Punjab Police ASI Flees After Shooting Wife,Son & Pet Dog Dead in Gurdaspur

April 4, 2023 - PatialaPolitics

Punjab Police ASI Flees After Shooting Wife,Son & Pet Dog Dead in Gurdaspur

ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਵਲੋਂ ਆਪਣੀ ਪਤਨੀ ਅਤੇ ਬੇਟੇ ਦਾ ਕਤਲ ਅੱਜ ਸਵੇਰੇ ਕਰ ਦਿੱਤਾ ਗਿਆ। ਉਕਤ ਥਾਣੇਦਾਰ ਗੁਰਦਾਸਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਕਿ ਅੰਮ੍ਰਿਤਸਰ ਵਿਖੇ ਤੈਨਾਤ ਸੀ।

ਅੱਜ ਸਵੇਰੇ ਪਤਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਥਾਣੇਦਾਰ ਦਾ ਝਗੜਾ ਹੋ ਗਿਆ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਥਾਣੇਦਾਰ ਦੇ ਵਲੋਂ ਆਪਣੀ ਪਤਨੀ ਤੇ ਬੇਟੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਏਐਸਆਈ ਭੁਪਿੰਦਰ ਸਿੰਘ (48) ਨੇ ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ਆਪਣੀ ਪਤਨੀ ਬਲਜੀਤ ਕੌਰ (40) ਅਤੇ ਪੁੱਤਰ ਬਲਪ੍ਰੀਤ ਸਿੰਘ (19) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਏ ਐਸ ਆਈ ਨੇ ਪਾਲਤੂ ਕੁੱਤੇ ਨੂੰ ਆਪਣੇ ਸਰਕਾਰੀ ਅਸਲੇ ਨਾਲ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਖੁਦ ਉਹ ਮੌਕੇ ਫਰਾਰ ਹੋ ਗਿਆ।

ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਰਿਹਾ ਲੇਕਿਨ ਭੁਪਿੰਦਰ ਸਿੰਘ ਆਪਣੇ ਗੁਆਂਢ ਦੀ ਇੱਕ ਕੁੜੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਕੇ ਫਰਾਰ ਹੋ ਚੁੱਕਿਆ ਹੈ ਉਕਤ ਲੜਕੀ ਨੇ ਭੁਪਿੰਦਰ ਸਿੰਘ ਨੂੰ ਇਸ ਘਟਨਾ ਨੂੰ ਅੰਜਾਮ ਦਿੰਦੇ ਹੋਏ ਆਪਣੀ ਅੱਖੀਂ ਦੇਖ ਲਿਆ ਸੀ ਅਤੇ ਘਟਨਾ ਮੌਕੇ ਰੌਲਾ ਵੀ ਪਾਇਆ ਸੀ

 

View this post on Instagram

 

A post shared by Patiala Politics (@patialapolitics)