Patiala: Man allegedly kills his mother by throwing her from terrace
March 1, 2023 - PatialaPolitics
Patiala: Man allegedly kills his mother by throwing her from terrace
ਬੀਤੇ ਦਿਨੀਂ ਪਟਿਆਲਾ ‘ਚ ਇਕ ਸਕਸ਼ ਵਲੋ ਆਪਣੀ ਮਾਂ ਨੂੰ ਉਪਰਲੇ ਪੋਰਸ਼ਣ ਤੋਂ ਧੱਕਾ ਦੇ ਕੇ ਹੇਠਾਂ ਸੁੱਟਣ ਦੀ ਖ਼ਬਰ ਸਾਹਮਣੇ ਆਈ ।ਰਾਜਨ ਬਹਿਲ ਦੀ ਮਾਤਾ ਰੇਖਾ ਰਾਣੀ ਆਪਣੇ ਮੁੰਡੇ ਗੋਬਿੰਦ ਬਹਿਲ ਕੋਲ ਅਨੰਦ ਨਗਰ ਸਮੇਤ ਅਲੱਗ ਰਹਿੰਦੀ ਸੀ,ਗੋਬਿੰਦ ਦਿਮਾਗੀ ਤੌਰ ਤੇ ਅੱਪਸੈਟ ਹੈ। ਜੋ ਮਿਤੀ 28/2/23 ਸਮਾ ਸਵੇਰੇ 03.00 ਵਜੇ ਰਾਜਨ ਬਹਿਲ ਨੂੰ ਨਾਲ ਦੇ ਕਿਰਾਏਦਾਰ ਤੋਂ ਇਤਲਾਹ ਮਿਲੀ ਕਿ ਗੋਬਿੰਦ ਆਪਣੀ ਮਾਤਾ ਨਾਲ ਝਗੜਾ ਕਰ ਰਿਹਾ ਸੀ, ਜਿਸਨੇ ਲੜਾਈ ਦੌਰਾਨ ਆਪਣੀ ਮਾਤਾ ਨੂੰ ਉਪਰਲੇ ਪੋਰਸ਼ਣ ਤੋ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਮਾਤਾ ਦੇ ਸਿਰ ਵਿੱਚ ਸੱਟ ਲੱਗ ਗਈ, ਜਦੋਂ ਮਾਤਾ ਨੂੰ ਰਾਜਿੰਦਰਾ ਹਸਪਤਾਲ ਲਜਾਇਆ ਗਿਆ, ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਟਿਆਲਾ ਪੁਲਿਸ ਨੇ ਗੋਬਿੰਦ ਉਤੇ ਧਾਰਾ FIR U/S 304 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।