Patiala Police recover mobile phone of Kenyan citizen

February 6, 2023 - PatialaPolitics

Patiala Police recover mobile phone of Kenyan citizen

ਪ੍ਰੈਸ ਨੋਟ ਮਿਤੀ: 06.02.2023

ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ, ਐਸ.ਐਸ.ਪੀ ਪਟਿਆਲਾ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਦੇ ਸਾਇਬਰ ਕ੍ਰਾਈਮ ਸੈਲ ਅਤੇ SHO ਥਾਣਾ ਤ੍ਰਿਪੜੀ ਵੱਲੋਂ ਬੜੇ ਸ਼ਲਾਘਾਯੋਗ ਢੰਗ ਨਾਲ ਕੀਨੀਆ ਦੇਸ਼ ਦੇ ਰਹਿਣ ਵਾਲੇ 02 ਵਿਦੇਸ਼ੀਆਂ ਦਾ ਮੋਬਾਇਲ ਫ਼ੋਨ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ।

ਉਨ੍ਹਾਂ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ 02 ਵਿਦੇਸ਼ੀ, ਜੋ ਕਿ ਕੀਨੀਆ ਦੇਸ਼ ਦੇ ਰਹਿਣ ਵਾਲੇ ਹਨ, ਮਿੰਨੀ ਸਕੱਤਰੇਤ ਪਟਿਆਲਾ ਕਿਸੇ ਕੰਮ ਬਾਬਤ ਆਏ ਹੋਏ ਸਨ, ਜਿੱਥੇ ਕਿ ਇਨ੍ਹਾਂ ਦਾ ਮੋਬਾਇਲ ਫ਼ੋਨ ਡਿੱਗ ਗਿਆ ਅਤੇ ਕਿਸੇ ਵਿਅਕਤੀ ਨੇ ਇਹ ਮੋਬਾਇਲ ਫ਼ੋਨ ਚੁੱਕ ਕੇ ਅੱਗੇ ਕਿਸੇ ਨੂੰ ਵੇਚ ਦਿੱਤਾ, ਜਿਸ ਵਿਅਕਤੀ ਨੂੰ ਇਹ ਮੋਬਾਇਲ ਵੇਚਿਆ ਉਹ ਵਿਅਕਤੀ ਅੱਗੇ ਦੁਬਈ ਦੇਸ਼ ਚਲਾ ਗਿਆ ਅਤੇ ਮੋਬਾਇਲ ਵੀ ਨਾਲ ਲਈ ਗਿਆ, ਇਸ ਸਬੰਧੀ ਇਨ੍ਹਾਂ ਵਿਦੇਸ਼ੀਆਂ ਵੱਲੋਂ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਦਰਖ਼ਾਸਤ ਦਰਜ ਕਰਵਾਈ ਗਈ, ਜਿਨ੍ਹਾਂ ਨੇ ਅੱਗੇ ਸਾਇਬਰ ਕ੍ਰਾਈਮ ਸੈਲ ਦੀ ਮਦਦ ਨਾਲ ਫ਼ੋਨ ਨੂੰ ਟ੍ਰੇਸ ਕਰਨਾ ਸ਼ੁਰੂ ਕੀਤਾ, ਸਾਇਬਰ ਕ੍ਰਾਈਮ ਸੈਲ ਪਟਿਆਲਾ ਨੇ ਟੈਕਨੀਕਲ ਢੰਗ ਨਾਲ ਕੀਤੀ ਤਫਤੀਸ਼ ਦੇ ਅਧਾਰ ਤੇ ਪਤਾ ਲਗਾਇਆ ਕਿ ਇਹ ਮੋਬਾਇਲ ਦੁਬਈ ਵਿਚ ਹੈ ਤਾਂ ਉਸ ਵਿਅਕਤੀ ਦੇ ਘਰ ਵਾਲਿਆਂ ਨਾਲ ਸੰਪਰਕ ਕਰਕੇ ਇਹ ਮੋਬਾਇਲ ਫ਼ੋਨ ਵਾਪਸ ਭਾਰਤ ਮੰਗਵਾਇਆ ਗਿਆ ਅਤੇ ਕੀਨੀਆ ਦੇਸ਼ ਦੇ ਇਨ੍ਹਾਂ ਵਿਦੇਸ਼ੀਆਂ ਨੂੰ ਵਾਪਸ ਕੀਤਾ ਗਿਆ। ਇਨ੍ਹਾਂ ਵਿਦੇਸ਼ੀਆਂ ਵੱਲੋਂ ਐਸ.ਐਸ.ਪੀ ਪਟਿਆਲਾ, ਸਾਇਬਰ ਸੈਲ ਟੀਮ ਅਤੇ SHO ਤ੍ਰਿਪੜੀ ਦਾ ਧੰਨਵਾਦ ਕੀਤਾ ਗਿਆ।