Patiala: Car drags Toll employee on car CCTV
March 31, 2023 - PatialaPolitics
Report by Karamjot Kaur
Patiala: Car drags Toll employee on car CCTV
ਪਟਿਆਲਾ ਭਵਾਨੀਗੜ੍ਹ ਮੁੱਖ ਸੜਕ ‘ਤੇ ਸਥਿਤ ਕਾਲਾਝਾਰ ਟੋਲ ਪਲਾਜ਼ਾ ਦੇ ਮੁਲਾਜ਼ਮ ‘ਤੇ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਗਿਆ।ਹਮਲੇ ‘ਚ ਗੰਭੀਰ ਜ਼ਖ਼ਮੀ ਹੋਏ ਟੋਲ ਮੁਲਾਜ਼ਮ ਨਾਜਰ ਸਿੰਘ ਨੂੰ ਪਹਿਲਾਂ 27 ਮਾਰਚ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ | ਟੋਲ ਪਲਾਜ਼ਾ ‘ਤੇ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਹੰਗਾਮਾ ਅਤੇ ਗੁੰਡਾਗਰਦੀ ਕਰਨ ਤੋਂ ਰੋਕਣ ‘ਤੇ ਗੁੱਸੇ ‘ਚ ਆਏ ਨੌਜਵਾਨਾਂ ਨੇ ਬੀਤੀ ਰਾਤ ਟੋਲ ‘ਤੇ ਆ ਕੇ ਉਕਤ ਮੁਲਾਜ਼ਮ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਮੁਲਾਜ਼ਮ ਨੂੰ ਹੁਣ ਪਟਿਆਲਾ ਤੋਂ ਸੰਗਰੂਰ ਰੈਫ਼ਰ ਕਰ ਦਿੱਤਾ ਗਿਆ ਹੈ।
View this post on Instagram