Dr Sandeep Kaur given additional charge as Civil Surgeon Patiala

December 1, 2022 - PatialaPolitics

Dr Sandeep Kaur given additional charge as Civil Surgeon Patiala

ਪਟਿਆਲਾ ਦੇ ਸਿਵਲ ਸਰਜਨ ਡਾ. ਵਰਿੰਦਰ ਗਰਗ ਦੇ ਮਿਤੀ 30 ਨਵੰਬਰ 2022 ਨੂੰ ਰਿਟਾਇਰ ਹੋਣ ਤੋਂ ਬਾਦ ਮਾਤਾ ਕੁਸ਼ਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੋਰ ਨੂੰ ਪਟਿਆਲਾ ਦਾ ਆਰਜੀ ਤੋਂਰ ਤੇਂ ਸਿਵਲ ਸਰਜਨ ਲਗਾਇਆ ਗਿਆ ਹੈ ਅਤੇ ਉਹਨਾਂ ਨੇਂ ਮੈਡੀਕਲ ਸੁਪਰਡੈਂਟ ਦੇ ਅਹੁਦੇ ਦੇ ਨਾਲ ਨਾਲ ਸਿਵਲ ਸਰਜਨ ਦੇ ਅਹੁਦੇ ਤੇਂ ਕੰਮ ਕਰਨਾ ਸ਼ੂਰੂ ਕਰ ਦਿੱਤਾ ਹੈ।ਅਹੁਦਾ ਸੰਭਾਲਣ ਤੇਂ ਦਫਤਰ ਵਿਖੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਸਟਾਫ ਵੱਲਂੋ ਉਹਨਾਂ ਦਾ ਨਿੱਘਾ ਸਵਾਗਤ ਕੀਤਾ।ਡਾ. ਸੰਦੀਪ ਕੌਰ ਨੇਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜੋ ਸਿਵਲ ਸਰਜਨ ਦੀ ਜਿਮ੍ਹੇਵਾਰੀ ਉਹਨਾਂ ਨੂੰ ਸੋਂਪੀ ਗਈ ਹੈ, ਉਹ ਮੈਡੀਕਲ ਸੁਪਰਡੈਂਟ ਦੇ ਕੰਮ ਦੇ ਨਾਲ ਨਾਲ ਪੁਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਸਿਹਤ ਵਿਭਾਗ ਵੱਲਂੋ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲ੍ਹੇ ਦੇ ਸਾਰੇ ਨਾਗਰਿਕਾਂ ਤੱਕ ਪੰਹੁਚਾਉਣ ਲਈ ਵਚਨਬੱਧ ਹੋਣਗੇ।ਦਫਤਰ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਸਮੇਂ ਸਮਂੇ ਤੇ ਸਿਹਤ ਪ੍ਰੋਗਰਾਮਾਂ ਸਬੰਧੀ ਜੋ ਵੀ ਦਿੱਤੇ ਟੀਚੇ ਉਹਨਾਂ ਨੂੰ ਦਿੱਤੇ ਜਾਣਗੇ ,ਉਹ ਮਿਥੇ ਸਮਂੇ ਵਿੱਚ ਪੂਰੇ ਕਰਵਾਏ ਜਾਣਗੇ।ਉਹਨਾਂ ਸਮੂਹ ਸਟਾਫ ਨੁੰ ਕਿਹਾ ਕਿ ਉਹ ਆਪਣੀ ਡਿਉਟੀ ਪੁਰੀ ਇਮਾਨਦਾਰੀ ਅਤੇ ਲਗਨ ਨਾਲ ਕਰਣ ਅਤੇ ਡਿਉਟੀ ਦੋਰਾਣ ਸਮੇਂ ਦੀ ਪਾਬੰਦੀ ਦਾ ਖਾਸ ਖਿਆਲ ਰੱਖਿਆ ਜਾਵੇ।