Punjab minister Harjot Bains raids SDM office Nangal
February 6, 2023 - PatialaPolitics
Punjab minister Harjot Bains raids SDM office Nangal
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਵੇਰੇ ਐਸਡੀਐਮ ਨੰਗਲ ਵਿੱਚ ਅਚਨਚੇਤ ਛਾਪਾ ਮਾਰਿਆ ਗਿਆ। ਇਸ ਦੌਰਾਨ ਕੈਬਨਿਟ ਨੇ ਜਦੋਂ ਦਫ਼ਤਰ ਵਿੱਚ ਚੈਕਿੰਗ ਕੀਤੀ ਤਾਂ ਬਹੁਤੇ ਮੁਲਾਜ਼ਮ ਗੈਰ ਹਾਜ਼ਰ ਸਨ। ਕੈਬਨਿਟ ਮੰਤਰੀ ਬੈਂਸ ਵੱਲੋਂ ਅੱਜ 9.53 ਉਤੇ ਚੈਕਿੰਗ ਕੀਤੀ ਗਈ। ਉਦੋਂ ਤੱਕ ਕਈ ਮੁਲਾਜ਼ਮ ਆਪਣੀ ਡਿਊਟੀ ਉਤੇ ਨਹੀਂ ਪਹੁੰਚੇ ਸਨ। ਗੈਰ ਹਾਜ਼ਰ ਪਾਏ ਗਏ ਸਾਰੇ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਕੈਬਨਿਟ ਮੰਤਰੀ ਨੇ ਦਫ਼ਤਰ ਵਿੱਚ ਮੌਜੂਦ ਮੁਲਾਜ਼ਮਾਂ ਨੂੰ ਕਿਹਾ ਕਿ ਸਾਰੇ ਜਨਤਕ ਕੰਮਾਂ ਦੇ ਬਕਾਏ ਨੂੰ ਇਕ ਹਫਤੇ ਵਿੱਚ ਕਲੀਅਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਦੁਬਾਰਾ ਅਗਲੇ ਸੋਮਵਾਰ ਨੂੰ ਜਾਂਚ ਕਰਾਂਗਾ।
View this post on Instagram