Patiala: Gang using police uniform for robbery busted

February 17, 2023 - PatialaPolitics

Patiala: Gang using police uniform for robbery busted

 

ਪਟਿਆਲਾ ਪੁਲਿਸ ਵੱਲੋਂ ਪੁਲਿਸ ਦੀ ਵਰਦੀ ਪਾਕੇ ਲੁੱਟਾਂ ਖੋਹਾਂ ਕਰਨ ਵਾਲਾ ਅੰਤਰਰਾਜੀ ਗਿਰੋਹ ਕਾਬੂ

ਪਾਤੜਾਂ ਸਹਿਰ ਦੇ ਕਾਰ ਬਾਜਾਰ ਵਿੱਚੋ ਲੁੱਟ/ਖੋਹ ਕੀਤੀ ਸਕਾਰਪਿਓ ਕਾਰ ਨੰਬਰੀ DL-10 CI-4971 ਟਰੇਸ

ਸ੍ਰੀ ਵਰੁਣ ਸੂਰਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਮਿਤੀ 14.02.2023 ਨੂੰ ਪਾਤੜਾਂ ਵਿਖੇ ਇੱਕ ਕਾਰ ਡੀਲਰ ਪਾਸੋਂ ਸਕਾਰਪਿਓ ਕਾਰ ਨੰਬਰੀ DL-10 C]-4971 ਦੀ ਲੁੱਟ/ਖੋਹ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ।ਜਿਸ ਸਬੰਧੀ ਮੁੱਕਦਮਾ ਨੂੰ 41 ਮਿਤੀ 15.02.2023 ਅ/ਧ 392 IPC, 25/54/59 Arm Act ਥਾਣਾ ਪਾਤੜਾਂ ਦਰਜ ਕੀਤਾ ਗਿਆ ਸੀ।

ਅੱਗੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਗੁਰਦੀਪ ਸਿੰਘ ਡੀ.ਐਸ.ਪੀ ਸਰਕਲ ਪਾਤੜਾਂ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਪਾਤੜਾ ਦੀ ਅਗਵਾਈ ਹੇਠ ਏ.ਐਸ.ਆਈ ਬਲਜੀਤ ਸਿੰਘ ਇੰਚਾਰਜ ਚੋਕੀ ਸਿਟੀ ਪਾਤੜਾਂ ਅਤੇ ਏ.ਐਸ.ਆਈ ਅਮਰੀਕ ਸਿੰਘ 1798/ਪਟਿ: ਚੋਕੀ ਸਿਟੀ ਪਾਤੜਾਂ ਦੀ ਟੀਮ ਗਠਿਤ ਕੀਤੀ ਗਈ ਸੀ ਜ਼ੋ ਇਸ ਗਿਰੋਹ ਵਿੱਚ ਸ਼ਾਮਲ 03 ਮੈਂਬਰਾਂ ਜਿੰਨ੍ਹਾ ਵਿੱਚ 1) ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ 2) ਗੁਰਦੀਪ ਸਿੰਘ ਹਰਧਿਆਨ ਸਿੰਘ ਵਾਸੀਆਨ ਪਿੰਡ ਭੈਣੀ ਕਲਾਂ, ਥਾਣਾ ਅਮਰਗੜ, ਜਿਲਾ ਮਲੇਰਕੋਟਲਾ 3) ਬੂਟਾ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਤੂਰਬੰਨਜਾਰਾ, ਜਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਇੰਨ੍ਹਾਂ ਪਾਸੋਂ ਇੱਕ ਸਕਾਰਪਿਓ ਕਾਰ ਨੰਬਰੀ DL-10 CI-4971, ਕਾਰ ਨੰਬਰੀ PB-10 CA-0092 ਮਾਰਕਾ ਫੋਰਡ ਫੀਸਟਾ, ਨੰਬਰ ਪਲੇਟਾ ਨੰਬਰੀ DL-10 CI-4971 ਅਤੇ ਇੱਕ ਖਿਡੋਣਾ ਪਿਸਤੋਲ (ਲਾਇਟਰ) ਬ੍ਰਾਮਦ ਕਰਵਾਇਆ ਗਿਆ।

ਵਾਰਦਾਤ ਸਬੰਧੀ ਵੇਰਵਾ :- ਅੱਗੇ ਵਿਸਥਾਰ ਨਾਲ ਦੱਸਿਆ ਕਿ ਮਿਤੀ 14-02-2023 ਨੂੰ ਪਾਤੜਾਂ ਵਿਖੇ ਇੱਕ ਗਿਰੋਹ ਵੱਲੋਂ ਇੱਕ ਕਾਰ ਡੀਲਰ ਪਾਸੋ ਕਾਰ ਨੰਬਰੀ ਸਕਾਰਪਿਓ ਕਾਰ ਨੰਬਰੀ DL-10 CI-4971 ਦੀ ਲੁੱਟ/ਖੋਹ ਕੀਤੀ ਗਈ ਸੀ।ਇਸ ਮੁੱਕਦਮਾ ਦੀ ਡੂੰਘਾਈ ਨਾਲ ਤਫਤੀਸ ਦੌਰਾਨ ਇਹ ਪਤਾ ਲੱਗਿਆ ਕਿ ਪਾਤੜਾਂ ਵਿਖੇ ਸਕਾਰਪਿਓ ਕਾਰ ਨੂੰ ਲੁੱਟ/ਖੋਹ ਕਰਨ ਵਾਲਾ ਇੱਕ ਅੰਤਰਾਜੀ ਗਿਰੋਹ ਹੈ ਅਤੇ ਇਸਦਾ ਮੇਨ ਮਾਸਟਰ ਮਾਇੰਡ ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਭੈਣੀ ਕਲਾਂ, ਥਾਣਾ ਅਮਰਗੜ, ਜਿਲਾ ਮਲੇਰਕੋਟਲਾ ਹੈ।

ਤਰੀਕਾ ਵਾਰਦਾਤ :- • ਇਹ ਗਿਰੋਹ ਬੜੇ ਯੋਜਨਬੱਧ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੰਦਾ ਹੈ।ਮਿਤੀ 14.02.2023 ਨੂੰ ਦੋਸੀ ਬਲਜੀਤ ਸਿੰਘ ਉਕਤ ਆਪਣੀ ਕਾਰ ਨੰਬਰੀ PB-10 CA-0092 ਮਾਰਕਾ ਫੋਰਡ ਫੀਸਟਾ ਵਿੱਚ ਆਪਣੇ ਸਾਥੀ ਗੁਰਦੀਪ ਸਿੰਘ ਨੂੰ ਏ.ਸੀ. ਫੈਕਟਰੀ ਮਲੇਰਕੋਟਲਾ ਤੋ ਚੜਾ ਕੇ ਪਿੰਡ ਤੂਰਬੰਨਜਾਰਾ, ਜਿਲ੍ਹਾ ਸੰਗਰੂਰ ਦੇ ਬੱਸ ਸਟੈਂਡ ਪਰ ਆ ਗਿਆ ਜਿਥੋ ਉਸਨੇ ਆਪਣੇ ਦੂਜੇ ਸਾਥੀ ਬੂਟਾ ਸਿੰਘ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਅਤੇ ਕਾਰ ਦੀ ਲੁੱਟ/ਖੋਹ ਸਬੰਧੀ ਸਲਾਹ ਬਣਾ ਲਈ ਅਤੇ ਤਿੰਨੋ ਜਣੇ ਪਾਤੜਾਂ ਕਾਰ ਬਾਜਾਰ ਵਿੱਚ ਆ ਗਏ। ਜਿਥੇ ਬਲਜੀਤ ਸਿੰਘ ਨੇ ਆਪਣੇ ਸਾਥੀਆ ਨੂੰ ਕਿਹਾ ਕਿ ਤੁਸੀ ਸੰਗਰੂਰ ਰੋਡ ਪਰ ਮੇਰੀ ਗੱਡੀ ਲੈ ਕੇ ਖੜ ਜਾਓ ਮੈ ਹੋਰ ਗੱਡੀ ਲੈ ਕੇ ਆਉਦਾ ਹਾਂ, ਜੋ ਗੁਰਦੀਪ ਸਿੰਘ ਅਤੇ ਬੂਟਾ ਸਿੰਘ ਨੇ ਬਲਜੀਤ ਸਿੰਘ ਨੂੰ ਪਾਤੜਾਂ ਕਾਰ ਬਾਜਾਰ ਵਿੱਚ ਉਤਾਰ ਕੇ ਚਲੇ ਗਏ। ਫਿਰ ਗੁਰਦੀਪ ਸਿੰਘ ਅਤੇ ਬੂਟਾ ਸਿੰਘ ਪਿੰਡ ਤੂਰਬੰਨਜਾਰਾ ਕੋਲ ਬਣੇ ਢਾਬੇ ਵਿੱਚ ਬੈਠ ਗਏ ਤੇ ਦੋਨੋ ਜਣੇ ਬਲਜੀਤ ਸਿੰਘ ਨਾਲ ਫੋਨ ਪਰ ਰਾਬਤਾ ਕਾਇਮ ਕਰਦੇ ਰਹੇ। ਬੂਟਾ ਸਿੰਘ ਜੋ ਕਿ ਵੱਟਸਐਪ ਕਾਲ ਰਾਹੀ ਹੀ ਬਲਜੀਤ ਸਿੰਘ ਨਾਲ ਗੱਲ ਕਰਦਾ ਸੀ। ਫਿਰ ਥੋੜੇ ਸਮੇਂ ਬਾਅਦ ਬਲਜੀਤ ਸਿੰਘ ਇੱਕ ਸਕਾਰਪਿਓ ਕਾਰ ਨੰਬਰੀ DL- 10 C]-4971 ਰੰਗ ਚਿੱਟਾ ਲੁੱਟ/ਖੋਹ ਕਰਕੇ ਇਹਨਾ ਪਾਸ ਆ ਗਿਆ ਤਾ ਬੂਟਾ ਸਿੰਘ ਨੇ ਸਕਾਰਪਿਓ ਕਾਰ ਦੀਆ ਨੰਬਰ ਪਲੇਟਾ ਤੋੜ ਕੇ ਗੱਡੀ ਦੇ ਅੰਦਰ ਹੀ ਰੱਖ ਦਿੱਤੀਆ। ਫਿਰ ਇਹਨਾ ਨੇ ਸਲਾਹ ਮਸਵਰਾ ਕੀਤਾ ਅਤੇ ਬੂਟਾ ਸਿੰਘ ਜੋ ਕਿ ਬਲਜੀਤ ਸਿੰਘ ਦੀ ਕਾਰ ਨੰਬਰੀ PB-10 CA-0092 ਮਾਰਕਾ ਫੋਰਡ ਫੀਸਟਾ ਲੈ ਕੇ ਆਪਣੇ ਪਿੰਡ ਤਰਬੰਨਜਾਰਾ ਵੱਲੋ ਨੂੰ ਚਲਾ ਗਿਆ ਸੀ ਅਤੇ ਬਲਜੀਤ ਸਿੰਘ ਤੇ ਗੁਰਦੀਪ ਸਿੰਘ ਖੋਹ ਕੀਤੀ ਕਾਰ ਸਕਾਰਪਿਓ ਨੂੰ ਲੈ ਕੇ ਮਲੇਰਕੋਟਲਾ ਵੱਲ ਨੂੰ ਚਲੇ ਗਏ ਸੀ।

ਨੋਟ:- ਮਿਤੀ 13.02.2023 ਨੂੰ ਜੈਪਾਲ ਵਾਸੀ ਪਿੰਡ ਨਾਈਵਾਲਾ ਥਾਣਾ ਪਾਤੜਾ, ਜਿਲ੍ਹਾ ਪਟਿਆਲਾ ਜੋ ਕਿ VISHES EDUCATION SOCIETY ਤੋ ਰੋਜਾਨਾ ਦੀ ਤਰਾ ਆਪਣੀ ਕਲਾਸ ਲਗਾਕੇ ਪੈਦਲ ਪੁਰਾਣੇ ਬੱਸ ਸਟੈਂਡ ਪਾਤੜਾ ਨੂੰ ਜਾ ਰਿਹਾ ਸੀ।ਜੋ ਕਿ ਆਪਣੇ ਮੋਬਾਇਲ ਫੋਨ ਮਾਰਕਾ REDMI NOTE 9 ਪਰ ਆਪਣੇ ਦੋਸਤ ਨਾਲ ਫੋਨ ਪਰ ਗੱਲ ਕਰ ਰਿਹਾ ਸੀ ਤਾ ਵਕਤ ਕਰੀਬ 2:00 ਵਜੇ ਦੁਪਿਹਰ ਨੂੰ ਕਾਹਨਗੜ ਰੋਡ ਅਤੇ ਪਿੰਡ ਪਾਤੜਾ ਵਾਲੇ ਕੱਟ ਪਰ ਉਸਦੇ ਪਿੱਛੇ ਤੋ ਪਟਿਆਲਾ ਸਾਇਡ ਤੋਂ ਇੱਕ ਮੋਟਰਸਾਇਕਲ ਮਾਰਕਾ PLATINA ਨੰਬਰੀ PB 11-BQ-0607 ਪਰ ਦੋ ਮੋਨੇ ਲੜਕੇ ਆਏ ਅਤੇ ਉਸ ਦੇ ਮੋਬਾਇਲ ਫੋਨ ਨੂੰ ਝਪਟ ਮਾਰਕੇ ਖੋਹ ਕਰਕੇ ਲੈ ਗਏ ਸੀ ਜਿਸ ਕਰਕੇ ਮੁਕੱਦਮਾ ਨੰਬਰ 37 ਮਿਤੀ 13.02.2023 ਅ/ਧ 379 BIPC ਥਾਣਾ ਪਾਤੜਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਦੋਸੀਆਨ ਵਿਜੈ ਕੁਮਾਰ ਪੁੱਤਰ ਰਾਜ ਕੁਮਾਰ ਅਤੇ ਅਤੁੱਲ ਸਰਮਾ ਪੁੱਤਰ ਰਾਮ ਪਾਲ ਸਰਮਾ ਵਾਸੀਆਨ ਪਿੰਡ ਸੇਰਗੜ ਥਾਣਾ ਪਾਤੜਾ ਜਿਲਾ ਪਟਿਆਲਾ ਨੂੰ ਕਾਬੂ ਕਰਕੇ ਉਹਨਾ ਵੱਲੋ ਖੋਹ ਕੀਤਾ ਉਕਤ ਮੋਬਾਇਲ ਫੋਨ ਤੇ ਵਾਰਦਾਤ ਵਿੱਚ ਵਰਤਿਆ ਉਕਤ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ।