Online Registry in Patiala

March 21, 2018 - PatialaPolitics

ਜ਼ਿਲ੍ਹਾ ਪਟਿਆਲਾ ਅਧੀਨ ਪੈਂਦੀਆਂ ਤਹਿਸੀਲ:/ਸਬ ਤਹਿਸੀਲਾਂ ਵਿਖੇ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟਰੇਸ਼ਨ ਸਿਸਟਮ (ਐਨ.ਜੀ.ਡੀ.ਆਰ.ਐਸ.) web site: igrpunjab.gov.in ਨੂੰ ਅੱਜ ਲਾਗੂ ਕੀਤਾ ਗਿਆ। ਜਿਸ ਦਾ ਸ਼ੁਰੂਆਤ ਜ਼ਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਸਬ-ਰਜਿਸਟਰਾਰ ਦਫਤਰ ਪਟਿਆਲਾ ਵਿਖੇ ਰਜਿਸਟਰਡ ਵਸੀਕਾ ਜਾਰੀ ਕਰਕੇ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਐਨ.ਜੀ.ਡੀ.ਆਰ.ਐਸ. ਸਾਫਟਵੇਅਰ ਰਾਹੀਂ ਤਹਿਸੀਲ/ਸਬ-ਤਹਿਸੀਲ ਪੱਧਰ ਤੇ ਹੋਣ ਵਾਲੀਆਂ ਰਜਿਸਟਰੀਆਂ ਆਨ-ਲਾਇਨ ਹੋਇਆ ਕਰਨਗੀਆਂ, ਜਿਸ ਅਨੁਸਾਰ ਰਜਿਸਟਰੀ ਕਰਵਾਉਣ ਵਾਲੇ ਵਿਅਕਤੀ/ਵਿਅਕਤੀਆਂ ਵੱਲੋਂ ਉਸ ਦੀ ਰਜਿਸਟਰੀ ਸਬੰਧੀ ਆਨ ਲਾਇਨ ਸਮਾਂ (ਅਪਉਆਇਟਮੈਂਟ) ਲੈਣਾ ਜ਼ਰੂਰੀ ਹੋਵੇਗੀ ਅਤੇ ਸਬੰਧਤ ਵਿਅਕਤੀ/ਵਿਅਕਤੀਆਂ ਨੂੰ ਮਿਲਣ ਵਾਲੇ ਸਮੇਂ (ਅਪਆਇਟਮੈਂਟ) ਅਨੁਸਾਰ ਉਸ ਦੀ ਰਜਿਸਟਰੀ ਉਸੇ ਦਿਨ ਆਨ-ਲਾਇਨ ਸਬੰਧਤ ਸਬ-ਰਜਿਸਟਰਾਰ ਦਫਤਰ ਵਿਖੇ ਕੀਤੀ ਜਾਇਆ ਕਰੇਗੀ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆਂ ਕਿ ਐਨ.ਜੀ.ਡੀ.ਆਰ.ਐਸ. ਸਾਫਟਵੇਅਰ ਰਾਹੀਂ ਸਬੰਧਤ ਵਿਅਕਤੀਆਂ/ਪਾਰਟੀਆਂ ਲਈ ਅਧਾਰ ਕਾਰਡ ਅਤੇ ਮੋਬਾਈਲ ਨੰਬਰ ਦਾ ਹੋਣਾ ਲਾਜ਼ਮੀ ਕੀਤਾ ਗਿਆ ਹੈ। ਇਸ ਸਾਫਟਵੇਅਰ ਦੇ ਤਹਿਸੀਲ/ਸਬ-ਤਹਿਸੀਲ ਪੱਧਰ ਤੇ ਲਾਗੂ ਹੋਣ ਕਾਰਨ ਰਜਿਸਟਰੇਸ਼ਨ ਦੇ ਕੰਮ ਵਿਚ ਹੋਰ ਜ਼ਿਆਦਾ ਪਾਰਦਰਸ਼ਤਾ ਆਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਇਸ ਸਾਫਟਵੇਅਰ ਰਾਹੀਂ ਜਾਇਦਾਦ ਖਰੀਦਣ ਅਤੇ ਵੇਚਣ ਸਮੇਤ ਗਵਾਹਾਂ ਦੇ ਉਗਲਾਂ ਦੇ ਨਿਸ਼ਾਨ ਸਬ-ਰਜਿਸਟਰਾਰ ਦਫ਼ਤਰ ਵਿਖੇ ਲਏ ਜਾਣਗੇ। ਇਸ ਤੋਂ ਬਿਨ੍ਹਾਂ ਆਨ-ਲਾਈਨ ਉਗਲਾਂ ਦੇ ਨਿਸ਼ਾਨ ਅਤੇ ਫੋਟੋ ਵੀ ਆਨ-ਲਾਈਨ ਹੀ ਖਿੱਚੀ ਜਾਵੇਗੀ।
ਇਸ ਮੌਕੇ ਤਹਿਸੀਲਦਾਰ ਸੁਭਾਸ਼ ਭਾਰਦਵਾਜ ਅਤੇ ਜ਼ਿਲ੍ਹਾ ਸੂਚਨਾ ਅਫ਼ਸਰ ਸੰਜੀਵ ਸ਼ਰਮਾ ਸਮੇਤ ਅਧਿਕਾਰੀ ਮੌਜੂਦ ਸਨ।