Patiala:Weather Update for February last week
February 19, 2023 - PatialaPolitics
Patiala:Weather Update for February last week
ਅਗਲੇ ਕਈ ਦਿਨ ਮੌਸਮ ਖੁਸ਼ਕ ਅਤੇ ਰਾਤਾਂ ਦੀ ਮੱਠੀ ਜੀ ਠੰਡ ਨਾਲ ਦਿਨਾਂ ਦੀ ਗਰਮਾਹਟ ਜਾਰੀ ਰਹੇਗੀ, 19-20 ਫਰਵਰੀ ਐਂਤਵਾਰ ਤੇ ਸੋਮਵਾਰ ਪੁਰੇ ਦੀ ਹਵਾ ਵਾਪਸੀ ਕਰੇਗੀ ਇਸ ਦੌਰਾਨ ਪਹਾੜੀ ਖੇਤਰਾਂ ਚ’ ਹਲਕਾ ਦਰਮਿਆਨਾ ਮੀਂਹ ਵੇਖਿਆ ਜਾਵੇਗਾ ਜਦਕਿ ਪੰਜਾਬ ਚ’ ਫਿਲਹਾਲ ਕੋਈ ਕਾਰਵਾਈ ਦੀ ਆਸ ਨਹੀਂ, ਜਿਕਰਯੋਗ ਹੈ ਕਿ ਪਿਛਲੇ 2-3 ਦਿਨਾਂ ਤੋਂ ਸਮੁੱਚੇ ਸੂਬੇ ਚ’ ਹਵਾਵਾਂ ਦੇ ਠੱਪ ਹੋਣ ਕਾਰਨ ਸਥਾਨਕ ਨਮੀਂ ਚ’ ਵਾਧਾ ਹੋਣ ਤੇ ਸਵੇਰ ਵੇਲੇ ਧੁੰਦ ਵੇਖਣ ਨੂੰ ਮਿਲੀ। ਅਗਲੇ 2 ਦਿਨ ਵੀ ਪੁਰੇ ਦੀ ਹਵਾ ਚ’ ਨਮੀਂ ਹੋਣ ਕਾਰਨ ਕਿਤੇ-ਕਿਤੇ ਸਵੇਰ ਵੇਲੇ ਧੁੰਦ ਬਣ ਸਕਦੀ, 21 ਫਰਵਰੀ ਤੋਂ ਮੁੜ ਪੱਛੋਂ ਹਵਾ ਖੁੱਲ ਜਾਵੇਗੀ।