School student dies in mishap: Patiala DC formed committee formed to investigate

April 11, 2023 - PatialaPolitics

School student dies in mishap: Patiala DC formed committee formed to investigate

 

ਪਟਿਆਲਾ ਸ਼ਹਿਰ ਵਿੱਚ 10 ਅਪ੍ਰੈਲ, ਸੋਮਵਾਰ ਨੂੰ ਉਸ ਵੇਲੇ ਭਾਰੀ ਸੋਗ ਦੀ ਲਹਿਰ ਫੈਲ ਗਈ ਜਦੋਂ ਲੋਕਾਂ ਨੂੰ ਇਹ ਸੁਣਨ ਨੂੰ ਮਿਲਿਆ ਕਿ ਚੌਰਾ-ਸਨੌਰ ਮਾਰਗ ਉਤੇ ਇੱਕ ਆਟੋ ਵਿੱਚੋਂ ਡਿੱਗ ਕੇ ਇੱਕ 12 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 12 ਸਾਲ ਦਾ ਬੱਚਾ ਦਕਸ਼ ਸ਼ਰਮਾ ਪੁੱਤਰ ਮਨਦੀਪ ਸ਼ਰਮਾ, ਸੈਂਟ ਮੈਰੀ ਸਕੂਲ ਵਿਚ 6ਵੀਂ ਜਮਾਤ ਵਿੱਚ ਪੜ੍ਹਦਾ ਸੀ ਜੋਕਿ ਹਰ ਰੋਜ਼ ਵੈਨ ਵਿਚ ਹੀ ਆਪਣੇ ਸਕੂਲ ਜਾਂਦਾ ਸੀ, ਪਰੰਤੂ ਅੱਜ ਵੈਨ ਪੈਂਚਰ ਹੋ ਜਾਣ ਕਾਰਨ ਸਕੂਲ ਜਾਣ ਲਈ ਉਹ ਆਟੋ ਵਿੱਚ ਬੈਠ ਗਿਆ, ਪਰ ਸਫ਼ਰ ਦੌਰਾਨ ਸੜਕ ਦੇ ਇੱਕ ਟੋਏ ਵਿੱਚ ਆਟੋ ਦਾ ਟਾਇਰ ਵੱਜਣ ਤੋਂ ਬਾਅਦ ਮਾਸੂਮ ਬੱਚਾ ਦਕਸ਼ ਉੱੱਛਲ ਕੇ ਆਟੌ ਤੋਂ ਬਾਹਰ ਸੜਕ ’ਤੇ ਡਿੱਗ ਪਿਆ। ਡੂੰਘੀ ਸੱਟ ਵੱਜਣ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਉਸਨੂੰ ਤੁਰੰਤ ਹੀ ਇੱਕ ਵੱਡੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ, ਪਰ ਉਸਦੀ ਮੌਤ ਹੋ ਗਈ।

ਡਿਪਟੀ ਕਮਿਸ਼ਨਰ ਜਿਲ੍ਹਾ ਪਟਿਆਲਾ ਮੈਡਮ ਸਾਕਸ਼ੀ ਸਾਹਨੀ, ਆਈ.ਏ.ਐਸ, ਨੇ ਮਾਸੂਮ ਬੱਚੇ ਦਕਸ਼ ਦੀ ਮੌਤ ਉਤੇ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਦਕਸ਼ ਦੇ ਪਰਿਵਾਰ ਪ੍ਰਤਿ ਹਮਦਰਦੀ ਜਤਾਉਂਦੇ ਹੋਏ ਪਰਿਵਾਰ ਨਾਲ ਖੜ੍ਹਣ ਦੀ ਗੱਲ ਕੀਤੀ ਅਤੇ ਬੱਚੇ ਦੇ ਪਰਿਵਾਰ ਨਾਲ ਪ੍ਰਸ਼ਾਸਨ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਨ੍ਹਾਂ ਦੇ ਘਰ ਕੁਝ ਅਧਿਕਾਰੀਆਂ ਨੂੰ ਵੀ ਭੇਜਿਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਸ ਦੁੱਖਦਾਈ ਘਟਨਾ ਦੇ ਕਾਰਨਾਂ ਦੀ ਤੁਰੰਤ ਜਾਂਚ ਕਰਨ ਅਤੇ 5 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕਰ ਦਿੱਤਾ। ਇਸ ਕਮੇਟੀ ਵਿੱਚ ਐਸ.ਡੀ.ਐਮ ਪਟਿਆਲਾ ਦੇ ਨਾਲ ਸਕੱਤਰ ਆਰ.ਟੀ.ਏ, ਐਸ.ਪੀ ਟਰੈਫਿਕ, ਜਿਲ੍ਹਾ ਬਾਲ ਸੁਰੱਖਿਆ ਅਫਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਪਟਿਆਲਾ ਦੇ ਨਾਂਅ ਸ਼ਾਮਲ ਹਨ।

 

View this post on Instagram

 

A post shared by Patiala Politics (@patialapolitics)