Dr.Chander Mohini elected as IMA Patiala President

December 26, 2022 - PatialaPolitics

Dr.Chander Mohini elected as IMA Patiala President

ਡਾ. ਚੰਦਰ ਮੋਹਿਣੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੇ ਬਣੇ ਪ੍ਰਧਾਨ

ਸਾਰੀਆਂ ਮਹਿਲਾ ਮੈਂਬਰਾਂ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਨੇ ਰਚਿਆ ਇਤਿਹਾਸ

ਪਟਿਆਲਾ, 26 ਦਸੰਬਰ ( ):

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੇ ਨਵੇਂ ਪ੍ਰਧਾਨ ਵਜੋਂ ਡਾ. ਚੰਦਰ ਮੋਹਿਣੀ ਦੀ ਪ੍ਰਧਾਨ ਵਜੋਂ ਨਿਯੁਕਤੀ ਹੋ ਗਈ ਹੈ ਅਤੇ ਇਸ ਵਾਰ ਆਈ.ਐਮ.ਏ. ਪਟਿਆਲਾ ਇਕਾਈ ਨੇ ਇਕ ਹੋਰ ਇਤਿਹਾਸ ਰਚਿਆਂ ਹੈ ਜਿਸ ਤਹਿਤ ਨਵੀਂ ਸਾਰੀ ਟੀਮ ਮਹਿਲਾ ਮੈਂਬਰਾਂ ਦੀ ਹੋ ਗਈ ਹੈ।

ਮੈਡੀਕਲ ਡਾਇਰੈਕਟਰ ਆਕਾਸ਼ ਰੈਡੀਓਗਾਇਨੋਸਟਿਕ ਸੈਂਟਰ ਡਾ. ਚੰਦਰ ਮੋਹਿਣੀ ਨੂੰ ਆਈ.ਐਮ.ਏ. ਦੀ ਦੂਸਰੀ ਮਹਿਲਾ ਪ੍ਰਧਾਨ ਬਣਨ ਦਾ ਵੀ ਮਾਣ ਪ੍ਰਾਪਤ ਹੋਇਆ ਹੈ। ਜਿਕਰਯੋਗ ਹੈ ਕਿ ਡਾ. ਆਦਰਸ਼ ਚੋਪੜਾ ਪਟਿਆਲਾ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਸਨ।

ਨਵੇਂ ਪ੍ਰਧਾਨ ਦੀ ਨਿਯੁਕਤੀ ਮੌਕੇ ਆਈ.ਐਮ.ਏ ਦੇ ਸੂਬਾ ਪ੍ਰਧਾਨ ਡਾ. ਭਗਵੰਤ ਸਿੰਘ, ਸਾਬਕਾ ਪ੍ਰਧਾਨ ਸਟੈਟ ਪੀ.ਐਮ.ਸੀ. ਡਾ. ਮਨਮੋਹਨ ਸਿੰਘ, ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਡਾ. ਆਰ.ਪੀ.ਐਸ. ਸਿਬੀਆ, ਡਾ. ਜਤਿੰਦਰ ਕੁਮਾਰ ਕਾਂਸਲ, ਡਾ. ਬੀ.ਐਲ. ਭਾਰਤਵਾਜ, ਡਾ. ਸੁਧੀਰ ਵਾਰਮਾ, ਡਾ. ਜੇ.ਪੀ.ਐਸ ਸੋਢੀ, ਡਾ. ਰਾਕੇਸ਼ ਅਰੋੜਾ, ਡਾ. ਵਿਸ਼ਾਲ ਚੋਪੜਾ, ਡਾ. ਅਜਾਤਾ ਸ਼ਤਰੂ ਕਪੂਰ, ਡਾ. ਹਰਸਿਮਰਨ ਤੁਲੀ, ਡਾ. ਸਚਿਨ ਕਾਂਸਲ ਵੀ ਮੌਜੂਦ ਸਨ।

ਨਵੀਂ ਟੀਮ ਦੇ ਹੋਰਨਾਂ ਮੈਂਬਰਾਂ ਵਿਚ ਆਨਰੇਰੀ ਸਕੱਤਰ ਡਾ. ਨਿਧੀ ਬਾਂਸਲ, ਆਨਰੇਰੀ ਫਾਇਨਸਾਸ ਸਕੱਤਰ ਡਾ. ਅਨੂ ਗਰਗ ਸਮੇਤ ਹੋਰ ਮੈਂਬਰ ਮੌਜੂਦ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਚੰਦਰ ਮੋਹਿਣੀ ਨੇ ਕਿਹਾ ਕਿ ਸੰਸਥਾਂ ਨੂੰ ਹੋਰ ਉਚਾਈਆਂ ਉਤੇ ਲਿਜਾਣ ਲਈ ਸਾਰੀ ਟੀਮ ਨੂੰ ਨਾਲ ਲੈਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨਵੀਂ ਮਹਿਲਾ ਟੀਮ ਲੜਕੀਆਂ ਦੀ ਸਿੱਖਿਆ, ਔਰਤਾਂ ਦੀ ਸਿਹਤ, ਬਰਾਬਰਤਾ ਅਤੇ ਭਰੂਣ ਹੱਤਿਆ ਵਰਗੇ ਸਮਾਜਿਕ ਮੁੱਦਿਆਂ ਉਤੇ ਵੀ ਕੰਮ ਕਰੇਗੀ।