Patiala:Blind murder case solved; 2 accused arrested

January 29, 2023 - PatialaPolitics

Patiala:Blind murder case solved; 2 accused arrested

 

ਪਆਿਲਾ ਪੁਲਿਸ ਨੇ ਜਨਵਰੀ 2023 ਕੁਲ 5 ਅੰਨ੍ਹੇ ਕਤਲ ਕੇਸ ਟਰੇਸ ਕੀਤੇ ।

ਸ੍ਰੀ ਵਰੁਣ ਸ਼ਰਮਾਂ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਤਿੰਦਰ ਸਿੰਘ ਦੀ ਮਿਤੀ 12.01.2023 ਨੂੰ ਘਨੋਰ ਸੰਭੂ ਰੋਡ ਟੀ-ਪੁਆਇਟ ਸਨੋਲੀਆਂ ਤੋਂ ਲਾਸ਼ ਮਿਲੀ ਸੀ ਜਿਸ ਦੇ ਕਿ ਸਿਰ ਉਪਰ ਅਤੇ ਸਰੀਰ ਦੇ ਹਿੱਸਿਆ ਤੇ ਸੱਟਾ ਸਨ ਜਿਸਨੂੰ ਏਪੀ ਜੈਨ ਹਸਪਤਾਲ ਰਾਜਪੁਰਾ ਲੈਕੇ ਗਏ ਜਿਥੇ ਕਿ ਇਸ ਨੂੰ ਮ੍ਰਿਤਕ ਘੋਸਿਤ ਕੀਤਾ ਗਿਆ ਜਿਸ ਸਬੰਧੀ ਵਾਰਸਾ ਦੇ ਬਿਆਨ ਪਰ ਮੁਕੱਦਮਾ ਨੰਬਰ 05 ਮਿਤੀ 13.01.2023 ਅ/ਧ 279, 304 ਏ, ਹਿੰ:ਦਿੰ: ਥਾਣਾ ਘਨੋਰ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਸੀ । ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਜਤਿੰਦਰ ਸਿੰਘ ਦੇ ਕਿਸੇ ਨੇ ਗੰਭੀਰ ਸੱਟਾ ਮਾਰਕੇ ਉਸ ਦਾ ਸਕੂਟਰ ਅਤੇ ਉਸ ਦੀ ਲਾਸ ਨੂੰ ਟੀ.ਪੁਆਇਟ ਪਰ ਇਸ ਤਰਾਂ ਸੁੱਟ ਦਿੱਤਾ ਸੀ ਕਿ ਜਤਿੰਦਰ ਸਿੰਘ ਦਾ ਐਕਸੀਡੈਂਟ ਹੋਇਆ ਹੈ।ਪੁਲਿਸ ਨੂੰ ਦਿੱਤੇ ਮੁਢਲੇ ਬਿਆਨ ਅਤੇ ਡਾਕਟਰਾਂ ਦੇ ਬੋਰਡ ਪਾਸੋਂ ਮ੍ਰਿਤਕ ਜਤਿੰਦਰ ਸਿੰਘ ਦੇ ਕਰਵਾਏ ਗਏ ਪੋਸਟ ਮਾਰਟਮ ਦੀਆਂ ਰਿਪੋਰਟਾਂ ਅਤੇ ਮੋਕਾਂ ਤੋਂ ਮਿਲੇ ਸਬੂਤ ਬਾਰੇ ਡੂੰਘਾਈ ਨਾਲ ਤਫਤੀਸ ਕਰਦੇ ਹੋਏ ਮੁਕੱਦਮਾ ਹਜਾ ਵਿੱਚ ਜੁਰਮ 302 ਹਿੰ:ਦ: ਦਾ ਵਾਧਾ ਕੀਤਾ ਗਿਆ ਮੌਕਾ ਵਾਲੀ ਥਾਂ ਤੋ ਮਿਲੇ ਸਬੂਤਾਂ ਅਤੇ ਇਸ ਤੋਂ ਕਰੀਬ ਡੇਢ ਕਿੱਲੋਮੀਟਰ ਪਿੰਡ ਲੋਚਵਾਂ ਨੂੰ ਜਾਂਦੀ ਲਿੰਕ ਸੜਕ ਪਰ ਕਤਲ ਕੀਤਾ ਗਿਆ ਸੀ ਤੋ ਵੀ ਕਾਫੀ ਅਹਿਮ ਸਬੂਤ ਇੱਕਤਰ ਕੀਤੇ ਗਏ ਜਿੰਨ੍ਹਾ ਦੀ ਪੁਲਿਸ ਵੱਲੋ ਬਰੀਕੀ ਜਾਂਚ ਕੀਤੀ ਗਈ।

ਇਸ ਘਟਨਾ ਵਾਲੇ ਮੌਕਾ ਪਰ ਉਚ ਅਫਸਰਾਨ ਵੱਲੋਂ ਦੋਰਾ ਕੀਤਾ ਗਿਆ ਅਤੇ ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਕਤਲ ਦੀ ਇਸ ਘਟਨਾਂ ਨੂੰ ਐਕਸੀਡੈਂਟ ਦੇ ਰੂਪ ਵਿੱਚ ਅੰਜਾਮ ਦਿੱਤਾ ਗਿਆ ਹੈ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ, ਸ੍ਰੀ ਰਘਬੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਘਨੋਰ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਐਸ.ਆਈ.ਗੁਰਨਾਮ ਸਿੰਘ ਮੁੱਖ ਅਫਸਰ ਥਾਣਾ ਘਨੋਰ ਦੀ ਟੀਮ ਦਾ ਗਠਨ ਕੀਤਾ ਗਿਆ ਸੀ।

ਇਸ ਟੀਮ ਵੱਲੋਂ ਹਰ ਪਹਿਲੂ ਦੀ ਡੂੰਘਾਈ ਨਾਲ ਤਫਤੀਸ ਕਰਦੇ ਹੋਏ ਜਤਿੰਦਰ ਸਿੰਘ ਦੇ ਕਤਲ ਦੀ ਘਟਨਾ ਵਿੱਚ ਸਾਮਲ ਵਿਅਕਤੀਆਂ ਨੂੰ ਟਰੇਸ ਕਰਕੇ ਦੋਸੀ ਗੁਰਦਿਆਲ ਸਿੰਘ ਉਰਫ ਨਿਹਾਲ ਪੁੱਤਰ ਲੇਟ ਰਣਜੀਤ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਲੇਟ ਸ਼ਿੰਦਰਪਾਲ ਸਿੰਘ ਵਾਸੀਆਨ ਪਿੰਡ ਬਪਰੋਰ ਥਾਣਾ ਸੰਭੂ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰ ਅਤੇ ਮ੍ਰਿਤਕ ਦਾ ਫੋਨ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।

ਘਟਨਾ ਦਾ ਵੇਰਵਾ ਅਤੇ ਰੰਜਸ ਵਜ੍ਹਾ :- ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮਿਤੀ 12.01.2023 ਨੂੰ ਕੁਲਵੰਤ ਸਿੰਘ ਵਾਸੀ ਲੋਚਵਾਂ ਥਾਣਾ ਖੇੜੀ ਗੰਡਿਆ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸ ਦਾ ਛੋਟਾ ਲੜਕਾ ਜਤਿੰਦਰ ਸਿੰਘ ਜੋ ਕਿ ਬੱਸ ਅੱਡਾ ਪਿੱਪਲ ਮਗੋਲੀ ਇਲੈਕਟਰੋਨਿਕ ਦੀ ਦੁਕਾਨ ਹੈ ਜੋ ਹਰ ਰੋਜ ਆਪਣੇ ਸਕੂਟਰ PB-39A-7251 ਪਰ ਸਵਾਰ ਹੋਕੇ ਆਉਦਾ ਜਾਂਦਾ ਹੈ ਜਿਸਦਾ ਮਿਤੀ 12.01.2023 ਨੂੰ ਵਕਤ ਕਰੀਬ 8-PM ਪਰ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਆ ਰਿਹਾ ਸੀ ਤਾ ਘਨੋਰ ਸੰਭੂ ਟੀ-ਪੁਆਇਟ ਸਨੋਲੀਆ ਪਾਸ ਉਸ ਦੀ ਲਾਸ ਸਮੇਤ ਸਕੂਟਰ ਦੇ ਮਿਲੀ ਜਿਸ ਸਬੰਧ ਮੁਕੱਦਮਾ ਦਰਜ ਕੀਤਾ ਗਿਆ।

ਤਫਤੀਸ ਦੋਰਾਨ ਦੋਸੀ ਗੁਰਦਿਆਲ ਸਿੰਘ ਉਰਫ ਨਿਹਾਲ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਦੀ ਗ੍ਰਿਫਤਾਰ ਤੋ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜਤਿੰਦਰ ਸਿੰਘ ਦਾ ਵਿਆਹ ਫਰਵਰੀ 2022 ਵਿੱਚ ਹੋਇਆ ਸੀ ਜਿਸ ਦੀ ਘਰਵਾਲੀ ਨਾਲ ਦੋਸੀ ਗੁਰਦਿਆਲ ਸਿੰਘ ਉਰਫ ਨਿਹਾਲ ਦੇ ਸਬੰਧ ਪੜਦੇ ਸਮੇਂ ਦੇ ਸਨ, ਜੋ ਕਿਸੇ ਵੀ ਤਰੀਕੇ ਨਾਲ ਦੋਸੀ ਗੁਰਦਿਆਲ ਸਿੰਘ ਉਰਫ ਨਿਹਾਲ ਮ੍ਰਿਤਕ ਦੀ ਘਰਵਾਲੀ ਨੂੰ ਹਾਸਲ ਕਰਨ ਚਾਹੁੰਦਾ ਸੀ ਜਿਸ ਤੇ ਦੋਸੀ ਗੁਰਦਿਆਲ ਸਿੰਘ ਉਰਫ ਨਿਹਾਲ ਆਪਣੇ ਸਾਥੀ ਜਸਵਿੰਦਰ ਸਿੰਘ ਉਰਫ ਜੱਸੀ ਨਾਲ ਮਿਲਕੇ ਕਈ ਮਹੀਨਿਆ ਤੋਂ ਜਤਿੰਦਰ ਸਿੰਘ ਦਾ ਕਤਲ ਕਰਨ ਦੀ ਵਿਉਂਤਬੰਦੀ ਬਣਾ ਰਹੇ ਸੀ ਜਿਹਨਾ ਨੇ ਇਕ ਸੋਚੀ ਸਮਝੀ ਸਾਜਿਸ ਦੇ ਤਹਿਤ ਮ੍ਰਿਤਕ ਜਤਿੰਦਰ ਸਿੰਘ ਨੂੰ ਦੁਕਾਨ ਬੰਦ ਕਰਕੇ ਘਰ ਨੂੰ ਆਉਦੇ ਸੱਟਾ ਮਾਰਕੇ ਕਤਲ ਕਰਕੇ ਫਿਰ ਉਸ ਦਾ ਸਕੂਟਰ ਅਤੇ ਲਾਸ ਨੂੰ ਘਨੋਰ ਸੰਭੂ ਮੇਨ ਰੋਡ ਤੇ ਇਸ ਤਰਾਂ ਸੁੱਟਾ ਦਿੱਤਾ ਕਿ ਐਕਸੀਡੈਂਟ ਵਿੱਚ ਸੱਟਾ ਲੱਗਣ ਕਾਰਨ ਮੋਤ ਹੋਈ ਹੈ ।

ਗ੍ਰਿਫਤਾਰੀ ਬਾਰੇ ਵੇਰਵਾ :-ਐਸ.ਐਸ.ਪੀ.ਪਟਿਆਲਾ ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਦੋਸੀ ਗੁਰਦਿਆਲ ਸਿੰਘ ਉਰਫ ਨਿਹਾਲ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਉਕਤਾਨ ਨੂੰ ਮਿਤੀ 28.01.2023 ਨੂੰ ਘਨੋਰ ਸੰਭੂ ਰੋਤ ਤੋ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾਂ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਗੁਰਦਿਆਲ ਸਿੰਘ ਉਰਫ ਨਿਹਾਲ ਪੁੱਤਰ ਲੇਟ ਰਣਜੀਤ ਵਾਸੀ ਪਿੰਡ ਬਪਰੋਰ ਥਾਣਾ ਸੰਭੂ ਜਿਲ੍ਹਾ ਪਟਿਆਲਾ।

ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਲੇਟ ਸ਼ਿੰਦਰਪਾਲ ਵਾਸੀ ਪਿੰਡ ਬਪਰੋਰ ਥਾਣਾ ਸੰਭੂ ਜਿਲ੍ਹਾ ਪਟਿਆਲਾ।

ਸਿੰਘ | ਉਮਰ : 27 ਸਾਲ

ਪੜਾਈ : 10 ਪਾਸ

ਕਿੱਤਾ : ਲੇਬਰ ਦਾ ਕੰਮ ਕਰਦਾ ਹੈ।

ਸਿੰਘ ਉਮਰ : 19 ਸਾਲ

ਪੜਾਈ : 8 ਪਾਸ

ਕਿੱਤਾ : ਲੇਬਰ ਦਾ ਕੰਮ ਕਰਦਾ ਹੈ