Naib Tehsilsar Exam Scam: 5th Rank topper arrested by Patiala Police

December 6, 2022 - PatialaPolitics

Naib Tehsilsar Exam Scam: 5th Rank topper arrested by Patiala Police

 

ਸ੍ਰੀ ਵਰੁਣ ਸਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਮਿਤੀ 05.12.2022 ਨੂੰ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਿੱਚ ਹੋਏ ਘੋਟਾਲੇ ਦੇ ਸਬੰਧ ਵਿੱਚ ਰੈਂਕ ਨੰਬਰ 05 ਹਾਸਲ ਕਰਨ ਵਾਲੀ ਸੁਨੀਤਾ ਪੁੱਤਰੀ ਰਾਮੇਸਵਰਦਾਸ ਵਾਸੀ ਲੱਖਵਾਲੀ ਬਸਤੀ ਪਾਤੜਾਂ ਜਿਲਾ ਪਟਿਆਲਾ ਨੂੰ ਪੁਖ਼ਤਾ ਸਬੂਤ ਹਾਸਲ ਹੋਣ ਤੇ ਪਟਿਆਲਾ ਪੁਲਿਸ ਵੱਲੋਂ ਮੁਕੱਦਮਾ ਨੰਬਰ 238 ਮਿਤੀ 11-11-2022 ਅ/ਧ 419,420, 465,468, 471,120-B IPC,66-D INFORMATION TECHNOLOGY (AMENDMENT) ACT 2008, ਥਾਣਾ ਕੋਤਵਾਲੀ ਪਟਿਆਲਾ ਵਿੱਚ ਅੱਜ ਮਿਤੀ 05-12-2022 ਨੂੰ ਡੀ.ਐਸ.ਪੀ.ਸਿਟੀ-1 ਸੰਜੀਵ ਕੁਮਾਰ ਸਿੰਗਲਾ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ।ਇਹ ਭਰਤੀ ਦੀ ਤਫਤੀਸ਼ ਸਬੰਧੀ ਇੱਕ ਸਪੈਸਲ ਟੀਮ ਦਾ ਗਠਨ ਕੀਤਾ ਗਿਆ ਹੈ।ਜਿਸ ਦੁਆਰਾ ਮੁੱਕਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।