Patiala:17115 people issued challans in year 2022

January 14, 2023 - PatialaPolitics

Patiala:17115 people issued challans in year 2022

 

ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਟ੍ਰੈਫ਼ਿਕ ਪੁਲਿਸ ਪਟਿਆਲਾ ਵੱਲੋਂ ਜਿਲ੍ਹੇ ਵਿੱਚ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਪਬਲਿਕ ਨੂੰ ਟ੍ਰੈਫ਼ਿਕ ਸਬੰਧੀ ਆਉਣ ਵਾਲਿਆਂ ਦਿੱਕਤਾਂ ਤੋਂ ਬਚਾਉਣ ਲਈ ਪਿਛਲੇ ਇਕ ਸਾਲ ਦੌਰਾਨ ਬੜੀ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਈ ਗਈ। ਪਿਛਲੇ ਇਕ ਸਾਲ ਦੇ ਅਰਸੇ ਦੌਰਾਨ ਟ੍ਰੈਫ਼ਿਕ ਪੁਲਿਸ ਪਟਿਆਲਾ ਵੱਲੋਂ ਟ੍ਰੈਫ਼ਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟਣ ਤੋਂ ਲੈ ਕੇ ਪਬਲਿਕ ਨੂੰ ਜਾਗਰੂਕ ਕਰਨ ਲਈ ਅਤੇ ਐਕਸੀਡੈਂਟਾਂ ਤੋਂ ਬਚਾਉਣ ਲਈ ਜਾਗਰੂਕਤਾ ਸੈਮੀਨਾਰ ਵੀ ਲਗਾਏ ਗਏ।

ਐਸ.ਐਸ.ਪੀ ਪਟਿਆਲਾ ਨੇ ਅੱਗੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਦੇ ਟ੍ਰੈਫ਼ਿਕ ਵਿੰਗ ਵੱਲੋਂ ਮਿਤੀ 01.01.2022 ਤੋਂ 31.12.2022 ਦੇ ਅਰਸੇ ਦੌਰਾਨ ਪਬਲਿਕ ਨੂੰ ਟ੍ਰੈਫ਼ਿਕ ਸਬੰਧੀ ਜਾਗਰੂਕ ਰੱਖਣ ਲਈ ਟ੍ਰੈਫ਼ਿਕ ਐਜੂਕੇਸ਼ਨ ਸੈਲ ਵੱਲੋਂ ਵੱਖ-ਵੱਖ ਸਕੂਲਾਂ, ਕਾਲਜਾਂ, PRTC ਵਰਕਸ਼ਾਪਾਂ ਅਤੇ ਹੋਰ ਕਈ ਥਾਵਾਂ ਤੇ ਕੁੱਲ 581 ਜਾਗਰੂਕਤਾ ਸੈਮੀਨਾਰ ਲਗਾਏ ਗਏ ਅਤੇ ਪਬਲਿਕ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ, ਹੈਲਮੇਟ ਅਤੇ ਸੀਟ ਬੈਲਟ ਪਹਿਨਣ ਲਈ ਜਾਗਰੂਕ ਕੀਤਾ, ਇਸ ਦੇ ਨਾਲ ਹੀ ਜਿਲ੍ਹੇ ਵਿੱਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਅਤੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ, ਟ੍ਰੈਫ਼ਿਕ ਨਿਯਮਾਂ ਦੀ ਉਲੰਘਨਾ ਕਰਨ ਵਾਲੇ, ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ, ਤੇਜ਼ ਰਫ਼ਤਾਰੀ, ਹੈਲਮੇਟ ਅਤੇ ਸੀਟ ਬੈਲਟ ਨਾ ਪਹਿਨਣ ਵਾਲੇ ਵਿਅਕਤੀਆਂ ਦੇ ਕੁਲ 17,115 ਚਲਾਨ ਕੱਟੇ ਗਏ, ਜਿਨ੍ਹਾਂ ਦਾ ਕੁੱਲ ਜੁਰਮਾਨਾ 90,48,600 ਰੁਪਏ ਕੀਤਾ ਗਿਆ। ਇਨ੍ਹਾਂ ਵਿਚੋਂ 16512 ਚਲਾਨ ਮਾਣਯੋਗ ਅਦਾਲਤ ਅਤੇ ਆਰ.ਟੀ.ਓ ਦੇ ਦੁਆਰਾ ਕਰਵਾਏ ਗਏ ਜਿਨ੍ਹਾਂ ਦੇ ਜੁਰਮਾਨੇ ਦੀ ਰਾਸ਼ੀ 85,20,600 ਰੁਪਏ ਹੈ, ਇਸ ਤੋਂ ਇਲਾਵਾ ਮੌਕੇ ਤੇ ਭੁਗਤਾਨ ਵਾਲੇ ਨਗਦ ਚਲਾਨ 603 ਕੀਤੇ ਗਏ ਜਿਨ੍ਹਾਂ ਦੇ ਜੁਰਮਾਨੇ ਦੀ ਰਾਸ਼ੀ 5,28,000 ਹੈ।

ਪਟਿਆਲਾ ਪੁਲਿਸ ਵੱਲੋਂ ਆਪ ਸਭ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦੁਨੀਆਂ ਲਈ ਤੁਸੀਂ ਭਾਵੇਂ ਕੁਝ ਵੀ ਹੋਵੋ, ਪਰ ਤੁਹਾਡੇ ਪਰਿਵਾਰ ਲਈ ਤੁਸੀਂ ਹੀ ਦੁਨੀਆ ਹੋ, ਕਿਰਪਾ ਕਰਕੇ ਵਾਹਨ ਚਲਾਉਂਦੇ ਸਮੇਂ ਸਤਰਕ ਰਹੋ, ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੋ, ਤੇਜ਼ ਰਫ਼ਤਾਰ ਜਾਂ ਸ਼ਰਾਬ ਪੀ ਕੇ ਵਾਹਨ ਨਾ ਚਲਾਓ, 02 ਪਹਿਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨੋ ਅਤੇ 04 ਪਹਿਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਪਹਿਨ ਕੇ ਰੱਖੋ, ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋ ਨਾ ਕਰੋ, ਇਸ ਨਾਲ ਦੁਰਘਟਨਾ ਹੋ ਸਕਦੀ ਹੈ ਅਤੇ ਦੁਰਘਟਨਾ ਦਾ ਸ਼ਿਕਾਰ ਤੁਸੀ ਇਕੱਲੇ ਨਹੀਂ ਹੁੰਦੇ ਸਾਹਮਣੇ ਵਾਲਾ ਵੀ ਹੁੰਦਾ ਹੈ, ਇਸ ਕਰਕੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੋ, ਇਹ ਨਿਯਮ ਤੁਹਾਡੀ ਸੁਰੱਖਿਆ ਲਈ ਬਣਾਏ ਗਏ ਹਨ। ਪਟਿਆਲਾ ਪੁਲਿਸ ਤੁਹਾਡੀ ਸੇਵਾ ਅਤੇ ਸੁਰੱਖਿਆ ਲਈ 24X7 ਵਚਨਬੱਧ ਹੈ।