Patiala Politics

Patiala News Politics

292 Covid case,10 deaths in Patiala 16 September area wise details

Join #PatialaHelpline & #PatialaPolitics for latest updates

ਜਿਲੇ ਵਿੱਚ 292 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਦਸ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਦੋ ਹੋਰ ਥਾਵਾਂ ਤੇਂ ਲਗਾਈ ਮਾਈਕਰੋਕੰਟੈਨਮੈਂਟ

ਹੁਣ ਤੱਕ 7188 ਕੋਵਿਡ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ.ਮਲਹੋਤਰਾ

ਪਟਿਆਲਾ 16 ਸਤੰਬਰ ( ) ਜਿਲੇ ਵਿਚ 292 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2100 ਦੇ ਕਰੀਬ ਰਿਪੋਰਟਾਂ ਵਿਚੋ 292 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਪੋੋਜਟਿਵ ਕੇਸ ਦੀ ਸੁਚਨਾ ਪੀ.ਜੀ.ਆਈ ਚੰਡੀਗੜ, ਇੱਕ ਦੀ ਲੁਧਿਆਣਾ, ਇੱਕ ਦੀ ਫੋਰਟਿਸ ਹਸਪਤਾਲ ਅਤੇ ਦੋ ਦੀ ਸੰਗਰੂਰ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 9468 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 206 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7188 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 10 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 262 ਹੋ ਗਈ ਹੈ, 7188 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2018 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 292 ਕੇਸਾਂ ਵਿਚੋਂ 150 ਪਟਿਆਲਾ ਸ਼ਹਿਰ, 11 ਸਮਾਣਾ, 42 ਰਾਜਪੁਰਾ, 01 ਨਾਭਾ, ਬਲਾਕ ਭਾਦਸੋਂ ਤੋਂ 27, ਬਲਾਕ ਕੋਲੀ ਤੋਂ 16, ਬਲਾਕ ਕਾਲੋਮਾਜਰਾ ਤੋਂ 10, ਬਲਾਕ ਹਰਪਾਲ ਪੁਰ ਤੋਂ 17, ਬਲਾਕ ਦੁਧਨਸਾਧਾ ਤੋਂ 03, ਬਲਾਕ ਸ਼ੁਤਰਾਣਾ ਤੋਂ 15 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 33 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 259 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਦੀਪ ਨਗਰ, ਡੀਲਾਈਟ ਕਲੋਨੀ, ਧਾਲੀਵਾਲ ਕਲੋਨੀ, ਸੈਨਚੁਰੀ ਐਨਕਲੇਵ, ਜੈ ਜਵਾਨ ਕਲੋਨੀ, ਢਿਲੋ ਮਾਰਗ, ਸਨੀ ਐਨਕਲੇਵ, ਸਵਰਨ ਵਿਹਾਰ, ਪ੍ਰੌਫੈਸਰ ਕਲੋਨੀ, ਮਿਲਟਰੀ ਕੈਂਟ, ਨਿਉ ਹੇਮ ਬਾਗ, ਮਨਜੀਤ ਨਗਰ, ਮਥੁਰਾ ਕਲੋਨੀ, ਤ੍ਰਿਪੜੀ, ਮਾਡਲ ਟਾਉਨ, ਰਤਨ ਨਗਰ, ਗੁੱਡ ਅਰਥ ਕਲੋਨੀ, ਆਦਰਸ਼ ਕਲੋਨੀ, ਦਰਸ਼ਨਾ ਕਲੋਨੀ, ਖਾਲਸਾ ਮੁੱਹਲਾ, ਫੁੱਲਕੀਆਂ ਐਨਕਲੇਵ, ਗੁਰਬਖਸ਼ ਕਲੋਨੀ, ਜੁਝਾਰ ਨਗਰ, ਡੋਗਰਾ ਮੁਹੱਲਾ, ਲਾਹੋਰੀ ਗੇਟ, ਨਿਉ ਆਫੀਸਰ ਕਲੋਨੀ, ਕਮੰਾਡੋ ਕੰਪਲੈਕਸ, ਮੇਹਰ ਸਿੰਘ ਕਲੋਨੀ, ਜੁਝਾਰ ਨਗਰ, ਬਸੰਤ ਵਿਹਾਰ, ਬੁੱਕ ਮਾਰਕਿਟ, ਡੋਗਰਾ ਮੁੱਹਲਾ, ਵਿਕਾਸ ਨਗਰ, ਰਣਜੀਤ ਨਗਰ, ਅਰਬਨ ਅਸਟੇਟ ਫੇਸ ਦੋ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਐਸ.ਐਸ.ਟੀ ਨਗਰ, ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਨੇੜੇ ਬਹਾਵਲਪੁਰ ਧਰਮਸ਼ਾਲਾ, ਰੋਸ਼ਨ ਕਲੋਨੀ, ਗੋਬਿੰਦ ਕਲੋਨੀ, ਨੇੜੇ ਮਹਾਵੀਰ ਮੰੰੰਦਰ, ਠਾਕੁਰਪੁਰੀ ਮੁਹੱਲਾ, ਧਰਮਪੁਰਾ ਕਲੋਨੀ, ਪ੍ਰਤਾਪ ਕਲੋਨੀ, ਵਿਕਾਸ ਨਗਰ, ਨੇੜੇ ਐਨ. ਟੀ. ਸੀ. ਸਕੂਲ, ਮਹਿੰਦਰਾ ਗੰਜ, ਗੁਰੂ ਅਰਜੁਨ ਦੇਵ ਕਲੋਨੀ, ਪੱਚਰੰਗਾ ਚੋਂਕ, ਆਈ.ਟੀ.ਆਈ ਰੋਡ, ਨੇੜੇ ਸਿੰਘ ਸਭਾ ਗੁਰੂੁਦੁਆਰਾ, ਗਾਂਧੀ ਕਲੋਨੀ, ਵਿਕਾਸ ਨਗਰ, ਪ੍ਰਤਾਪ ਨਗਰ, ਨੇੜੇ ਦੁਰਗਾ ਮੰਦਰ, ਬਸੰਤ ਵਿਹਾਰ , ਸਮਾਣਾ ਦੇ ਸ਼ਕਤੀ ਵਾਟਿਕਾ, ਸੈਵਨ ਸਿਟੀ, ਘੜਾਮਾ ਪੱਤੀ, ਮੋਤੀਆਂ ਬਾਜਾਰ, ਟਿੱਬਾ ਬਸਤੀ, ਇੰਦਰਾਪੁਰੀ ਮੁਹੱਲਾ, ਨਾਭਾ ਤੋਂ ਬੋੜਾਂ ਗੇਟ, ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਇਹਨਾਂ ਵਿੱਚ ਦੋ ਪੁਲਿਸ ਕਰਮੀ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹੈ।ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ / ਹੋਮ ਆਈਸੋਲੇਸ਼ਨ / ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਦਸ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਪੰਜ ਪਟਿਆਲਾ ਸ਼ਹਿਰ, ਦੋ ਰਾਜਪੁਰਾ, ਇੱਕ ਸਮਾਣਾ, ਇੱਕ ਨਾਭਾ, ਇੱਕ ਭਾਦਸੋਂ ਬਲਾਕ ਨਾਲ ਸਬੰਧਤ ਹੈ।ਪਹਿਲਾ ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 47 ਸਾਲਾ ਪੁਰਸ਼ ਜੋ ਕਿ ਪੁਰਾਨਾ ਲੀਵਰ ਦੀ ਬਿਮਾਰੀ ਦਾ ਮਰੀਜ ਸੀ, ਦੁਸਰਾ ਘੇਰ ਸੋਢੀਆਂ ਦੀ ਰਹਿਣ ਵਾਲੀ 51 ਸਾਲਾ ਅੋਰਤ ਜੋ ਕਿ ਹਾਈਪਰਟੈਂਸ਼ਨ ਦੀ ਪੁਰਾਨੀ ਮਰੀਜ ਸੀ, ਤੀਸਰਾ ਸੈਨਚੁਰੀ ਐਨਕਲੇਵ ਦਾ ਰਹਿਣ ਵਾਲਾ 71 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਸੀ, ਚੋਥਾਂ ਰਤਨ ਨਗਰ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ, ਪੰਜਵਾਂ ਦਸ਼ਮੇਸ਼ ਨਗਰ ਦਾ ਰਹਿਣ ਵਾਲਾ 55 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਅਤੇ ਦਿਲ ਦੀਆਂ ਬਿਮਾਰੀਆਂ ਦਾ ਮਰੀਜ ਸੀ ਅਤੇ ਐਸ.ਏ.ਐਸ ਨਗਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਸੀ, ਛੇਵਾਂ ਰਾਜਪੁਰਾ ਟਾਉਨ ਦਾ ਰਹਿਣ ਵਾਲਾ 72 ਸਾਲਾ ਬਜੁਰਗ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ, ਸੱਤਵਾਂ ਪਿੰਡ ਨਨਹੇੜਾ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 26 ਸਾਲਾ ਵਿਅਕਤੀ ਜੋ ਕਿ ਸਾਹ ਦੀ ਦਿਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ, ਅੱਠਵਾਂ ਨਾਭਾ ਦੇ ਮਲੇਰੀਅਨ ਸਟਰੀਟ ਦੀ ਰਹਿਣ ਵਾਲੀ 85 ਸਾਲਾ ਅੋਰਤ ਜੋ ਕਿ ਪੁਰਾਨੀ ਹਾਈਪਰਟੈਂਸਨ ਦੀ ਮਰੀਜ ਸੀ, ਨੋਵਾਂ ਸਮਾਣਾ ਦੇ ਪ੍ਰੀਤ ਨਗਰ ਦੀ ਰਹਿਣ ਵਾਲੀ 58 ਸਾਲਾ ਅੋਰਤ ਜੋ ਕਿ ਪੁਰਾਨੀ ਸ਼ੁਗਰ ਅਤੇ ਬੀ.ਪੀ.ਦੀ ਮਰੀਜ ਸੀ, ਦੱਸਵਾਂ ਪਿੰਡ ਭਾਦਸੋਂ ਬਲਾਕ ਭਾਦਸੋਂ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਲੁਧਿਆਣਾ ਦੇ ਨਿਜੀ ਹਸਪਤਾਲ ਵਿਚ ਦਾਖਲ ਸੀ।ਇਹ ਸਾਰੇ ਮਰੀਜ ਹਸਪਤਾਲਾ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 262 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਜਿਆਦਾ ਕੋਵਿਡ ਪੋਜਟਿਵ ਕੇਸ ਆਉਣ ਤੇਂ ਪਟਿਆਲਾ ਦੇ ਨਾਭਾ ਰੋਡ ਸਥਿਤ ਕ੍ਰਿਸ਼ਨਾ ਕਲੋਨੀ ਅਤੇ ਏਕਤਾ ਨਗਰ ਦੀ ਗੱਲੀ ਨੰਬਰ ਤਿੰਨ ਵਿਚ ਵੀ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 2650 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,24,983 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 9468 ਕੋਵਿਡ ਪੋਜਟਿਵ, 1,13,165 ਨੇਗੇਟਿਵ ਅਤੇ ਲੱਗਭਗ 2100 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Facebook Comments