Get ready for 30℃ degree in coming days Patiala

February 11, 2023 - PatialaPolitics

Get ready for 30℃ degree in coming days Patiala

ਅਪਡੇਟ ਹਲਕੀ ਠੰਡ ਤੋਂ ਬਾਅਦ ਮੁੜ ਗਰਮਾਹਟ ਦੀ ਦਸਤਕ?

 

ਅਗਾਮੀ 3-4 ਦਿਨ ਖੁਸ਼ਕ ਪੱਛੋਂ ਦੀ ਵਾਪਸੀ ਨਾਲ ਦਿਨ ਅਤੇ ਰਾਤਾਂ ਦੇ ਪਾਰੇ ਚ’ ਗਿਰਾਵਟ ਸਦਕਾ ਹਲਕੀ ਠੰਡ ਵਾਪਸੀ ਕਰੇਗੀ, ਪਰ ਸਮੁੱਚੇ ਸੂਬੇ ਚ’ ਐਕਟਿਵ ਪੱਛਮੀ ਸਿਸਟਮਾਂ ਦੀ ਗੈਰ-ਮੌਜੂਦਗੀ ਕਾਰਨ 15-16 ਫਰਵਰੀ ਤੋਂ ਦਿਨ ਦਾ ਪਾਰਾ ਤੇਜੀ ਨਾਲ ਵਧੇਗਾ, ਸੀਜ਼ਨ ਵਿੱਚ ਪਹਿਲੀ ਵਾਰ ਬਹੁਤੇ ਖੇਤਰਾਂ ਚ’ ਵੱਧ ਤੋਂ ਵੱਧ ਤਾਪਮਾਨ 28° ਅਤੇ ਕਿਤੇ-ਕਿਤੇ 30° ਨੂੰ ਪਾਰ ਕਰ ਜਾਣ ਨਾਲ ਅਗੇਤੀ ਗਰਮੀ ਦੀ ਤਸਵੀਰ ਝਲਕੇਗੀ। ਵੀਰਵਾਰ ਤੋਂ ਦੱਖਣ-ਪੂਰਬੀ ਹਵਾਵਾਂ ਦੇ ਰੁੱਖ ਨਾਲ ਦਿਨ ਅਤੇ ਰਾਤਾਂ ਦੀ ਗਰਮਾਹਟ ਨਾਲ ਤਲਖੀ ਮਹਿਸੂਸ ਹੋਵੇਗੀ।

 

ਫਰਵਰੀ ਮਹੀਨੇ ਦੇ ਦੂਜੇ ਅੱਧ ਚ’ ਵੀ ਕੋਈ ਖਾਸ ਮੀਂਹਾ ਦੀ ਉਮੀਦ ਨਹੀਂ ਜਾਪਦੀ, ਹਲਾਂਕਿ ਪਹਾੜੀ ਖੇਤਰਾਂ ਤੋਂ ਗੁਜ਼ਰਦੇ ਕਮਜ਼ੋਰ ਪੱਛਮੀ ਸਿਸਟਮਾਂ ਸਦਕਾ ਵਕਫੇ-ਵਕਫੇ ਤੋਂ ਵੱਧਦੇ ਪਾਰੇ ਨੂੰ ਥੋੜੀ ਠੱਲ੍ਹ ਪੈਂਦੀ ਰਹੇਗੀ। ਮਾਰਚ ਮਹੀਨੇ ਦੇ ਪਹਿਲੇ ਜਾਂ ਦੂਜੇ ਹਫਤੇ MJO ਦੇ 8ਵੇਂ ਪੁੜਾਅ ਜਾਂ ਪਹਿਲੇ ਪੁੜਾਅ ਹਿੰਦ ਮਹਾਂਸਾਗਰ ਚ’ ਦਸਤਕ ਨਾਲ ਪੱਛਮੀ ਸਿਸਟਮ ਐਕਟਿਵ ਹੋਣ ਦੀ ਸੰਭਾਵਣਾ ਬਣੇਗੀ।

 

ਮੌਸਮ ਪੰਜਾਬ ਦਾ

11 ਫਰਵਰੀ 2023 8:20PM