Decoding Cyber-Crime: Getting Ready with Patiala Police

November 30, 2022 - PatialaPolitics

Decoding Cyber-Crime: Getting Ready with Patiala Police

Decoding Cyber-Crime: Getting Ready with Patiala Police

ਸ੍ਰੀ ਦਰਨ ਸ਼ਰਮਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਨੇ ‘National Computer Security Day ਦੇ ਮੌਕੇ ਤੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਤਕਨੀਕ ਦੀ ਸਹੂਲਤ ਅਤੇ ਤਰੱਕੀ ਨਾਲ ਸਾਈਬਰ ਅਪਰਾਧ ਅਤੇ ਆਨਲਾਈਨ ਧੋਖਾਧੜੀ ਮਾਮਲਿਆਂ ਇਹ ਵਾਧਾ ਹੋ ਰਿਹਾ ਹੈ। ਜਿਸ ਤਰ੍ਹਾਂ ਲਨ ਐਪ ਧਖਾਧੜੀ, OTP ਧੋਖਾਧੜੀ, ਵਿਦੇਸ਼ੀ ਰਿਸ਼ਤੇਦਾਰ ਬਣ ਕੇ ਨਕਲੀ ਕਾਲ ਕਰਨਾ, Paytms play ਧੋਖਾਧੜੀ, ਬਿਜਲੀ ਬਿੱਲ ਘੋਖਾਧੜੀ, ਜਾਅਲੀ ਸੋਸਲ ਮੀਡੀਆ ਖਾਤੇ ਅਤੇ ਸਾਈਬਰ ਸਟਾਕਿੰਗ ਜਿਹੇ ਆਨਲਾਈਨ ਧੋਖਾਧੜੀ ਦੇ ਮਾਮਲੇ ਸ਼ਾਮਲ ਹਨ, ਇਹਨਾਂ ਮਾਮਲਿਆ ਦੀ ਰਿਪੋਰਟ ਸਮੇਂ ਸਿਰਕਤ ਕਰਨਾ, ਸਾਈਬਰ ਅਪਰਾਧੀ ਦਾ ਪਰਦਾਫਾਸ਼ ਕਰਨ ਵਿਚ ਪੁਲਿਸ ਦੀ ਮਦਦ ਕਰਦਾ ਹੈ।ਸਾਈਬਰ ਅਪਰਾਧਾਂ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ।ਪਟਿਆਲਾ ਪੁਲਿਸ ਵੱਲੋ ਨਾਗਰਿਕਾਂ ਨੂੰ ਸਾਈਬਰ ਅਪਰਾਧਾਂ ਸਬੰਧੀ ਅਸਾਨੀ ਨਾਲ ਸ਼ਿਕਾਇਤ ਕਰਨ ਲਈ ਅਤੇ 24 ਘੰਟ ਦੀ ਸਹੂਲਤ ਪ੍ਰਦਾਨ ਕਰਨ ਲਈ 24X7 ਸਾਇਬਰ ਹੈਲਪ ਡੈਸਕ ਚਲਾਇਆ ਜਾ ਰਿਹਾ ਹੈ।ਇਹ ਹੈਲਪ ਡੈਸਕ ਦਫਤਰ ਐਸ.ਐਸ.ਪੀ ਪਟਿਆਲਾ ਦੇ ਨਜ਼ਦੀਕ ਸਥਿਤ ਹੈ।ਸਾਈਡਰ ਧੋਖਾਧੜੀ ਨਾਲ ਪੀੜਤ ਜਾਂ ਸ਼ਿਕਾਇਤਕਰਤਾ ਦਿਨ ਜਾਂ ਫਾਤ ਕਿਸੇ ਦੀ ਸਮੇਂ ਹੈਲਪ ਡੈਸਕ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸਾਈਬਰ ਸੈੱਲ ਵਿੱਚ ਤਾਇਨਾਤ ਪੁਲਿਸ ਕ੍ਰਮਚਾਰੀਆਂ ਵੱਲ ਸ਼ਿਕਾਇਤ ਤੇ ਚੜ ਕਾਰਵਾਈ ਕੀਤੀ ਜਾਵੇਗੀ, ਜਿਸ ਨਾਲ ਧੋਖਾਧੜੀ ਨਾਲ ਕੀਤੀਆਂ ਬੈਂਕ ਜੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ, ਅਤੇ ਸੰਸਲ ਮੀਡੀਆ ਘਰ ਬਣੀ ਵਰਜੀ ਆਈ.ਡੀ. ਦੇ ਪਿੱਛੇ ਅਣਪਛਾਤੇ ਵਿਅਕਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਉਹਨਾਂ ਨੇ ਅੱਗੇ ਜਾਨਕਾਰੀ ਦਿੰਦੇ ਦੱਸਿਆ ਕਿ ਅੱਜ National Computer Security Day’ ਦੇ ਮੌਕੇ ਤੇ ਪਹਿਲਕਦਮੀ ਕਰਦਿਆਂ ਸਾਇਬਰ ਕਰਾਇਮ ਮੌਲ, ਪਟਿਆਲਾ ਵੱਲੋਂ ਵੱਖ- ਵੱਖ ਥਾਵਾਂ ਤੇ ਸਾਇਬਰ ਜਾਗਰੂਕਤਾ ਸੈਮੀਨਾਰ ਲਗਾਏ ਗਏ, ਜਿਸ ਦਾ ਉਦੇਸ਼ ਸਾਇਬਰ ਅਪਰਾਧਾਂ ਤੇ ਆਨਲਾਈਨ ਧੋਖਾਧੜੀ ਬਾਰੇ ਨਾਗਰਿਕਾਂ ਨੂੰ ਸੁਚੇਤ ਕਰਨਾ ਹੈ, ਤਾਂ ਜੋ ਸਾਇਬਰ ਅਪਰਾਧਾਂ ਤੇ ਨਕੇਲ ਕਸੀ ਜਾ ਸਕੇ। ਇਸ ਦੇ ਨਾਲ ਹੀ ਉਹਨਾਂ ਨੇ ਵਧੇਰੇ ਜਾਨਕਾਰੀ ਦਿੰਦੇ ਦੱਸਿਆ ਕਿ ਪਿਛਲੇ 15 ਦਿਨਾਂ ਦੇ ਸਮੇਂ ਦੌਰਾਨ ਸਾਇਬਰ ਕਰਾਇਮ ਸੇਲ ਵਿਖੇ ਮੌਸੂਲ ਹੋਇਆਂ ਦਰਖਾਸਤਾਂ ਤੇ ਤੁਰੰਤ ਕਾਰਵਾਈ ਕਰਦਿਆਂ ਤਕਰੀਬਨ 150 ਦਰਖਾਸਤਾਂ ਦਾ ਨਿਪਟਾਰਾ ਕੀਤਾ ਅਤੇ ਆਨਲਾਈਨ ਧੋਖਾਧੜੀ ਦਿਆਂ ਦਰਖਾਸਤਾਂ ਵਿਚ ਪਬਲਿਕ ਦੇ 10 ਲੱਖ 67 ਹਜ਼ਾਰ ਰੁਪਏ ਵਾਪਸ ਕਰਵਾਏ ਗਏ ਹਨ। ਇਸ ਤੋਂ ਇਲਾਵਾ ਪਟਿਆਲਾ ਪੁਲਿਸ ਦੀ ਸੰਸ਼ਲ ਮੀਡੀਆ ਟੀਮ ਨੇ ਬਸੀ ਮੋਹਨਤ ਅਤੇ ਲਗਨ ਨਾਲ ਮੰਗਲ ਮੀਡੀਆ ਸਾਇਟਾਂ ਦੀ ਮੋਨੀਟਰਿੰਗ ਕਰਦੇ ਹੋਏ ਜਨਤਕ ਥਾਵਾਂ ਜਾਂ ਸੰਸ਼ਲ ਮੀਡੀਆ ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ 08 ਮੁਕੱਦਮੇ ਦਰਜ ਕੀਤੇ ਅਤੇ 02 ਮੁਕੱਦਮੇ ਧਮਕੀ ਭਦਿਆਂ ਕਾਲਾਂ ਕਰਨ ਵਾਲੇ ਵਿਅਕਤਿਆਂ ਖਿਲਾਫ ਦ ਕੀਤੇ। ਆਪ ਸਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਇਬਰ ਅਪਰਾਧਾਂ ਤੋਂ ਬਚਣ ਲਈ ਅਪਣੀ ਨਿਜੀ ਜਾਣਕਾਰੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕਰੋ, ਦੂਜੇ ਪਾਸੇ ਜਨਕ ਥਾਵਾਂ ਜਾਂ ਸੰਸ਼ਲ ਮੀਡੀਆ ਤੋਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਖਤ ਹਦਾਇਤ ਹੈ ਕਿ ਸਾਡੀ ਉਹਨਾਂ ਤੇ ਹਰ ਵੇਲੇ ਅੱਖ ਹੈ ‘ਤੇ ਅਜਿਹਾ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ।