After campaigning in Gujarat,Patiala MLA’s back to duty
December 3, 2022 - PatialaPolitics
After campaigning in Gujarat,Patiala MLA’s back to duty
ਗੁਜਰਾਤ ਚੋਣਾ ਤੋਂ ਵਿਹਲੇ ਹੋ ਕੇ ਲੋਕਾਂ ਦੀ ਕਚਹਿਰੀ ‘ਚ ਪੁੱਜੇ ਵਿਧਾਇਕ ਕੋਹਲੀ ਤੇ ਡਾ. ਬਲਵੀਰ
-ਸਰਕਟ ਹਾਊਸ ‘ਚ ਦੋਹਾਂ ਵਿਧਾਇਕਾਂ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
-ਅਗਾਮੀ ਨਗਰ ਨਿਗਮ ਚੋਣਾ ਨੂੰ ਲੈ ਕੇ ਇਕੱਠਿਆਂ ਕੀਤੀ ਵਿਚਾਰ ਚਰਚਾ
ਪਟਿਆਲਾ 3 ਦਸੰਬਰ
ਗੁਜਰਾਤ ਚੋਣਾ ਤੋਂ ਵਿਹਲੇ ਹੋ ਕੇ ਆਮ ਆਦਮੀ ਪਾਰਟੀ ਦੇ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਦਿਹਾਤੀ ਹਲਕੇ ਤੋਂ ਵਿਧਾਇਕ ਡਾ. ਬਲਵੀਰ ਸਿੰਘ ਨੇ ਲੋਕਾਂ ਦੀ ਕਚਿਹਰੀ ਵਿਚ ਜਾ ਕੇ ਉਨਾ ਦੀਆਂ ਸਮੱਸਿਆਵਾਂ ਸੁਣੀਆਂ। ਇਨਾਂ ਵਿਚੋਂ ਕੁਝ ਸਮੱਸਿਅਵਾਂ ਨੂੰ ਮੋਕੇ ਤੇ ਹੱਲ ਵੀ ਕੀਤਾ। ਇਸ ਦੋਰਾਨ ਦੋਹਾਂ ਵਿਧਾਇਕਾਂ ਨੇ ਲੰਬਾ ਸਮਾ ਇਕੱਲਿਆ ਮੀਟਿੰਗ ਵੀ ਕੀਤੀ ਅਤੇ ਅਗਾਮੀ ਆ ਰਹੀਆ ਨਗਰ ਨਿਗਮ ਚੋਣਾ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਦੱਸਣਾ ਬਣਦਾ ਹੈ ਕਿ ਪਟਿਆਲਾ ਨਗਰ ਨਿਗਮ ਅਧੀਨ ਕੁੱਲ 60 ਕੌਂਸਲਰ ਹਨ, ਜਿਨਾਂ ਵਿਚੋਂ 32 ਪਟਿਆਲਾ ਸਹਿਰੀ, 26 ਪਟਿਆਲਾ ਦਿਹਾਤੀ ਅਤੇ 2 ਕੌਂਸਲਰ ਹਲਕਾ ਸਨੌਰ ਵਿਚ ਪੈਦੈ ਹਨ। ਮੀਟਿੰਗ ਉਪਰੰਤ ਕੁਝ ਚੋਣਵੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਅਜੀਤਪਾਲ ਸਿੰਘ ਕੋਹਲੀ ਅਤੇ ਡਾ ਬਲਵੀਰ ਨੇ ਕਿਹਾ ਕਿ ਜੋ ਕੰਮ ਪੰਜਾਬ ਸਰਕਾਰ ਨੇ ਲੋਕਾਂ ਦੇ ਹਿੱਤ ਵਿਚ ਕੁਝ ਹੀ ਮਹੀਨਿਆ ਦੇ ਵਕਫੇ ਦੋਰਾਨ ਕਰ ਦਿੱਤੇ ਹਨ, ਇਨੇ ਕੰਮ ਅੱਜ ਤੱਕ ਪਿਛਲੇ ਕਈ ਦਹਾਕਿਆਂ ਵਿਚ ਆਈਆਂ ਕਿਸੇ ਵੀ ਪਾਰਟੀ ਦੀਆਂ ਸਰਕਾਰਾਂ ਨੇ ਨਹੀਂ ਕੀਤੇ। ਉਨਾ ਕਿਹਾ ਕਿ ਬੇਸ਼ਕ ਭਾਜਪਾ ਅਤੇ ਕਾਗਰਸ ਸਮੇਤ ਹੋਰ ਰਾਜਨੀਤਿਕ ਪਾਰਟੀਆਂ ਜਿੰਨਾ ਵੀ ਮਰਜੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਪਰ ਜੋ ਕੰਮ ਹੋਏ ਹਨ ਜਾਂ ਹੋ ਰਹੇ ਹਨ, ਇਹ ਸਭ ਲੋਕਾਂ ਦੇ ਸਾਹਮਣੇ ਹਨ, ਇਸ ਵਿਚ ਕੁਝ ਲੁਕਿਆ ਛੁਪਿਆ ਨਹੀਂ ਹੈ।
ਵਿਧਾਇਕ ਕੋਹਲੀ ਅਤੇ ਡਾ. ਬਲਵੀਰ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਸੀ ਕਿ ਕਾਂਗਰਸ ਦੇ ਵੱਡੇ ਆਗੂ ਕੇਂਦਰ ਦੀ ਭਾਜਪਾ ਵਾਲੀ ਬੋਲੀ ਬੋਲਦੇ ਹਨ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ, ਇਹ ਹੁਣ ਸਭ ਲੋਕਾਂ ਦੇ ਸਾਹਮਣੇ ਸਪਸਟ ਹੋ ਗਿਆ ਹੈ ਕਿ ਕਿਵੇਂ ਕਾਂਗਰਸ ਦੇ ਦਿਗਜ ਲੀਡਰ ਖੁਦ ਆਪ ਅਤੇ ਆਪਣੇ ਹੋਰ ਚਹੇਤਿਆਂ ਨੂੰ ਲੈ ਕੇ ਭਾਜਪਾ ਵਿਚ ਚਲੇ ਗਏ ਅਤੇ ਉਥੇ ਜਾ ਕੇ ਵੱਡੇ ਵੱਡੇ ਆਹੁਦੇ ਲੈ ਲਏ ਹਨ, ਜੋ ਸਿਰਫ ਲੋਕ ਵਿਖਾਵਾ ਹੀ ਸਾਬਤ ਹੋਣਗੇ। ਇਕ ਸਵਾਲ ਦੇ ਜਵਾਬ ਵਿਚ ਉਨਾ ਕਿਹਾ ਕਿ ਕੇਪਟਨ ਸਮੇਤ ਹੋਰ ਨੇਤਾਵਾਂ ਨੂੰ ਮਿਲੇ ਆਹੁਦਿਆਂ ਦੀ ਵਧਾਈ ਪਰ ਜਿਹੜੇ ਆਗੂ ਨੇ2 ਵਾਰ ਮੁੱਖ ਮੰਤਰੀ, ਕਈ ਵਾਰ ਵਿਧਾਇਕ, ਸਾਂਸਦ ਅਤੇ ਹੋਰ ਉਚੇ ਆਹੁਦਿਆਂ ਤੇ ਰਹਿ ਕੇ ਕੁਝ ਨਹੀਂ ਸਵਾਰਿਆ ਉਹ ਹੁਣ ਸੀਡਬਲਿਊਸੀ ਦਾ ਮੈਂਬਰ ਬਣ ਕੇ ਪੰਜਾਬ ਦੇ ਲੋਕਾਂ ਦਾ ਕੀ ਸੰਵਾਰਨਗੇ। ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਬਾਰੇ ਸਿਰਫ ਤਾਂ ਸਿਰਫ ਆਮ ਆਦਮੀ ਪਾਰਟੀ ਹੀ ਸੋਚ ਸਕਦੀ ਹੈ। ਹੋਰ ਪਾਰਟੀਆਂ ਨੇ ਹੁਣ ਤੱਕ ਆਪਣੀਆਂ ਸਿਆਸੀ ਰੋਟੀਆਂ ਹੀ ਸੇਕੀਆਂ ਹਨ। ਵਿਧਾਇਕਾਂ ਨੇ ਸਮੁਹ ਪਟਿਆਲਵੀਆਂ ਨੂੰ ਅਪੀਲ ਕੀਤੀ ਕੇ ਉਹ ਕਿਸੇ ਵੀ ਕੰਮ ਲਈ ਜਦੋਂ ਮਰਜੀ 24 ਘੰਟੇ ਬੇਝਿਜਕ ਆ ਸਕਦੇ ਹਨ। ਉਨਾ ਕਿਹਾਕਿ ਪਟਿਆਲਾ ਸਹਿਰ ਦੇ ਸਾਰੇ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਹੋ ਰਹੇ ਹਨ ਅਤੇ ਅੱਗੇ ਤੋਂ ਵੀ ਕਰਵਾਏ ਜਾਣਗੇ ਤੇ ਜਿੰਨਾਂ ਨੇ ਪਿਛਲੀਆਂ ਸਰਕਾਰਾਂ ਵਿਚ ਭਿਸ਼੍ਰਟਾਚਾਰ ਕੀਤਾ ਹੈ, ਉਨਾ ਤੋਂ ਇਕ ਇਕ ਪਾਈ ਦਾ ਹਿਸਾਬ ਲਿਆ ਜਾਏਗਾ ਅਤੇ ਪੈਸਾ ਆਮ ਲੋਕਾਂ ਦੀਆਂ ਸਹੂਲਤਾਂ ਦੇ ਲਾਇਆ ਜਾਏਗਾ। ਉਨਾ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਵਿਸਵ ਪੱਧਰ ਦੀਆਂ ਸਿਹਤ ਅਤੇ ਸਿੱਖਿਆ ਸਹਲੂਤਾ ਦੇਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਚਨਬੱਧ ਹੈ।