Patiala Police busts fake currency racket,recovers over 8 lakh

February 6, 2023 - PatialaPolitics

Patiala Police busts fake currency racket,recovers over 8 lakh

 

ਪਟਿਆਲਾ ਸ਼ਹਿਰ ਵਿੱਚ ਜਾਅਲੀ ਕਰੰਸੀ ਛਾਪ ਕੇ ਵੇਚਣ ਵਾਲੇ 3 ਵਿਅਕਤੀ ਕਾਬੂ, 1 ਫਰਾਰ
ਸ਼੍ਰੀ ਵਰੁਣ ਸ਼ਰਮਾ ਆਈ ਪੀ ਐਸ, ਐਸ.ਐਸ.ਪੀ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ
ਡੀ.ਐਸ.ਪੀ ਸੰਜੀਵ ਸਿੰਗਲਾ ਸਿਟੀ-1, ਇੰਸਪੈਕਟਰ ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਵੱਲੋ ਮਾੜੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ, ਥਾਣਾ ਕੋਤਵਾਲੀ ਦੀ ਪੁਲਿਸ ਪਾਰਟੀ ਵੱਲੋ ਜਾਅਲੀ ਕਰੰਸੀ ਛਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਇਸ ਸਬੰਧੀ ਮੁਕੱਦਮਾ ਨੰਬਰ 23 ਮਿਤੀ 04/02/2023 ਅ/ਧ 489-ਸੀ ਆਈ ਪੀ ਸੀ, ਥਾਣਾ ਕੋਤਵਾਲੀ ਪਟਿਆਲਾ ਦਰਜ ਕੀਤੀ ਗਈ
ਹੈ।
ਜਿੰਨਾ ਨੇ ਅੱਗੇ ਦੱਸਿਆ ਕਿ ਇਸ ਮੁਕੱਦਮਾ ਵਿੱਚ ਤਿੰਨ ਵਿਅਕਤੀਆਂ ਹਰਪ੍ਰੀਤ ਸਿੰਘ ਉਰਫ ਸਨੀ ਪੁੱਤਰ ਅਮਰਜੀਤ ਸਿੰਘ ਵਾਸੀ #14/8 ਡੋਗਰਾ ਮੁਹੱਲਾ ਪਟਿਆਲਾ, ਗੋਤਮ ਕੁਮਾਰ ਪੁੱਤਰ ਭੁਵਨੇਸ਼ਵਰ ਵਾਸੀ 415/7 ਜੱਟਾਂ ਵਾਲਾ ਚੋਂਤਰਾ ਪਟਿਆਲਾ ਅਤੇ ਕ੍ਰਿਸ਼ਨਾ ਪੁੱਤਰ ਧੰਨਵਾਨ ਵਾਸੀ #10 ਨਿਊ ਮਾਲਵਾ ਕਲੋਨੀ ਨੇੜੇ ਲੱਕੜ ਮੰਡੀ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਚੌਥਾ ਵਿਅਕਤੀ ਮੋਹਿਤ ਮਹਿਤਾ ਫਰਾਰ ਹੈ। ਉਪਰੋਕਤ ਤਿੰਨ ਗ੍ਰਿਫਤਾਰ ਵਿਅਕਤੀਆਂ ਕੋਲੋਂ 8,00,000/-ਰੁਪਏ ਦੀ ਜਾਅਲੀ ਕਰੰਸੀ ਮਿਤੀ 05.02.2023 ਨੂੰ ਬ੍ਰਾਮਦ ਹੋਈ ਸੀ। ਇਸ ਜਾਅਲੀ ਕਰੰਸੀ ਵਿੱਚ 500 ਰੁਪਏ ਦੇ 1600 ਜਾਅਲੀ ਨੋਟ ਹਨ।
ਜਿਹਨਾਂ ਨੇ ਅੱਗੇ ਦੱਸਿਆ ਕਿ ਚਾਰੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਹੋਣ ਪਰ ਤਫਤੀਸ਼ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਕੱਲ ਮਿਤੀ 05.02.2023 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਫਿਲਹਾਲ ਦੋਰਾਨੇ ਪੁੱਛ ਗਿੱਛ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵੱਲੋ ਜਾਅਲੀ ਨੋਟਾਂ ਨੂੰ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਪ੍ਰਿੰਟਰ ਬਰਾਮਦ ਹੋਇਆ ਹੈ ਅਤੇ ਇਸ ਤੋਂ ਇਲਾਵਾ 500 ਰੁਪਏ ਦੇ ਜਾਅਲੀ 80 ਨੋਟ ਕੁੱਲ 40,000/- ਰੁਪਏ ਹੋਰ ਬਰਾਮਦ ਹੋਏ ਹਨ।ਹੁਣ ਤੱਕ ਕੁੱਲ 500 ਰੁਪਏ ਦੇ 1680 ਰੁਪਏ ਦੇ ਜਾਅਲੀ ਨੋਟ ਕੁੱਲ 8,40,000/-ਰੁਪਏ ਉਪਰੋਕਤ ਵਿਅਕਤੀਆਂ ਪਾਸੋ ਬਰਾਮਦ ਹੋਏ ਹਨ।
ਗ੍ਰਿਫਤਾਰੀ ਕੀਤੇ ਗਏ ਵਿਅਕਤੀਆਂ ਪਾਸੋਂ ਬਰੀਕੀ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਛਾਪੀ ਹੋਈ ਜਾਅਲੀ ਕਰੰਸੀ
ਨੂੰ ਅੱਗੇ ਕਿੱਥੇ ਸਪਲਾਈ ਜਾਂ ਖਰਚ ਕਰਦੇ ਸਨ ਅਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵਿਅਕਤੀ ਇਸ ਗਿਰੋਹ ਵਿੱਚ ਸ਼ਾਮਲ ਹਨ।

 

ਦੋਸ਼ੀ ਦਾ ਨਾਮ
ਹਰਪ੍ਰੀਤ ਸਿੰਘ ਉਰਫ ਸਨੀ ਪੁੱਤਰ ਅਮਰਜੀਤ ਸਿੰਘ
ਗੌਤਮ ਕੁਮਾਰ ਪੁੱਤਰ ਭੁਵਨੇਸ਼ਵਰ
ਕ੍ਰਿਸ਼ਨਾ ਪੁੱਤਰ ਧੰਨਵਾਨ