Man carrying 6kg Afeem in bus arrested by Patiala Police

November 26, 2022 - PatialaPolitics

Man carrying 6kg Afeem in bus arrested by Patiala Police

Man carrying 6kg Afeem in bus arrested by Patiala Police

ਮਾਣਯੋਗ ਸ਼੍ਰੀ ਵਰੁਣ ਸ਼ਰਮਾ,ਐਸ.ਐਸ.ਪੀ IPS ਪਟਿਆਲਾ,ਸ਼੍ਰੀ ਵਜ਼ੀਰ ਸਿੰਘ,ਐਸ.ਪੀ ਸਿਟੀ ਪਟਿਆਲਾ ਅਤੇ ਗੁਰਦੇਵ ਸਿੰਘ ਧਾਲੀਵਾਲ,ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇੰਸਪੈਕਟਰ ਕੁਲਵਿੰਦਰ ਸਿੰਘ,ਮੁੱਖ ਅਫਸਰ ਥਾਣਾ ਜੁਲਕਾਂ ਅਤੇ ਇੰਚਾਰਜ ਚੋਕੀ ਰੋਹੜ੍ਹ ਜਗੀਰ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਤੇ ਭੈੜੇ ਪੁਰਸ਼ਾ ਸੰਬੰਧੀ ਨਾਕਾਬੰਦੀ ਕਰਕੇ ਆਉਦੇ ਜਾਂਦੇ ਵਿਅਕਤੀਆਂ ਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਕਿ ਪਹੇਵਾ ਸਾਇਡ ਵਲੋਂ ਇੱਕ ਪੰਜਾਬ ਰੋਡਵੇਜ਼ ਦੀ ਬੱਸ ਆਈ,ਜਿਸ ਨੂੰ ਚੈੱਕ ਕਰਨ ਲਈ ਰੁੱਕਣ ਦਾ ਇਸ਼ਾਰਾ ਕੀਤਾ ਤਾ ਬੱਸ ਰੁਕਦੇ ਹੀ ਬੱਸ ਦੀ ਪਿਛਲੀ ਤਾਕੀ ਵਿੱਚੋ ਇੱਕ ਮੋਨਾ ਲੜਕਾ ਇੱਕ ਦਮ ਉਤਰ ਕੇ ਪਿੰਡ ਹਰੀਗੜ੍ਹ ਸਾਇਡ ਨੂੰ ਤੇਜ਼ ਕਦਮੀ ਹੋ ਤੁਰਿਆ,ਜਿਸ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸਦਾ ਨਾਮ ਪਤਾ ਪੁਛਿਆ ਜਿਸ ਨੇ ਪੁੱਛਣ ਪਰ ਆਪਣਾ ਨਾਮ ਹਰੀਸ਼ ਪੁਤਰ ਭਭੂਤਾ ਰਾਮ ਵਾਸੀ ਪਿੰਡ ਨਿੰਬਲਕੋਟ,ਥਾਣਾ ਸਿੰਧਰੀ, ਜਿਲ੍ਹਾ ਬਾਡਮੋਰ,ਰਾਜਸਥਾਨ ਦੱਸਿਆ।ਜਿਸ ਪਰ ਹਰੀਸ਼ ਉਕਤ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਕਰਕੇ ਇੰਚਾਰਜ ਚੋਕੀ ਰੋਹੜ੍ਹ ਜਗੀਰ ਵਲੋਂ ਅਗਲੀ ਤਫਤੀਸ਼ ਲਈ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੁਲਕਾਂ ਨੂੰ ਜਾਣੂ ਕਰਵਾਇਆ।ਜੋ ਸਮੇਤ ਪੁਲਿਸ ਪਾਰਟੀ ਦੇ ਮੋਕਾ ਵਕੂਆ ਪਰ ਹਾਜਰ ਆਏ।ਜੋ ਮੋਕਾ ਪਰ ASI ਜੀਤ ਸਿੰਘ 2632/ਪਟਿ: ਨੇ ਇੱਕ ਵਿਅਕਤੀ ਕਾਬੂ ਕੀਤਾ ਹੋਇਆ ਸੀ।ਹਰੀਸ਼ ਉਕਤ ਨੇ ਮੁੱਖ ਅਫਸਰ ਥਾਣਾ ਜੁਲਕਾਂ ਪਾਸੋਂ ਆਪਣੀ ਤਲਾਸ਼ੀ ਕਰਵਾਉਣ ਤੋ ਅਸਹਿਮਤੀ ਜਤਾਈ,ਫਿਰ ਮੁੱਖ ਅਫਸਰ ਥਾਣਾ ਜੁਲਕਾਂ ਨੇ ਵਜਰਿਆ ਮੋਬਾਇਲ ਫੋਨ ਸ੍ਰੀ ਗੁਰਦੇਵ ਸਿੰਘ ਧਾਲੀਵਾਲ,ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਜੀ ਨੂੰ ਜਾਣੂ ਕਰਵਾਇਆ,ਜਿਸ ਪਰ ਸ੍ਰੀ ਗੁਰਦੇਵ ਸਿੰਘ ਧਾਲੀਵਾਲ,ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਜੀ ਮੋਕਾ ਪਰ ਪੁੱਜੇ,ਜਿਨ੍ਹਾ ਨੇ ਕਾਬੂ ਕੀਤੇ ਵਿਅਕਤੀ ਹਰੀਸ਼ ਉਕਤ ਨੂੰ ਪਾਸੋਂ ਪੁੱਛ ਗਿੱਛ ਕੀਤੀ,ਫਿਰ DSP (R) ਜੀ ਦੀ ਹਦਾਇਤ ਪਰ ਮੁੱਖ ਅਫਸਰ ਥਾਣਾ ਜੁਲਕਾਂ ਵਲੋਂ ਹਰੀਸ਼ ਉਕਤ ਦੇ ਕਬਜ਼ਾ ਵਾਲੇ ਪਿੱਠੂ ਬੈਂਗ ਨੂੰ ਹਾਸਲ ਕਰਕੇ ਪਿੱਠੂ ਬੈਂਗ ਰੰਗ ਕਾਲਾ ਦੀ ਹਸਬ ਜਾਬਤਾ ਤਲਾਸ਼ੀ ਲਈ ਤਾਂ ਬੈਂਗ ਵਿੱਚੋ ਲਿਫਾਫਾ ਪਲਾਸਟਿਕ ਰੰਗ ਕਾਲਾ ਵਿੱਚ ਪਾਈ ਹੋਈ ਅਫੀਮ ਬ੍ਰਾਮਦ ਹੋਈ,ਬ੍ਰਾਮਦਾ ਅਫੀਮ ਦਾ ਸਮੇਤ ਲਿਫਾਫਾ ਪਲਾਸਟਿਕ ਵਜਨ ਕੀਤਾ।ਜੋ 6 ਕਿਲੋਗ੍ਰਾਮ ਅਫੀਮ ਹੋਈ।ਜਿਸ ਸੰਬੰਧੀ ਮੁਕਦਮਾ ਨੰ: 141 ਮਿਤੀ 26.11.2022 ਅ/ਧ 18/61/85 ND & PS ACT ਥਾਣਾ ਜੁਲਕਾਂ ਦਰਜ ਰਜਿਸਟਰ ਕੀਤਾ ਗਿਆ ਹੈ।ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮੁਕਦਮਾ ਵਿਚ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ।