Vicky Gounder’s father Mehal Singh ends life after jumping in front of train

February 9, 2023 - PatialaPolitics

Vicky Gounder’s father Mehal Singh ends life after jumping in front of train

ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਨੇ ਕਥਿਤ ਤੌਰ ‘ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ.

 

ਮਹਿਲ ਸਿੰਘ ਪਿਛਲੇ 2 ਦਿਨਾਂ ਤੋਂ ਘਰੋਂ ਗਾਇਬ ਸੀ। ਮੰਗਲਵਾਰ ਸਵੇਰੇ ਢਾਈ ਵਜੇ ਜੀ.ਆਰ.ਪੀ ਮਲੋਟ ਨੂੰ ਕਬਰਵਾਲਾ ਅਤੇ ਡੱਬਵਾਲੀ ਢਾਬ ਨੇੜੇ ਰੇਲਵੇ ਲਾਈਨ ‘ਤੇ ਲਾਸ਼ ਮਿਲੀ। ਲਾਸ਼ ਸਿਵਲ ਹਸਪਤਾਲ ਲਿਆ ਕਿ ਮੋਰਚਰੀ ਵਿਚ ਰੱਖ ਦਿੱਤੀ ਅਤੇ ਇਸ ਸਬੰਧੀ ਆਸ ਪਾਸ ਪਿੰਡਾਂ ਵਿਚ ਮ੍ਰਿਤਕ ਦਾ ਹੁਲੀਆ ਦੱਸ ਕਿ ਸੂਚਿਤ ਕਰ ਦਿੱਤਾ ਗਿਆ। ਬੀਤੀ ਸ਼ਾਮ ਵਿੱਕੀ ਗੌਂਡਰ ਦੇ ਦੋ ਚਾਚਿਆਂ ਜਗਦੀਸ਼ ਸਿੰਘ ਅਤੇ ਬਖਸ਼ੀਸ਼ ਸਿੰਘ ਨੇ ਮਲੋਟ ਸਰਕਾਰੀ ਹਸਪਤਾਲ ਮਲੋਟ ਵਿਖੇ ਮ੍ਰਿਤਕ ਦੀ ਸ਼ਨਾਖ਼ਤ ਕੀਤੀ।