Blood Donation Camp by Electronic Media Welfare Club Patiala
December 8, 2022 - PatialaPolitics
Blood Donation Camp by Electronic Media Welfare Club Patiala
ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਵੱਲੋਂ ਵਿਸ਼ਾਲ ਖੂਨਦਾਨ ਅਤੇ ਮੈਡੀਕਲ ਚੈਕ-ਅਪ ਕੈਂਪ ਦਾ ਆਯੋਜਨ
ਪੰਜਾਬ ਸਰਕਾਰ ਦੇ ਮੀਡੀਆ ਡਾਇਰੈਕਟਰ ਬਲਤੇਜ ਸਿੰਘ ਪੰਨੂ, ਐਮ.ਐਲ.ਏ ਅਜੀਤ ਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤੀ ਸ਼ਿਰਕਤ
ਖੂਨਦਾਨ ਕੈਂਪ ਵਿਚ 70 ਯੂਨਿਟ ਖੂਨ ਦਾਨ ਕੀਤਾ ਤੇ ਮੈਡੀਕਲ ਚੈਕਅਪ ਕੈਂਪ ਵਿੱਚ ਸੌ ਤੋਂ ਵੱਧ ਲੋਕਾਂ ਨੇ ਕਰਵਾਇਆ ਮੈਡੀਕਲ ਚੈਕਅਪ
ਪਟਿਆਲਾ, 8 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾਂ ਮੋਹਰੀ ਰਹਿਣ ਵਾਲੇ ਪਟਿਆਲਾ ਦੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ” ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ” ਵੱਲੋਂ ਅੱਜ ਸਥਾਨਕ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਦਫ਼ਤਰ ਦੇ ਬਾਹਰ ਇੱਕ ਵਿਸ਼ਾਲ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਐਚ ਡੀ ਐਫ ਸੀ ਬੈਂਕ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਮੀਡੀਆ ਡਾਇਰੈਕਟਰ ਸ. ਬਲਤੇਜ ਸਿੰਘ ਪੰਨੂੰ ਅਤੇ ਗੈਸਟ ਆਫ ਆਨਰ ਵਜੋਂ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਪਟਿਆਲਾ ਜ਼ਿਲ੍ਹੇ ਦੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਵਿਸ਼ੇਸ ਤੌਰ ਉਤੇ ਸ਼ਿਰਕਤ ਕੀਤੀ।
ਖੂਨਦਾਨ ਕੈਂਪ ਵਿੱਚ ਪੱਤਰਕਾਰਾਂ ਸਮੇਤ ਸਮਾਜ ਸੇਵੀ ਸੰਸਥਾਵਾਂ, ਸਮਾਜ ਸੇਵਕਾਂ ਅਤੇ ਹੋਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਵਿਚ ਪਲਵਿੰਦਰ ਪਹਿਲਵਾਨ, ਰੁਪਿੰਦਰ ਰੂਪੀ, ਭਗਵਾਨ ਦਾਸ ਗੁਪਤਾ, ਜਸਬੀਰ ਗਰੇਵਾਲ ਅਤੇ ਹੋਰਾਂ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ‘ਤੇ ਮੁੱਖ ਮਹਿਮਾਨ ਬਲਤੇਜ ਸਿੰਘ ਪਨੂੰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲੈਕਟ੍ਰੋਨਿਕ ਮੀਡਿਆ ਵੈਲਫੇਅਰ ਕਲੱਬ ਵੱਲੋਂ ਆਯੋਜਿਤ ਖੂਨਦਾਨ ਵਰਗੇ ਵਧੀਆ ਕਾਰਜ ਦੀ ਪ੍ਰਸ਼ੰਸਾ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਮਰਨ ਉਪਰੰਤ ਆਪਣੇ ਸ਼ਰੀਰ ਦੇ ਸਾਰੇ ਅੰਗ ਦਾਨ ਕੀਤੇ ਹੋਏ ਹਨ।
ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੀ ਇਲੈਕਟ੍ਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਵਿਸ਼ੇਸ਼ ਉਪਰਾਲੇ ਦੀ ਤਾਰੀਫ਼ ਕੀਤੀ ਅਤੇ ਕਿਹਾ ਸਮੂਹ ਜਨਮਾਨਸ ਨੂੰ ਮਾਨਵਤਾ ਦੀ ਭਲਾਈ ਲਈ ਖੂਨਦਾਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਅਜਿਹੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਸਮਾਜ ਵਿੱਚ ਬਹੁਤ ਚੰਗਾ ਸੰਦੇਸ਼ ਜਾਂਦਾ ਹੈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਖੂਨ ਦਾਨ ਕੈਂਪ ਵਿਚ ਪਹੁੰਚ ਕੇ ਇਲੈਕਟਰੋਨਿਕ ਮੀਡਿਆ ਵੈਲਫੇਅਰ ਕਲੱਬ ਦੀ ਸ਼ਲਾਘਾ ਕੀਤੀ।
ਕੈਂਪ ਵਿੱਚ ਸ਼ਿਰਕਤ ਕਰਨ ਆਏ ਸਮੂਹ ਮਹਿਮਾਨਾਂ ਨੇ ਖ਼ੂਨਦਾਨ ਕਰ ਰਹੇ ਖੂਨਦਾਨੀਆਂ ਨੂੰ ਮਿਲਕੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਸਮਾਜ ਸੇਵੀ ਸ਼ਖ਼ਸੀਅਤਾਂ ਰਣਜੀਤ ਸਿੰਘ ਨਿੱਕੜਾ, ਕਿਸਾਨ ਮੋਰਚੇ ਦੇ ਸਲਾਹਕਾਰ ਐਡਵੋਕੇਟ ਪ੍ਰਭਜੀਤ ਪਾਲ ਸਿੰਘ, ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ, ਰੁਪਿੰਦਰ ਰੂਬੀ, ਖਾਸ ਤੌਰ ‘ਤੇ ਪਹੁੰਚੇ। ਐਚ ਡੀ ਐਫ ਸੀ ਬੈਂਕ ਤੋਂ ਮਿਸਟਰ ਰੋਚਕ ਸ਼ਰਮਾ ਸਰਕਲ ਹੈਡ ਐਚ ਡੀ ਐਫ ਸੀ, ਪਟਿਆਲਾ , ਮਿਸਟਰ ਨਵਨੀਤ ਗੈਇਲ ਸੀਟੀ ਹੈਡ , ਚਰਨਪ੍ਰੀਤ ਸਿੰਘ ਸਿੱਧੂ ਯੂਨਟੀ ਹੈਡ , ਮਿਸਟਰ ਹਰਿੰਦਰ ਸਿੰਘ ਸੀਨੀਅਰ ਸਟਾਫ ਸਾਥ ਦੇਣ ਲਈ ਮੌਜੂਦ ਰਹੇ ਇਸ ਖੂਨਦਾਨ ਕੈਂਪ ਵਿੱਚ 70 ਯੂਨਿਟ ਖ਼ੂਨਦਾਨ ਤੇ ਮੈਡੀਕਲ ਚੈਕਅਪ ਕੈਂਪ ਵਿੱਚ ਸੌ ਤੋਂ ਵੱਧ ਲੋਕਾਂ ਨੇ ਚੈੱਕਅਪ ਕਰਵਾਇਆ।