Civil Surgeon Patiala Dr Dalbir Kaur retires
March 31, 2023 - PatialaPolitics
Civil Surgeon Patiala Dr Dalbir Kaur retires
ਪਟਿਆਲਾ 31 ਮਾਰਚ ( ) ਸਿਵਲ ਸਰਜਨ ਪਟਿਆਲਾ ਡਾ. ਦਲਬੀਰ ਕੌਰ ਅੱਜ ਆਪਣੀ 58 ਸਾਲ ਦੀ ਉਮਰ ਪੁਰੀ ਕਰਨ ਤੇਂ ਸਰਕਾਰੀ ਨੌਕਰੀ ਤੋਂ ਸਿਹਤ ਵਿਭਾਗ ਵਿਚੋਂ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ਦੇ ਮੌਕੇ ਤੇ ਸਮੂਹ ਸਿਹਤ ਸਟਾਫ ਵੱਲੋਂ ਉੁਹਨਾਂ ਨੁੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।ਪਾਰਟੀ ਮੌਕੇ ਬੋਲਦਿਆਂ ਸਹਾਇਕ ਸਿਵਲ ਸਰਜਨ ਡਾ. ਰਚਨਾ ਨੇ ਦੱਸਿਆ ਕਿ ਸਿਵਲ ਸਰਜਨ ਡਾ. ਦਲਬੀਰ ਕੌਰ ਲਗਭਗ ਸਾਡੇ 31 ਸਾਲ ਦੀਆਂ ਸਰਕਾਰੀ ਸੇਵਾਵਾਂ ਦੇ ਕੇ ਆਪਣੇ ਅਹੁਦੇ ਤੋਂ ਬੇਦਾਗ ਅਤੇ ਇਮਾਨਦਾਰ ਅਫਸਰ ਦੇ ਤੌਰ ਤੇ ਰਿਟਾਇਰ ਹੋਏ ਹਨ।ਉਹਨਾਂ ਕਿਹਾ ਕਿ ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਆਪਣੀ ਅਣਥੱਕ ਮਿਹਨਤ ਦੇ ਨਾਲ ਸਮੂਹ ਸਿਹਤ ਪ੍ਰੋਗਰਾਮਾਂ ਨੁੰ ਜਿਲੇ੍ਹ ਵਿੱਚ ਲਾਗੂ ਕਰਵਾ ਕੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਉਪਲਬਧ ਕਰਵਾਈਅਥਾਂ।ਉਹਨਾਂ ਨੇ ਹਮੇਸ਼ਾ ਹੀ ਸਰਕਾਰੀ ਨੌਕਰੀ ਦੋਰਾਨ ਕੰਮ ਨੂੰ ਪਹਿਲ ਦੇ ਕੇ ਲੋਕਾਂ ਦੀਆਂ ਸਿਹਤ ਸਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ।ਡਿੳਟੀ ਦੋਰਾਣ ਜਿਥੇ ਉਹਨਾਂ ਇੱਕ ਚੰਗੇ ਪ੍ਰਸਾਸ਼ਨਕ ਅਧਿਕਾਰੀ ਵੱਜੋਂ ਕੰਮ ਕੀਤਾ ਉਥੇ ਉਹਨਾਂ ਮਰੀਜਾਂ ਦੀ ਦੇਖਭਾਲ ਅਤੇ ਇਲਾਜ ਵਿੱਚ ਵੀ ਕੋਈ ਕਸਰ ਨਹੀ ਛੱਡੀ।ਉਹਨਾਂ ਆਪਣੇ ਥੋੜੇ ਸਮੇਂ ਦੇ ਸਿਵਲ ਸਰਜਨ ਦੇ ਕਾਰਜਕਾਲ ਵਿੱਚ ਹੀ ਜਿਲ੍ਹੇ ਵਿੱਚ 35 ਆਮ ਆਦਮੀ ਕਲੀਨਿਕਾਂ ਦਾ ਨਿਰਮਾਣ ਕਰਵਾਇਆ।ਸਮੂਹ ਪ੍ਰੋਗਰਾਮ ਅਫਸਰਾਂ ਵੱਲੋਂ ਆਪਣੇ ਭਾਸ਼ਣ ਵਿੱਚ ਜਿਥੇ ਉਹਨਾਂ ਨੂੰ ਰਿਟਾਇਰਮੈਂਟ ਮੋਕੇ ਵਧਾਈ ਦਿੱਤੀ, ਉਥੇ ਪ੍ਰਮਾਤਮਾ ਅੱਗੇ ਉਹਨਾਂ ਦੀ ਲੰਬੀ ਉਮਰ ਅਤੇ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਦੀ ਕਾਮਨਾ ਕੀਤੀ।ਸਮੂਹ ਸਟਾਫ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਮੋਕੇ ਸਮੂਹ ਸਿਹਤ ਪ੍ਰੌਗਰਾਮ ਅਫਸਰ ਅਤੇ ਦਫਤਰੀ ਸਟਾਫ ਵੀ ਹਾਜਰ ਸੀ।