Patiala: MLA-DC seen inspecting the city late night
January 17, 2023 - PatialaPolitics
Patiala: MLA-DC seen inspecting the city late night
Patiala: MLA Ajitpal Kohli,DC Sakshi Sawhney MC Commissioner Aditya Uppal and Media Advisor to Punjab CM Baltej Pannu seen inspecting the city late night
ਪਿਛਲੇ ਲੰਮੇ ਸਮੇਂ ਤੋਂ ਟ੍ਰੈਫਿਕ ਸਮੱਸਿਆ ਅਤੇ ਵਿਕਾਸ ਕਾਰਜਾਂ ਦੇ ਮੁਕੰਮਲ ਨਾ ਹੋਣ ਕਰਕੇ ਹੋਰ ਕਈ ਮੁਸ਼ਕਿਲਾਂ ਨਾਲ ਜੂਝ ਰਹੇ ਪਟਿਆਲਾ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਬੀੜਾ ਉਠਾਇਆ ਹੈ। ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਮੁੱਖ ਮੰਤਰੀ ਦਫ਼ਤਰ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਅਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਸ਼ਹਿਰ ਦੀਆਂ ਸਮੱਸਿਆਵਾਂ, ਖਾਸ ਕਰਕੇ ਟ੍ਰੈਫਿਕ ਦੀ ਸਮੱਸਿਆ ਅਤੇ ਸ਼ਹਿਰ ਦੇ ਸੁੰਦਰੀਕਰਨ ਸਮੇਤ ਹੋਰ ਵਿਕਾਸ ਪ੍ਰਾਜੈਕਟਾਂ ਬਾਬਤ ਜਮੀਨੀ ਹਕੀਕਤ ਜਾਨਣ ਲਈ ਬੀਤੀ ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਨੂੰ ਨਾਲ ਲੈਕੇ ਸ਼ਹਿਰ ਦਾ ਦੌਰਾ ਕੀਤਾ।
ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਠੋਸ ਤੇ ਪੱਕੇ ਹੱਲ ਲਈ ਇਕ ਮਾਸਟਰ ਪਲਾਨ ਬਣਾਉਣ ਲਈ ਬਲਤੇਜ ਪੰਨੂ ਅਤੇ ਵਿਧਾਇਕ ਕੋਹਲੀ ਨੇ ਉਚ ਅਧਿਕਾਰੀਆਂ ਨੂੰ ਨਾਲ ਲੈਕੇ ਅਨਾਰਦਾਣਾ ਚੌਂਕ ਤੋਂ ਸ਼ੁਰੂ ਕਰਕੇ, ਏ.ਸੀ. ਮਾਰਕੀਟ, ਬਹੇੜਾ ਰੋਡ, ਚਾਂਦਨੀ ਚੌਂਕ, ਏ-ਟੈਂਕ ਚੌਂਕ, ਖੱਦਰ ਭੰਡਾਰ ਚੌਂਕ, ਪੁਰਾਣੀ ਕੋਤਵਾਲੀ ਚੌਂਕ, ਪੁਰਾਣੀ ਸਬਜੀ ਮੰਡੀ, ਗਧਾ ਗਰਾਊਂਡ, ਗੁੜ ਮੰਡੀ, ਪੰਮੀ ਪੂਰੀਆਂ ਵਾਲਾ ਚੌਂਕ, ਹਨੂਮਾਨ ਮੰਦਿਰ ਚੌਂਕ ਸਮਾਨੀਆ ਗੇਟ, ਨਵੇਂ ਬਣ ਰਹੇ ਬੱਸ ਅੱਡੇ ਸਮੇਤ ਰਾਜਪੁਰਾ ਰੋਡ ਬਾਈਪਾਸ ਨੇੜੇ ਸ਼ਹਿਰ ਦੇ ਐਂਟਰੀ ਪੁਆਇੰਟ ਦਾ ਦੌਰਾ ਕੀਤਾ।
ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਪਟਿਆਲਾ ਸ਼ਹਿਰ ਦੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਹ ਜਲਦ ਹੀ ਪਟਿਆਲਾ ਦਾ ਦੌਰਾ ਕਰਕੇ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵੱਡੇ ਐਲਾਨ ਕਰਕੇ ਕੰਮ ਸ਼ੁਰੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਦੇ ਲੰਮੇ ਅਰਸੇ ਤੋਂ ਰੁਕੇ ਵਿਕਾਸ ਕਾਰਜਾਂ ਦੇ ਕੰਮ ਦਿਨ-ਰਾਤ ਚੱਲਣਗੇ। ਪੰਨੂ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਪੁਰਾਣੇ ਵਿਧਾਇਕ 20 ਸਾਲ ‘ਚ ਜਿੰਨੀ ਵਾਰੀ ਪਟਿਆਲਵੀਆਂ ਨੂੰ ਮਿਲੇ ਸਕੇ, ਉਸ ਦੇ ਮੁਕਾਬਲੇ ਅਜੀਤਪਾਲ ਸਿੰਘ ਕੋਹਲੀ ਨੇ ਕੇਵਲ 10 ਮਹੀਨੇ ‘ਚ ਹੀ ਇੱਕ ਵਿਧਾਇਕ ਵਜੋਂ ਲੋਕਾਂ ਦੇ ਦਿਲਾਂ ‘ਚ ਨਿਵੇਕਲੀ ਥਾਂ ਬਣਾਈ ਹੈ।
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਜੋ ਕਿ ਪਟਿਆਲਾ ਸ਼ਹਿਰ ਦੇ ਮੇਅਰ ਵੀ ਰਹੇ ਹਨ, ਨੇ ਕਿਹਾ ਕਿ ਉਹ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀਆਂ ਲੋੜਾਂ ਨੂੰ ਬਹੁਤ ਨੇੜਿਓਂ ਅਤੇ ਬਾਰੀਕੀ ਨਾਲ ਜਾਣਦੇ ਹਨ ਪਰੰਤੂ ਅਫ਼ਸੋਸ ਹੈ ਕਿ ਪਿਛਲੀ ਸਰਕਾਰ ਸਮੇਂ ਪੰਜਾਬ ਦਾ ਮੁੱਖ ਮੰਤਰੀ, ਪਟਿਆਲਾ ਸ਼ਹਿਰ ਦਾ ਵਾਸੀ ਹੋਣ ਦੇ ਬਾਵਜੂਦ ਵੀ ਸ਼ਹਿਰ ਦੇ ਵਿਕਾਸ ਪ੍ਰਤੀ ਇੱਛਾ-ਸ਼ਕਤੀ ਦੀ ਘਾਟ ਕਰਕੇ ਸਾਡਾ ਇਹ ਵਿਰਾਸਤੀ ਸ਼ਹਿਰ ਅਣਗੌਲਿਆ ਰਿਹਾ। ਅਨਾਰਦਾਣਾ ਚੌਂਕ ਤੇ ਬਹੇੜਾ ਰੋਡ ਵਿਖੇ ਟ੍ਰੈਫਿਕ ਸਮੱਸਿਆ ਅਤੇ ਸੜਕ ਦਰਮਿਆਨ ਲੱਗੇ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਦੇ ਵਿਛੇ ਜਾਲ ਦਾ ਵਿਸ਼ੇਸ਼ ਜਿਕਰ ਕਰਦਿਆਂ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਕਿਸੇ ਨੇ ਵੀ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਵੱਲ ਧਿਆਨ ਨਹੀਂ ਦਿੱਤਾ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਿਆਲਾ ਸ਼ਹਿਰ ਨੂੰ ਵਿਸ਼ੇਸ਼ ਤਵੱਜੋਂ ਦਿਤੇ ਜਾਣ ਕਰਕੇ ਸ਼ਹਿਰ ਦੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਮੁਕੰਮਲ ਕੀਤੇ ਜਾਣਗੇ।
ਅਜੀਤਪਾਲ ਸਿੰਘ ਕੋਹਲੀ ਦਾ ਕਹਿਣਾ ਸੀ ਕਿ ਸ਼ਹਿਰ ਦੇ ਵਿਕਾਸ ਦਾ ਮਾਸਟਰ ਪਲਾਨ ਅਤੇ ਰੋਡ ਮੈਪ ਤਿਆਰ ਕੀਤਾ ਗਿਆ ਹੈ, ਇਸ ਨਾਲ ਫੂਡ ਸਟਰੀਟ, ਨਵਾਂ ਬੱਸ ਅੱਡਾ, ਸੰਡੇ ਮਾਰਕੀਟ ਲਈ ਸਹੀ ਜਗ੍ਹਾ, ਸੁਚਾਰੂ ਟ੍ਰੈਫਿਕ, ਸ਼ਹਿਰ ਦਾ ਸੁੰਦਰੀਕਰਨ, ਰਾਜਿੰਦਰਾ ਟੈਂਕ, ਹੈਰੀਟੇਜ ਸਟਰੀਟ, ਕਾਲੀ ਮਾਤਾ ਮੰਦਿਰ ਸਮੇਤ ਹਰੇਕ ਵਿਕਾਸ ਪ੍ਰਾਜੈਕਟ ਨੂੰ ਮਿਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਨ ਲਈ ਦਿਨ-ਰਾਤ ਇੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦਾ ਦੌਰਾ ਕਰਨਗੇ ਤਾਂ ਕਿ ਆਪਣਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਅਣਗੌਲੇ ਰਹੇ ਪਟਿਆਲਵੀਆਂ ਨੂੰ ਰਾਹਤ ਮਿਲ ਸਕੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਬਣਾਈਆਂ ਗਈਆਂ ਤਜਵੀਜਾਂ ‘ਤੇ ਕੰਮ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ। ਕਮਿਸ਼ਨਰ ਅਦਿੱਤਿਆ ਉਪਲ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਵਿੱਚ ਵਿਕਾਸ ਕਾਰਜਾਂ ਸਮੇਤ ਸਾਫ਼-ਸਫ਼ਾਈ ਤੇ ਸੁੰਦਰੀਕਰਨ ਲਈ ਮੁੱਖ ਮੰਤਰੀ ਦਫ਼ਤਰ ਸਮੇਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਨਿਗਰਾਨੀ ਹੇਠ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਏਗਾ।
View this post on Instagram