288 Covid case,4 deaths in Patiala 15 September area wise details

September 15, 2020 - PatialaPolitics

ਜਿਲੇ ਵਿੱਚ 288 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਚਾਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਹੁਣ ਤੱਕ 6982 ਕੋਵਿਡ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ.ਮਲਹੋਤਰਾ

ਪਟਿਆਲਾ 15 ਸਤੰਬਰ ( ) ਜਿਲੇ ਵਿਚ 288 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2450 ਦੇ ਕਰੀਬ ਰਿਪੋਰਟਾਂ ਵਿਚੋ 288 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਤਿੰਨ ਪੋੋਜਟਿਵ ਕੇਸਾਂ ਦੀ ਸੁਚਨਾ ਪੀ.ਜੀ.ਆਈ ਚੰਡੀਗੜ, ਦੋ ਦੀ ਲੁਧਿਆਣਾ ਅਤੇ ਇੱਕ ਦੀ ਸੁਚਨਾ ਫਤਿਹਗੜ ਸਾਹਿਬ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 9176 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 194 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 6982 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 04 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 252 ਹੋ ਗਈ ਹੈ, 6982 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1942 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 288 ਕੇਸਾਂ ਵਿਚੋਂ 63 ਪਟਿਆਲਾ ਸ਼ਹਿਰ, 01 ਸਮਾਣਾ, 23 ਰਾਜਪੁਰਾ, 27 ਨਾਭਾ, ਬਲਾਕ ਭਾਦਸੋਂ ਤੋਂ 06, ਬਲਾਕ ਕੋਲੀ ਤੋਂ 09, ਬਲਾਕ ਕਾਲੋਮਾਜਰਾ ਤੋਂ 06, ਬਲਾਕ ਹਰਪਾਲ ਪੁਰ ਤੋਂ 01, ਬਾਲਕ ਦੁਧਨਸਾਧਾ ਤੋਂ 05, ਬਲਾਕ ਸ਼ੁਤਰਾਣਾ ਤੋਂ 147 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 165 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 121 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਅਤੇ ਦੋ ਵਿਦੇਸ਼ ਤੋਂ ਆਉਣ ਕਾਰਣ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਜੁਝਾਰ ਨਗਰ, ਬਸੰਤ ਵਿਹਾਰ, ਬੁੱਕ ਮਾਰਕਿਟ, ਡੋਗਰਾ ਮੁੱਹਲਾ, ਗੁਰਦਰਸ਼ਨ ਨਗਰ, ਯਾਦਵਿੰਦਰਾ ਕਲੋਨੀ,ਨਿਉ ਸੁਲਰ ਕਲੋਨੀ, ਨਿਉ ਮੇਹਰ ਸਿੰਘ ਕਲੋਨੀ, ਵਿਕਾਸ ਨਗਰ, ਹਰਮਨ ਕਲੋਨੀ, ਰਣਜੀਤ ਨਗਰ, ਵਾਟਰ ਟੈਂਕ, ਤਫਜਲਪੁਰਾ, ਸਰਹੰਦ ਰੋਡ, ਮਿਸ਼ਰੀ ਬਜਾਰ, ਮਿਲਟਰੀ ਕੈਂਟ, ਆਫੀਸਰ ਕਲੋਨੀ, ਡਿਲਾਈਟ ਕਲੋਨੀ, ਅਰਬਨ ਅਸਟੇਟ ਫੇਸ ਦੋ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਐਸ.ਐਸ.ਟੀ ਨਗਰ, ਸੇਵਕ ਕਲੋਨੀ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਨੇੜੇ ਬਹਾਵਲਪੁਰ ਧਰਮਸ਼ਾਲਾ, ਗਰਗ ਕਲੋਨੀ, ਚਿੱਸਤਾ ਵਾਲਾ ਮੁੱਹਲਾ, ਗਾਂਧੀ ਕਲੋਨੀ, ਟੀਚਰ ਕਲੋਨੀ, ਪਟੇਲ ਨਗਰ, ਨੇੜੇ ਦਸ਼ਮੇਸ਼ ਕਲੋਨੀ, ਰੇਲਵੇ ਕਲੋਨੀ, ਆਈ.ਟੀ.ਆਈ.ਰੋਡ, ਪੁਰਾਨੀ ਮਿਰਚ ਮੰਡੀ, ਧਰਮਪੁਰਾ ਕਲੋਨੀ, ਵਿਕਾਸ ਨਗਰ, ਪ੍ਰਤਾਪ ਨਗਰ, ਨੇੜੇ ਦੁਰਗਾ ਮੰਦਰ, ਸਮਾਣਾ ਦੇ ਸ਼ਕਤੀ ਵਾਟਿਕਾ, ਨਾਭਾ ਤੋਂ ਨੇੜੇ ਸਤ ਨਰਾਇਣ ਮੰਦਰ, ਮੈਹਸ ਗੇਟ, ਸਦਰ ਬਾਜਾਰ, ਆਤਮਾ ਰਾਮ ਸਟਰੀਟ, ਸ਼ਿਵਾ ਐਨਕਲੇਵ, ਬੋੜਾਂ ਗੇਟ, ਦਸ਼ਮੇਸ਼ ਕਲੋਨੀ, ਘੁਲਾੜ ਮੰਡੀ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਇਹਨਾਂ ਵਿੱਚ ਤਿੰਨ ਪੁਲਿਸ ਮੁਲਾਜਮ ਅਤੇ ਦੋ ਸਿਹਤ ਕਰਮੀ ਵੀ ਸ਼ਾਮਲ ਹੈ।ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਚਾਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਤਿੰਨ ਪਟਿਆਲਾ ਸ਼ਹਿਰ ਅਤੇ ਇੱਕ ਰਾਜਪੁਰਾ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 76 ਸਾਲਾ ਬਜੁਰਗ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ , ਦੁਸਰਾ ਧੀਰੂ ਨਗਰ ਦੀ ਰਹਿਣ ਵਾਲੀ 62 ਸਾਲਾ ਅੋਰਤ ਜੋ ਕਿ ਸ਼ੁਗਰ, ਹਾਈਪਰਟੈਂਸਨ ਦੀ ਮਰੀਜ ਸੀ, ਤੀਸਰਾ ਗੁਰਬਖਸ਼ ਕਲੋਨੀ ਦਾ ਰਹਿਣ ਵਾਲਾ 71 ਸਾਲਾ ਪੁਰਸ਼ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ, ਚੋਥਾਂ ਰਾਜਪੁਰਾ ਦੇ ਡਾਲੀਮਾ ਵਿਹਾਰ ਦੀ ਰਹਿਣ ਵਾਲੀ 64 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ।ਇਹ ਸਾਰੇ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 252 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਗਾਈਡਲਾਈਨ ਅਨੁਸਾਰ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਪਟਿਆਲਾ ਦੇ ਗੁਰੂ ਰਵੀਦਾਸ ਨਗਰ ਨੇੜੇ ਰੇਲਵੇ ਸਟੇਸ਼ਨ ਵਿਖੇ ਲਗਾਈ ਗਈ ਮਾਈਕਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ।ਜਿਸ ਨਾਲ ਜਿਲੇ ਵਿੱਚ ਲਗਾਈਆਂ ਮਾਈਕਰੋਕੰਟੈਂਮਟ/ ਕੰਟੈਨਮੈਂਟ ਏਰੀਏ ਦੀ ਗਿਣਤੀ ਹੁਣ ਨੌ ਰਹਿ ਗਈ ਹੈ।ਉਹਨਾਂ ਦੱਸਿਆ ਕਿ ਸ਼ੁਤਰਾਣਾ ਬਲਾਕ ਵਿੱਚ ਪੈਂਦੀ ਇੱਕ ਫੈਕਟਰੀ ਵਿਚ ਮੁਲਾਜਮਾ ਦੀ ਕੀਤੀ ਕੋਵਿਡ ਜਾਂਚ ਦੋਰਾਣ ਜਿਆਦਾ ਮੁਲਾਜਮ ਕੋਵਿਡ ਪਾਏ ਗਏ ਹਨ।ਜਿਸ ਕਾਰਣ ਇਸ ਫੈਕਟਰੀ ਦੇ ਰਿਹਾਇਸ਼ੀ ਏਰੀਏ ਵਿਚ ਗਾਈਡਲਾਈਨ ਅਨੁਸਾਰ ਕੰਟੈਨਮੈਂਟ ਲਗਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਫੈਕਟਰੀ/ ਕਾਰਖਾਨਿਆਂ ਵਿਚ ਕੋਵਿਡ ਸੈਪਲਿੰਗ ਦਾ ਮਕਸਦ ਹੀ ਛਿੱਪੇ ਹੋਏ ਪੋਜਟਿਵ ਕੇਸਾਂ ਨੂੰ ਲੱਭਣਾ ਹੈ ਤਾਂ ਜੋ ਉਹਨਾਂ ਨੂੰ ਆਈਸੋਲੇਟ ਕਰਕੇ ਬਿਮਾਰੀ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ।ਉਹਨਾਂ ਕਿਹਾ ਕਿ ਫੈਕਟਰੀ/ ਕਾਰਖਾਨਿਆਂ ਵਿਚ ਜਿਆਦਾ ਮੁਲਾਜਮ ਹੋਣ ਕਾਰਣ ਅਤੇ ਕੋਵਿਡ ਦੇ ਫੈਲਾਅ ਨੰੁ ਦੇਖਦੇ ਹੋਏ ਇਹਨਾਂ ਫੈਕਟਰੀ/ ਕਾਰਖਾਨਿਆਂ ਦੇ ਮਾਲਕਾ ਨੰੁ ਮੁਲਾਜਮਾ ਤੋਂ ਸ਼ਿਫਟਾ ਵਿਚ ਕੰਮ ਲੈਣ ਅਤੇ ਸ਼ਿਫਟਾ ਵਿਚ ਹੀ ਲੰਚ ਬਰੇਕ ਕਰਨ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਇਕੋ ਸਮੇਂ ਜਿਆਦਾ ਮੁਲਾਜਮ ਇੱਕਠੇ ਨਾ ਹੋ ਸਕਣ ਅਤੇ ਕੋਵਿਡ ਨਿਯਮਾ ਦੀ ਪਾਲਣਾ ਹੋ ਸਕੇ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2300 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,22,333 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 9176 ਕੋਵਿਡ ਪੋਜਟਿਵ ਅਤੇ ਲੱਗਭਗ 1500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ