Patiala police recovered 700 cartons of liquor, 2 arrested

December 18, 2022 - PatialaPolitics

Patiala police recovered 700 cartons of liquor, 2 arrested

 

ਪਟਿਆਲਾ ਪੁਲਿਸ ਵੱਲੋਂ ਚੰਡੀਗੜ ਦੀ ਵੱਖ-2 ਮਾਰਕਾ ਦੀਆਂ 700 ਪੇਟੀਆਂ ਸ਼ਰਾਬ ਬਾਮਦ। 02 ਦੋਸ਼ੀ ਗ੍ਰਿਫਤਾਰ ਸ੍ਰੀ ਵਰੁਣ ਸਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ 02 ਦੋਸੀਆਨ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੰਡੀਗੜ ਦੀ ਵੱਖ-2 ਮਾਰਕਾਂ ਦੀਆਂ 700 ਪੇਟੀਆਂ ਸਰਾਬ ਬ੍ਰਾਮਦ ਕੀਤੀਆਂ ਗਈਆਂ। ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ, ਸ੍ਰੀ ਜਸਵਿੰਦਰ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ ਸਰੂਪ ਇੰਦਰ ਸਿੰਘ ਸੰਧੂ, ਆਬਕਾਰੀ ਅਫਸਰ ਇੰਨਫੋਰਸਮੈਂਟ ਪੰਜਾਬ, ਇੰਸਪੈਕਟਰ ਅਮਨਦੀਪ ਸਿੰਘ, ਮੁੱਖ ਅਫਸਰ ਥਾਣਾ ਅਨਾਜ ਮੰਡੀ ਅਤੇ ਐਸ.ਆਈ ਲਵਦੀਪ ਸਿੰਘ, ਇੰਚਾਰਜ ਪੁਲਿਸ ਚੌਂਕੀ ਫੱਗਣ ਮਾਜਰਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਮਿਤੀ 17.12 2022 ਨੂੰ ਟੀ-ਪੁਆਇੰਟ ਘੁੰਮਣ ਨਗਰ ਪਟਿਆਲਾ ਵਿਖੇ ਗੁਰਪ੍ਰੀਤ ਸਿੰਘ ਢੀਂਡਸਾ ਅਤੇ ਸਤਪਾਲ ਸਿੰਘ ਆਬਕਾਰੀ ਇੰਸਪੈਕਟਰ ਸਰਕਲ ਸਿਟੀ-1 ਪਟਿਆਲਾ ਮਲਾਕੀ ਹੋਏ ਤਾਂ ਇਤਲਾਹ ਮਿਲੀ ਕਿ ਧਰਮਵੀਰ ਸਿੰਘ ਪੁੱਤਰ ਛੋਟੂ ਰਾਮ ਵਾਸੀ ਮਕਾਨ ਨੰਬਰ 1427, ਸੈਕਟਰ 25-ਡੀ ਚੰਡੀਗੜ ਅਤੇ ਚੂਨਾ ਰਾਮ ਪੁੱਤਰ ਪੇਜਾ ਰਾਮ ਵਾਸੀ ਪਿੰਡ ਸਰਾਉ ਕੀ ਡਾਨੀ ਭੀਮੜਾ ਜੋ ਕਿ ਚੰਡੀਗੜ ਤੋਂ ਸਰਾਬ ਲਿਆਕੇ ਪੰਜਾਬ ਦੇ ਵੱਖ-2 ਜਿਲ੍ਹਿਆ ਵਿੱਚ ਸਪਲਾਈ ਕਰਦੇ ਹਨ ਜੋ ਅੱਜ ਵੀ ਇਕ ਆਇਸਰ ਟਰੱਕ ਜਿਸ ਪਰ ਜਾਅਲੀ ਨੰਬਰ ਪੀ.ਬੀ 11 ਬੀ 2976 ਲਗਾਕੇ ਉਸ ਵਿੱਚ ਚੰਡੀਗੜ ਦੀਆਂ ਵੱਖ-2 ਮਾਰਕਾ ਦੀ ਸਰਾਬ ਲਿਆ ਰਹੇ ਹਨ।ਜੋ ਇਸ ਇਤਲਾਹ ਪਰ ਤੁਰੰਤ ਕਾਰਵਾਈ ਕਰਦੇ ਹੋਏ ਇੰਨ੍ਹਾਂ ਖਿਲਾਫ ਮੁਕੱਦਮਾ ਨੰਬਰ 185 ਮਿਤੀ 17.12.2022 ਅ/ਧ 61/78 (2)-1-14 ਆਬਕਾਰੀ ਐਕਟ ਥਾਣਾ ਅਨਾਜ ਮੰਡੀ ਦਰਜ ਕਰਕੇ ਇੰਨ੍ਹਾਂ ਪਾਸੋਂ ਚੰਡੀਗੜ ਦੀਆਂ ਵੱਖ-2 ਮਾਰਕਾ ਦੀਆਂ 700 ਪੇਟੀਆਂ ਸਰਾਬ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਦੋਸੀਆਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿੰਨ੍ਹਾ ਪਾਸੋ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ