Punjab:Get ready for Rain again
January 28, 2023 - PatialaPolitics
Punjab:Get ready for Rain again
#ਮੀਂਹ_ਅਲਰਟ #ਗੜੇਮਾਰੀ
ਤਾਜ਼ਾ ਐਕਟਿਵ ਵੈਸਟਰਨ ਡਿਸਟਰਬੇਂਸ ਦੇ ਪਹਾੜੀ ਖੇਤਰਾਂ ਚ’ ਪੁੱਜਣ ਤੇ ਅਗਲੇ 48 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਚ’ ਅਨੇਕਾ ਥਾਂਈ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਗੜੇਮਾਰੀ ਦੀ ਸੰਭਾਵਣਾ ਹੈ।
ਪੱਛਮੀ ਸਿਸਟਮ ਦੇ ਆਗਮਨ ਕਾਰਨ ਰਾਜਸਥਾਨ ਤੇ ਬਣਨ ਵਾਲੇ CC ਹਵਾਵਾਂ ਦੇ ਸਰਕੂਲੇਸ਼ਨ ਨਾਲ ਕੱਲ ਤੜਕਸਾਰ ਤੋਂ ਹੀ ਪੰਜਾਬ ਚ’ ਤੇਜ ਪੁਰੇ ਦੀ ਵਾਪਸੀ ਹੋਣ ਸਦਕਾ ਹਨੂੰਮਾਨਗੜ, ਗੰਗਾਨਗਰ ਅਤੇ ਪੰਜਾਬ ਦੇ ਪੱਛਮੀ ਮਾਲਵਾ (ਨਰਮਾ ਬੈੱਲਟ) ਨਿੱਕੀ -ਮੋਟੀ ਕਾਰਵਾਈ ਸੁਰੂ ਹੋ ਜਾਵੇਗੀ, ਦੁਪਿਹਰ ਬਾਅਦ ਅਤੇ ਸ਼ਾਮ ਤੋਂ ਗਰਜ-ਲਿਸਕ ਨਾਲ ਕਾਰਵਾਈਆਂ ਚ’ ਵਾਧਾ ਵੇਖਿਆ ਜਾਵੇਗਾ, ਦੇਰ ਰਾਤ ਤੱਕ ਗਰਜ-ਚਮਕ ਅਤੇ ਮੀਂਹ ਵਾਲੀ ਬੱਦਲਵਾਈ ਸਮੁੱਚੇ ਸੂਬੇ ਨੂੰ ਲਪੇਟ ਚ’ ਲੈ ਲਵੇਗੀ 30 ਜਨਵਰੀ ਵੀ ਟੁੱਟਵੇਂ ਖੇਤਰਾਂ ਚ’ ਮੀਂਹ ਦੀ ਕਾਰਵਾਈ ਜਾਰੀ ਰਹੇਗੀ।
ਪੱਛਮੀ ਪੰਜਾਬ WD ਸਿਸਟਮ ਜਿਆਦਾ ਐਕਟਿਵ ਰਹੇਗਾ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਤਰਨਤਾਰਨ, ਅਮ੍ਰਿਤਸਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਹੁਸਿਆਰਪੁਰ, ਕਪੂਰਥਲਾ, ਪੱਛਮੀ ਲੁਧਿਆਣਾ, ਬਰਨਾਲਾ, ਸਿਰਸਾ, ਹਨੂੰਮਾਨਗੜ ਅਤੇ ਗੰਗਾਨਗਰ ਖੇਤਰਾਂ ਚ’ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਭਾਰੀ ਫੁਹਾਰਾਂ ਅਤੇ ਗੜੇਮਾਰੀ ਦੀ ਉਮੀਦ ਰਹੇਗੀ, ਇਹਨਾਂ ਖੇਤਰਾਂ ਚ’ ਬਹੁਤੀਆਂ ਥਾਂਵਾ ਤੇ ਅਸ਼ਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਜਦਕਿ ਪੰਜਾਬ ਦੇ ਰਹਿੰਦੇ ਖੇਤਰਾਂ ਚ ਵੀ ਹਲਕੇ ਦਰਮਿਆਨੇ ਮੀਂਹ ਦੀ ਆਸ ਹੈ। ਪੋਸਟ ਲਿਖਣ ਤੱਕ ਦੱਖਣੀ ਰਾਜਸਥਾਨ ਗਰਜ-ਚਮਕ ਨਾਲ ਕਾਰਵਾਈਆਂ ਸੁਰੂ ਹੋ ਚੁੱਕੀਆਂ ਹਨ।
ਮੌਸਮ ਪੰਜਾਬ ਦਾ 28 ਜਨਵਰੀ 2023 7:58PM