Jalandhar Road rage: Jeep owner hits Innova car while trying to pass the vehicle
February 10, 2023 - PatialaPolitics
Jalandhar Road rage: Jeep owner hits Innova car while trying to pass the vehicle
ਜਲੰਧਰ ਸ਼ਹਿਰ ਦੇ ਸੈਂਟਰਲ ਟਾਊਨ ‘ਚ ਸ਼ਰੇਆਮ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਵਾਹਨਾਂ ਦੀ ਕਰਾਸਿੰਗ ਨੂੰ ਲੈ ਕੇ ਪਹਿਲਾਂ ਇਕ ਜੀਪ ਸਵਾਰ ਸਿੱਖ ਨੌਜਵਾਨ ਨੇ ਝਗੜਾ ਕੀਤਾ, ਫਿਰ ਇਸ ਤੋਂ ਬਾਅਦ ਗਲੀ ‘ਚ ਖੜ੍ਹੀ ਕਾਰ ਦੇ ਮਾਲਕ ਨੇ ਕਾਰ ਨੂੰ ਸਾਈਡ ‘ਤੇ ਮੋੜ ਕੇ ਜੀਪ ਲਈ ਜਗ੍ਹਾ ਬਣਾਈ ਤਾਂ ਜੀਪ ਚਲਾ ਰਿਹਾ ਨੌਜਵਾਨ ਕਾਰ ਨੂੰ ਟੱਕਰ ਮਾਰ ਕੇ ਭੱਜ ਗਿਆ ਇਸ ਦੌਰਾਨ ਦੋਵਾਂ ਵਿਚਕਾਰ ਲੜਾਈ ਸ਼ੁਰੂ ਹੋ ਜਾਂਦੀ ਹੈ। ਦੋਵਾਂ ‘ਚ ਤੂ-ਤੂੰ-ਮੈਂ-ਮੈਂ ਦਾ ਬੋਲਬਾਲਾ ਹੁੰਦਾ ਹੈ ਇਸ ਤੋਂ ਬਾਅਦ ਕੁਝ ਲੋਕ ਬਚਾਅ ਕਰਕੇ ਉਨ੍ਹਾਂ ਨੂੰ ਵੱਖ ਕਰ ਦਿੰਦੇ ਹਨ। ਕਾਰ ਮਾਲਕ ਆਪਣੀ ਕਾਰ ਨੂੰ ਅੱਗੇ-ਪਿੱਛੇ ਚਲਾ ਕੇ ਕੰਧ ਵੱਲ ਲਾ ਦਿੰਦਾ ਹੈ।ਪੁਲਿਸ ਨੇ ਕਿਹਾ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ,ਪੁਲਿਸ ਪਾਰਟੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
View this post on Instagram