Punjab: Man chops off 4 fingers in viral video,FIR registered in SAS Nagar

February 24, 2023 - PatialaPolitics

Punjab: Man chops off 4 fingers in viral video,FIR registered in SAS Nagar

ਮੋਹਾਲੀ ਦੇ ਨਾਲ ਲੱਗਦੇ ਪਿੰਡ ਮਾੜਾ ਮਾਜਰਾ ‘ਚ ਦਿਨ-ਦਿਹਾੜੇ ਮੋਹਾਲੀ ਨਿਵਾਸੀ ਦੀਆਂ ਉਂਗਲਾਂ ਕੱਟਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੋਹਾਲੀ ਦੇ ਵਸਨੀਕ ਹਰਦੀਪ ਸਿੰਘ ਉਰਫ਼ ਰਾਜੂ ‘ਤੇ ਕੁਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਸਮੇਂ ਉਕਤ ਵਿਅਕਤੀਆਂ ਵੱਲੋਂ ਇਸ ਵਾਰਦਾਤ ਦੀ ਵੀਡੀਓ ਵੀ ਬਣਾਈ ਗਈ ਸੀ। ਘਟਨਾ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ, ਵੀਡੀਓ ਵਾਇਰਲ ਹੁੰਦੇ ਹੀ ਸਿਆਸੀ ਹਲਕਿਆਂ ‘ਚ ਹਲਚਲ ਮਚ ਗਈ ਹੈ ਅਤੇ ਮੋਹਾਲੀ ਫੇਜ਼ 1 ਦੀ ਪੁਲਸ ਨੇ ਦੋਸ਼ੀਆਂ ‘ਤੇ ਵੱਖ-ਵੱਖ ਬੈਨਟ ਚਾਰਜ ਕਰ ਦਿੱਤੇ ਹਨ।
ਪੁਲਿਸ ਵੱਲੋਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ ਮੋਹਾਲੀ ‘ਚ ਬੰਟੀ ਨਾਮ ਦੇ ਨੌਜਵਾਨ ਦਾ ਕੁਝ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ‘ਚ ਉਸ ਦੀ ਸ਼ਮੂਲੀਅਤ ਦੇ ਸ਼ੱਕ ਦੇ ਆਧਾਰ ‘ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।

 

View this post on Instagram

 

A post shared by Patiala Politics (@patialapolitics)