Punjab: Weather Alert for April first week

April 2, 2023 - PatialaPolitics

Punjab: Weather Alert for April first week

#ਹਨੇਰੀਆਂ #ਮੀਂਹ #ਅਲਰਟ #ਠੰਡਕ

 

ਅੱਜ ਦੇਰ ਸ਼ਾਮ ਤੇ ਅਗਲੇ 4 ਦਿਨ ਖਿੱਤੇ ਪੰਜਾਬ ਚ ਜਾਣਕਿ 3,4,5,6 ਅਪ੍ਰੈਲ ਦੌਰਾਨ ਪੱਛਮ ਤੇ ਦੱਖਣ-ਪੱਛਮ ਵੱਲੋੰ ਤਕੜੀ ਗਰਜ-ਲਿਸ਼ਕ ਤੇ 2-3 ਠੰਡੀਆਂ ਹਨੇਰੀਆਂ ਨਾਲ ਦਰਮਿਆਨਾ ਮੀੰਹ ਆਣ ਸਕਦਾ ਹੈ।ਇਨ੍ਹਾ ਵਿਚੋ ੧ਹਨੇਰੀ ਤਕੜੀ ਹੋ ਸਕਦੀ ਹੈ ਜਿਸ ਚ ਮੀਂਹ ਵੀ ਤੇਜ਼ ਰਹੇਗਾ ਤੇ ਹਨੇਰੀ ਤੇ ਮੀਂਹ ਤੋੰ ਮੂਹਰੇ ਪਹਿਲਾਂ ਸੈਲਫ਼ ਕਲਾਓੁਡ/ਕਾਲੀ/ਭੂਰੀ ਘਟਾ ਘੈਂਟ ਦ੍ਰਿਸ਼ ਬਣਾਓੁਦੀ ਜਾਪ ਰਹੀ ਹੈ।

 

ਇਸ ਦੌਰਾਨ ਪੰਜਾਬ ਚ ਬਹੁਤੀ ਥਾਂ ਹਲਕੀ/ਦਰਮਿਆਨੀ ਬਾਰਿਸ਼ ਦੀ ਓੁਮੀਦ ਰਹੇਗੀ।ਬੀਤੇ-ਸਪੈਲਾ ਵਾਂਗ ਕਿਤੇ-ਕਿਤੇ ਭਾਰੀ ਬਾਰਿਸ਼ ਹੋਵੇਗੀ ਜਿਸਦੇ ਵਧੇਰੇ ਆਸਾਰ ਦੱਖਣ-ਪੱਛਮੀ ਪੰਜਾਬ ਚ ਰਹਿਣਗੇ।ਥੋੜ੍ਹੀ ਥਾਂ ਗੜ੍ਹੇਮਾਰੀ ਵੀ ਹੋਵੇਗੀ।

 

ਬੀਤੀ ਕੱਲ੍ਹ ਅੱਧੇ ਤੋਂ ਵੱਧ ਪੰਜਾਬ ਚ ਤਕੜੀ ਬਰਸਾਤੀ ਕਾਰਵਾਈ ਦਰਜ਼ ਹੋਈ।

 

ਇਸ ਦੌਰਾਨ ਮੌਸਮ ਠੰਡਾ ਰਹੇਗਾ ਖਾਸਕਰ ਮੀਂਹ ਵੇਲੇ। 7ਅਪ੍ਰੈਲ ਤੋੰ ਮੌਸਮ ਖੁਸਕ ਹੁੰਦਾ ਜਾਪ ਰਿਹਾ ਹੈ।