Jan Suvidha camp in Patiala on 25 March

March 24, 2023 - PatialaPolitics

Jan Suvidha camp in Patiala on 25 March

 

25 ਮਾਰਚ ਨੂੰ ਢੁਡਿਆਲ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਖ਼ਾਲਸਾ ਮੁਹੱਲਾ ਵਿਖੇ ਲੱਗਣ ਵਾਲੇ ਜਨ ਸੁਵਿਧਾ ਕੈਂਪ ਦਾ ਲਾਭ ਲੈਣ ਲੋਕ-ਅਜੀਤ ਪਾਲ ਸਿੰਘ ਕੋਹਲੀ

-ਵਿਧਾਇਕ ਕੋਹਲੀ ਵਲੋਂ ਲੋਕਾਂ ਨੂੰ ਜਨ ਸੁਵਿਧਾ ਕੈਂਪ ਲਾਭ ਲੈਣ ਦੀ ਅਪੀਲ

ਪਟਿਆਲਾ, 24 ਮਾਰਚ:

ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਦੱਸਿਆ ਹੈ ਕਿ “ਪੰਜਾਬ ਸਰਕਾਰ, ਆਪ ਜੀ ਦੇ ਦੁਆਰ” ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਉਪਰਾਲੇ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 25 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ, ਢੁਡਿਆਲ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖ਼ਾਲਸਾ ਮੁਹੱਲਾ ਵਿਖੇ ਜਨ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ।

 

ਅਜੀਤ ਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਹਲਕੇ ਦੇ ਹਰ ਇਲਾਕੇ ਦੀ ਮੰਗ ਮੁਤਾਬਕ ਵੱਖ ਵੱਖ ਵਾਰਡਾਂ ਵਿੱਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਰਹੇ ਹਨ ਇਸੇ ਲੜੀ ਤਹਿਤ ਹੀ ਖ਼ਾਲਸਾ ਮੁਹੱਲਾ ਵਿਖੇ ਜਨ ਸੁਵਿਧਾ ਕੈਂਪ ਵਿਚ ਪੰਜਾਬ ਸਰਕਾਰ ਦੇ 20 ਮਹਿਕਮੇ ਹਾਜ਼ਰ ਹੋਣਗੇ ਅਤੇ ਇਹਨਾਂ ਅਧੀਨ ਆਉਣ ਵਾਲੇ ਮਸਲੇ/ਸਕੀਮਾਂ ਦੀ ਕਾਰਵਾਈ ਮੌਕੇ ‘ਤੇ ਕੀਤੀ ਜਾਏਗੀ।

 

ਕੋਹਲੀ ਨੇ ਦੱਸਿਆ ਕਿ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ‘ਚ ਪ੍ਰੀ/ਪੋਸਟ ਮੈਟ੍ਰਿਕ ਅਤੇ ਹੋਰ ਵਜੀਫੇ, ਸ਼ਗਨ ਸਕੀਮ ਆਦਿ।

ਜਲ ਸਪਲਾਈ ਵਿਭਾਗ, ਪੀਣ ਦੇ ਪਾਣੀ ਦੀ ਸਮੱਸਿਆ, ਨਵੇਂ ਕਨੈਕਸ਼ਨ, ਪਖਾਨੇ। ਨਗਰ ਨਿਗਮ ਸੜਕ, ਗਲੀਆਂ, ਨਾਲੀਆਂ, ਸਟਰੀਟ ਲਾਈਟ, ਗੰਦਗੀ, ਸੀਵਰੇਜ, ਬਾਰਿਸ਼ ਦੇ ਪਾਣੀ ਦੀ ਨਿਕਾਸੀ, ਨਜਾਇਜ ਕਬਜ਼ੇ, ਪ੍ਰਾਪਰਟੀ ਟੈਕਸ ਭਰਨਾ ਆਦਿ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਸੰਬੰਧਿਤ ਮਸਲੇ। ਲੇਬਰ ਵਿਭਾਗ ਦੇ ਲੇਬਰ ਕਾਰਡ।ਸਿਹਤ ਵਿਭਾਗ: ਸਿਹਤ ਜਾਂਚ, ਵੈਕਸੀਨ, ਅਪੰਗਤਾ ਸਰਟੀਫ਼ਿਕੇਟ, ਸਿਹਤ ਬੀਮਾ, ਆਦਿ।

ਸਮਾਜਿਕ ਸੁਰੱਖਿਆ ਵਿਭਾਗ: ਬੁਢਾਪਾ/ਵਿਧਵਾ/ਅਨਾਥ/ਅਪਾਹਜ ਪੈਨਸ਼ਨ ਆਦਿ ਸਮੇਤ

ਰੋਜ਼ਗਾਰ ਦੇ ਮੌਕਿਆਂ ਸੰਬੰਧੀ ਜਾਣਕਾਰੀ ਅਤੇ ਹੁਨਰ ਵਿਕਾਸ ਯੋਜਨਾਵਾਂ ਤੋਂ ਇਲਾਵਾ ਮਾਲ ਵਿਭਾਗ: ਫਰਦ ਬਦਰ, ਇੰਤਕਾਲ ਆਦਿ ਸਕੂਲ ਵਿਭਾਗ, ਵੱਖ ਵੱਖ ਕਿਸਮ ਦੇ ਸਰਕਾਰੀ ਲੋਨ, ਬੀਮੇ ਆਦਿ ਨਾਲ ਸਬੰਧਤ ਕੰਮ ਕਰਵਾਏ ਜਾਣਗੇ।

ਅਜੀਤ ਪਾਲ ਸਿੰਘ ਕੋਹਲੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ, ਪੰਜਾਬ ਸਰਕਾਰ ਦੇ ਇਸ ਉਪਰਾਲੇ ਅਤੇ ਸੇਵਾਵਾਂ ਦਾ ਵਧ ਤੋਂ ਵਧ ਲਾਭ ਲਿਆ ਜਾਵੇ।