Patiala: Man arrested with 2kg 600gm opium

January 14, 2023 - PatialaPolitics

Patiala: Man arrested with 2kg 600gm opium

2 ਕਿੱਲੋ 600 ਗ੍ਰਾਮ ਅਫੀਮ ਸਮੇਤ ਮੁਜਰਮ ਕਾਬੂ,
ਮਾਨਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸ੍ਰੀ: ਦਵਿੰਦਰ ਕੁਮਾਰ ਅੱਤਰੀ ਡੀ.ਐਸ.ਪੀ ਨਾਭਾ ਜੀ ਦੀ ਅਗਵਾਹੀ ਹੇਠ ਇੰਸਪੈਕਟਰ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਵੱਲੋਂ ਮੁਕੱਦਮਾ ਨੰਬਰ 09 ਮਿਤੀ 13-01-2023 ਅ/ਧ 18/61/85 ND&PS Act ਥਾਣਾ ਕੋਤਵਾਲੀ ਨਾਭਾ ਜਿਲ੍ਹਾ ਪਟਿਆਲਾ ਦਰਜ ਕਰਕੇ ਦੋਸ਼ੀ ਪਰਮਜੀਤ ਸਿੰਘ ਉਰਫ ਬਿੱਲਾ ਪੁੱਤਰ ਲੇਟ ਮਾਨ ਸਿੰਘ ਵਾਸੀ ਵਾਰਡ ਨੰਬਰ 3, ਨੇੜੇ ਪਾਣੀ ਵਾਲੀ ਟੈਕੀ ਘਨੌਰ ਤਹਿ: ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਕਾਬੂ ਕਰ ਕਰਕੇ 2 ਕਿੱਲੋ 600 ਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇੰਸਪੈਕਟਰ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 13.01.2023 ਨੂੰ ਪੁਲਿਸ ਪਰਟੀ ਚੌਕ ਨੇੜੇ ਰਿਪੁਦਮਨ ਕਾਲਜ ਸਟੇਡੀਅਮ ਪਟਿਆਲਾ ਗੇਟ ਨਾਭਾ ਮੋਜੂਦ ਸੀ ਤਾਂ ਇੱਕ ਕਾਰ ਨੰਬਰ HR-20-0-3266 ਮਾਰਕਾ ਆਲਟੋ ਰੰਗ ਚਿੱਟਾ ਦੇ ਚਾਲਕ ਪਰਮਜੀਤ ਸਿੰਘ ਉਰਫ ਬਿੱਲਾ ਨੂੰ ਰੋਕਿਆ ਗਿਆ ਜਿਸ ਪਾਸੋਂ 2 ਕਿੱਲੋ 600 ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕਰਵਾਇਆ। ਦੋਸ਼ੀ ਜੇਰ ਹਿਰਾਸਤ ਪੁਲਿਸ ਹੈ, ਜਿਸ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਜੋ ਪੁੱਛ ਗਿੱਛ ਦੋਰਾਨ ਡੂੰਘਾਈ ਨਾਲ ਤਫਤੀਸ਼ ਕਰਕੇ ਪਤਾ ਲਗਾਇਆ ਜਾਵੇਗਾ ਕਿ ਦੋਸੀ ਪਰਮਜੀਤ ਸਿੰਘ ਕਸ ਪਾਸੋ ਅਫੀਮ ਲੈ ਕੇ ਆਇਆ ਸੀ ਅਤੇ ਕਿਸ ਨੂੰ ਵੇਚਣੀ ਸੀ, ਪੁੱਛ ਗਿੱਛ ਦੋਰਾਨ ਹੋਰ ਖੁਲਸੇ ਹੋਣ ਦੀ ਉਮੀਦ ਹੈ।
ਇਸ ਤੋ ਇਲਾਵਾ ਉਕਤ ਦੋਸ਼ੀ ਪਰ ਨਿਮਨਲਿਖਤ ਅਨੁਸਾਰ ਮੁਕੱਦਮੇ ਦਰਜ ਹਨ।
1.
ਮੁਕੱਦਮਾ ਨੰ
ਸਾਲ 2020 ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸ਼ੰਭੂ ਜਿਲ੍ਹਾ ਪਟਿਆਲਾ।

 

View this post on Instagram

 

A post shared by Patiala Politics (@patialapolitics)