Patiala police arrested 72 people in drug trafficking case in January 2023

January 29, 2023 - PatialaPolitics

Patiala police arrested 72 people in drug trafficking case in January 2023

ਪਟਿਆਲਾ ਪੁਲਿਸ ਵੱਲੋਂ ਨਸਾ ਤਸਕਰੀ ਵਿੱਚ ਜਨਵਰੀ 2023 ਵਿੱਚ 72 ਵਿਅਕਤੀ ਗ੍ਰਿਫਤਾਰ **

ਸ੍ਰੀ ਵਰੁਣ ਸ਼ਰਮਾਂ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਮਾਨਯੋਗ ਸ੍ਰੀ ਗੋਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਅਤੇ ਸ੍ਰੀ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ. ਆਈ.ਜੀ.ਪੀ ਪਟਿਆਲਾ ਰੇਂਜ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਐਨ.ਡੀ.ਪੀ.ਐਸ.ਐਕਟ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਜਨਵਰੀ 2023 ਵਿੱਚ ਪਟਿਆਲਾ ਪੁਲਿਸ ਵੱਲੋਂ ਅਹਿਮ ਪ੍ਰਾਪਤੀ ਕੀਤੀ ਗਈ ਹੈ ਜਿਸ ਦੇ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ 69 ਕੇਸ ਦਰਜ ਕਰਕੇ 72 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਤੋ ਕਿ ਉਪਰੋਕਤ ਵੱਖ ਵੱਖ ਮੁਕੱਦਮਿਆਂ ਵਿੱਚ 131 ਕਿੱਲੋਗ੍ਰਾਮ ਭੁੱਕੀ, 62 ਹਜਾਰ ਨਸੀਲੀਆਂ ਗੋਲੀਆਂ, ਸਾਢੇ 7 ਕਿੱਲੋ ਅਫੀਮ, 500 ਗ੍ਰਾਮ ਨਸੀਲਾ ਪਾਊਡਰ/ਸਮੈਕ/ਹੈਰੋਇਨ ਅਤੇ 35 ਨਸੀਲੀਆਂ ਸੀਸੀਆਂ, ਗਾਂਜਾ/ਸੂਲਫਾ ਵੀ ਬਰਾਮਦ ਕੀਤਾ ਗਿਆ ਹੈ।

ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨਸ਼ਾ ਤਸਕਰਾਂ ਖਿਲਾਫ ਆਪਣੀ ਮੁਹਿੰਮ ਨੂੰ ਜੋਰਦਾਰ ਤਰੀਕੇ ਨਾਲ ਜਾਰੀ ਰੱਖੇਗੀ। ਇਸ ਤੋਂ ਬਿਨਾਂ ਪਟਿਆਲਾ ਪੁਲਿਸ ਦੇ ਗਜਟਿਡ ਅਫਸਰਾਂ ਵੱਲੋਂ ਅਤੇ ਵੱਖ ਵੱਖ ਵਿੰਗਾਂ ਅਤੇ ਥਾਣਿਆਂ ਵੱਲੋਂ ਲੋਕਾਂ ਨੂੰ ਨਸਿਆ ਖਿਲਾਫ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਪਬਲਿਕ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ।