Patiala Heritage Craft Mela 2023 Sheesh Mehal from 25 February

February 15, 2023 - PatialaPolitics

Patiala Heritage Craft Mela 2023 Sheesh Mehal from 25 February

ਹੁਣ ਘੋੜ ਸਵਾਰੀ ਦੇ ਕਰਤੱਬ ਦੇਖਣ ਲਈ ਤਿਆਰ ਰਹੋ-ਪੋਲੋ ਗਰਾਉਂਡ after the #PatialaTheatreFestival be ready for EQUESTRIAN SHOW SATURDAY, 25th SUNDAY-26th FEB 2023

POLO GROUND, PATIALA #RanglaPunjab

#CraftMela on 25 Feb

HERITAGE TREASURE HUNT on 26th Feb

 

ਪਟਿਆਲਾ ਹੈਰੀਟੇਜ ਫੈਸਟੀਵਲ #TeamPatiala is ready to host #CraftMela in all its diversity from 25 Feb at #SheeshMehal

ਪਟਿਆਲਵੀ ਤਿਆਰ ਰਹਿਣ ਸ਼ੀਸ਼ ਮਹਿਲ ਵਿਖੇ 25 ਫਰਵਰੀ ਤੋਂ ਪੂਰੇ ਦੇਸ਼ ਚੋਂ ਆਉਣਗੇ ਸ਼ਿਲਪਕਾਰ,Food,ਰੰਗਾ ਰੰਗ ਪ੍ਰੋਗਰਾਮ ਤੇ ਬੱਚਿਆਂ ਲਈ ਬਹੁਤ ਕੁਝ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ ‘ਚ 25 ਫਰਵਰੀ ਤੋਂ 5 ਮਾਰਚ ਤੱਕ ਲੱਗਣ ਜਾ ਰਹੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੀਆਂ ਟਿਕਟਾਂ ਪਹਿਲੀ ਵਾਰ ਦਰਸ਼ਕ ਆਨਲਾਈਨ ਵੈਬਸਾਇਟ ‘ਕਰਾਫਟਮੇਲਾ ਡਾਟ ਮਾਈਗੈਟਪੇ ਡਾਟ ਕਾਮ’ ਤੋਂ ਵੀ ਖਰੀਦ ਸਕਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ‘ਰੰਗਲਾ ਪੰਜਾਬ’ ਸੰਕਲਪ ਤਹਿਤ ਕਰਾਫ਼ਟ ਮੇਲਾ ਪਹਿਲੀ ਵਾਰ ਰੰਗਲਾ ਪੰਜਾਬ ਦੇ ਨਾਮ ਹੇਠ ਕਰਵਾਇਆ ਜਾ ਰਿਹਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰੰਗਲਾ ਪੰਜਾਬ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਲਈ ਮਸ਼ਹੂਰ ਗਾਇਕਾਂ ਅੰਮ੍ਰਿਤ ਮਾਨ ਅਤੇ ਮਾਸਟਰ ਸਲੀਮ ਸਮੇਤ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵਲੋਂ ਦਰਜਨ ਤੋਂ ਵੱਧ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ 125 ਦੇ ਕਰੀਬ ਕਲਾਕਾਰ ਆਪਣੀਆਂ ਵੰਨਗੀਆਂ ਪੇਸ਼ ਕਰਨਗੇ। ਇਸ ਤੋਂ ਬਿਨ੍ਹਾਂ ਅਫ਼ਗਾਨਿਸਤਾਨ, ਦੱਖਣੀ ਅਫ਼ਰੀਕਾ ਤੇ ਥਾਈਲੈਂਡ ਸਮੇਤ ਦੇਸ਼ ਭਰ ਤੋਂ ਪੁੱਜਣ ਵਾਲੇ ਵੱਖ-ਵੱਖ ਹਸਤ ਕਲਾਵਾਂ ਦੇ ਮਾਹਰਾਂ ਦੀਆਂ ਦਸਤਕਾਰੀ ਵਸਤਾਂ ਦੇ 110 ਸਟਾਲ ਲੱਗਣਗੇ। ਉਨ੍ਹਾਂ ਦੇ ਨਾਲ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚਿਆਂ ਲਈ ਕਿਡਜ਼ ਕਾਰਨਰ, ਝੂਲੇ, ਖੇਡਾਂ ਤੇ ਹੋਰ ਮੰਨੋਰੰਜਨ, ਲਜ਼ੀਜ ਖਾਣਿਆਂ ਦੀਆਂ ਸਟਾਲਾਂ, ਲੋਕ ਨਾਚ ਸਮੇਤ ਹੋਰ ਬਹੁਤ ਕੁਝ ਹੋਵੇਗਾ, ਇਸ ਲਈ ਸਾਰੇ ਪਟਿਆਲਾ ਵਾਸੀਆਂ ਸਮੇਤ ਪੰਜਾਬ ਵਾਸੀ ਇਸ ਮੇਲੇ ਦਾ ਜਰੂਰ ਆਨੰਦ ਮਾਨਣ ਲਈ ਪੁੱਜਣ। ਏ.ਡੀ.ਸੀ. ਈਸ਼ਾ ਸਿੰਘਲ ਨੇ ਦੱਸਿਆ ਕਿ ਰੰਗਲਾ ਪੰਜਾਬ ਕਰਾਫਟ ਮੇਲੇ ਦੌਰਾਨ ਧਾਤਾਂ ‘ਤੇ ਹੋਇਆ ਦਸਤਕਾਰੀ ਦਾ ਕੰਮ, ਚਿੱਤਰਕਾਰੀ, ਪੱਥਰ ਤੇ ਮੀਨਾਕਾਰੀ ਨਾਲ ਲਬਰੇਜ਼ ਪੁਰਾਤਨ ਗਹਿਣੇ, ਕੱਪੜਿਆਂ ‘ਚ ਚਿਕਨਕਾਰੀ, ਗੁਜਰਾਤੀ ਕਢਾਈ, ਸ਼ੀਸ਼ੇ ਦਾ ਕੰਮ, ਬਲਾਕ ਪ੍ਰਿੰਟਿੰਗ, ਕਲਾਕਾਰੀ, ਜ਼ਰੀ, ਸੋਜਨੀ ਅਨੇਕਾ ਕਿਸਮਾਂ ਦੇ ਹੋਰ ਸ਼ਾਨਦਾਰ ਕੱਪੜੇ ਵਿਕਣ ਲਈ ਸਜਾਏ ਜਾਣਗੇ।
ਜਦਕਿ ਘੁਮਾਰ ਦਾ ਚੱਕ, ਲਾਇਵ ਸਕੈਚ ਤੋਂ ਬਿਨ੍ਹਾਂ ਮਿੱਟੀ ਦੇ ਬਰਤਨਾਂ ਵਿਚ ਜੈਪੁਰ ਪੋਟਰੀ, ਟੈਰਾਕੋਟਾ, ਸੈਰਾਮਿਕ, ਬਲੈਕ ਪੋਟਰੀ, ਪੇਟਿੰਗ ਨਾਲ ਸਜੇ ਭਾਂਡੇ, ਪਟਚਿੱਤਰ, ਬਸੋਲੀ ਅਤੇ ਹੋਰ ਅਣਗਿਣਤ ਕਿਸਮਾਂ ਵੀ ਦਿਲਚਸਪੀ ਦਾ ਕੇਂਦਰ ਹੋਣਗੀਆਂ। ਐਨ.ਜੈਡ.ਸੀ.ਸੀ. ਵੱਲੋਂ ਪੰਜਾਬ ਦੇ ਬਾਜੀਗਰ ਤੇ ਨਚਾਰ, ਹਰਿਆਣਾ ਦੇ ਬੀਨ ਜੋਗੀ, ਰਾਜਸਥਾਨ ਦੀ ਕੱਚੀ ਘੋੜੀ, ਬਹਿਰੂਪੀਏ ਸਮੇਤ ਹੋਰ ਵੰਨਗੀਆਂ ਦੀਆਂ ਪੇਸ਼ਕਾਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।

 

View this post on Instagram

 

A post shared by Patiala Politics (@patialapolitics)