Punjab:Weather Alert for Last week of January 2023

January 25, 2023 - PatialaPolitics

Punjab:Weather Alert for Last week of January 2023

 

#ਅਪਡੇਟ ਠੰਡ! ਮੀਂਹ?

 

ਪਿਛਲੇ 24 ਘੰਟਿਆਂ ਦੌਰਾਨ ਉੱਤਰ-ਪੂਰਬੀ ਭਾਗਾਂ ਚ’ ਹਲਕੇ-ਦਰਮਿਆਨੇ ਮੀਂਹ ਦੀ ਕਾਰਵਾਈ ਜਦਕਿ ਬਾਕੀ ਖੇਤਰਾਂ ਕਿਤੇ-ਕਿਤੇ ਕਿਨਮਿਣ ਵੇਖਣ ਨੂੰ ਮਿਲੀ, ਮੌਜੂਦਾ ਸਮੇਂ ਪੱਛਮੀ ਸਿਸਟਮ ਦੇ ਅੱਗੇ ਨਿੱਕਲਦਿਆਂ ਹੀ ਖੁਸ਼ਕ ਅਤੇ ਠੰਡੀਆਂ ਉੱਤਰ-ਪੱਛਮੀ ਹਵਾਵਾਂ ਵਾਪਸੀ ਕਰ ਚੁੱਕੀਆਂ ਹਨ ਜੋਕਿ ਅਗਲੇ 2-3 ਦਿਨ ਚੰਗੀ ਰਫਤਾਰ ਨਾਲ ਸੂਬੇ ਚ ਵਗਦੀਆਂ ਰਹਿਣੀਆਂ, ਆਉਂਦੀਆਂ 1-2 ਸਵੇਰਾਂ ਪੰਜਾਬ ਦੇ ਥੋੜੇ-ਬਹੁਤ ਖੇਤਰਾਂ ਚ’ ਧੁੰਦ ਦੀ ਉਮੀਦ ਰਹੇਗੀ, ਧੁੰਦ ਤੋਂ ਸੱਖਣੇ ਖੇਤਰਾਂ ਚ ਕਿਤੇ-ਕਿਤੇ ਹਲਕਾ ਕੋਰਾ ਪੈ ਸਕਦਾ, ਪਰ ਦਿਨ ਸਾਫ ਤੇ ਠੰਡੇ ਰਹਿਣਗੇ।

 

29-30 ਜਨਵਰੀ ਤਾਜ਼ਾ ਪੱਛਮੀ ਸਿਸਟਮ ਪੰਜਾਬ ਸਮੇਤ ਹਰਿਆਣਾ, ਰਾਜਸਥਾਨ ਚ’ ਵਗਦੇ ਤੇਜ਼ ਪੁਰੇ ਅਤੇ ਗਰਜ਼-ਚਮਕ ਨਾਲ ਹਲਕੇ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਨੂੰ ਸੱਦਾ ਦੇਵੇਗਾ। #ਖੇਤੀ_ਸਲਾਹ ਅਗਾਮੀ 3 ਦਿਨ ਮੌਸਮ ਖੁਸ਼ਕ ਤੇ ਠੰਡਾ ਰਹੇਗਾ, ਜਿਹੜੇ ਕਿਸਾਨ ਵੀਰ ਫਸਲਾਂ ਤੇ ਸਪਰੇ ਕਰਨਾ ਚਾਉਂਦੇ ਹਨ, ਉਸਦੇ ਲਈ ਮੌਸਮ ਅਨੁਕੂਲ ਰਹੇਗਾ।

 

ਮੌਸਮ ਪੰਜਾਬ ਦਾ

25 ਜਨਵਰੀ 2023 8:02PM