Get ready to Face heat Patiala at 40°

April 13, 2023 - PatialaPolitics

Get ready to Face heat Patiala at 40°

ਆਉਂਦੇ 5-6 ਦਿਨ ਬਹੁਤੇ ਖੇਤਰਾਂ ਚ’ ਮੌਸਮ ਖੁਸਕ ਅਤੇ ਗਰਮ ਰਹੇਗਾ, 15-16 ਅਤੇ 17 ਅਪ੍ਰੈਲ ਤੋਂ ਦੱਖਣ-ਪੂਰਬੀ ਹਵਾਵਾਂ ਦੇ ਵਹਾਅ ਕਾਰਨ ਸ਼ੀਜਣ ਚ’ ਪਹਿਲੀ ਵਾਰ ਦਿਨ ਦਾ ਪਾਰਾ ਦੋ-ਚਾਰ ਜਿਲ੍ਹਿਆਂ ਚ’ 40° ਨੂੰ ਛੂਹ ਸਕਦਾ ਹੈ, ਇਹਨੀ ਦਿਨੀਂ ਚਿਪ-ਚਿਪੀ ਪਸ਼ੀਨੇ ਵਾਲੀ ਗਰਮੀ ਦਾ ਅਹਿਸਾਸ ਵੀ ਸੂਬਾ ਵਾਸ਼ੀਆਂ ਨੂੰ ਹੋਵੇਗਾ, ਬਲਕਿ ਦੁਪਿਹਰ ਬਾਅਦ ਵਧੇ ਪਾਰੇ ਅਤੇ ਨਮੀਂ ਕਾਰਨ ਗੋਭੀ ਦੇ ਫੁੱਲ ਵਰਗੇ ਬੱਦਲ ਕਿਤੇ-ਕਿਤੇ ਨਿੱਕੇ-ਮੋਟੇ ਛਰਾਟੇ ਪਾ ਸਕਦੇ ਹਨ ਪਰ ਜਿਆਦਾਤਰ ਖੇਤਰਾਂ ਚ’ ਮੌਸਮ ਆਮ ਵਾਂਗ ਹੀ ਰਹੇਗਾ।

 

18 ਤੋਂ 20 ਅਪ੍ਰੈਲ ਵਿਚਕਾਰ ਤਾਜ਼ਾ ਵੈਸਟਰਨ ਡਿਸਟਰਬੇਂਸ ਦੀ ਦਸਤਕ ਮੈਂਦਾਨੀ ਖੇਤਰਾਂ ਚ’ ਟੁੱਟਵੇਂ ਮੀਂਹ/ ਹਨੇਰੀਆਂ ਨੂੰ ਸੱਦਾ ਦੇਵੇਗੀ। ਅਪ੍ਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਅੱਧ ਚ’ ਮੁੜ ਐਕਟਿਵ MJO ਹਿੰਦ ਮਹਾਂਸਾਗਰ ਚ’ ਦਾਖਲ ਹੋਣ ਨਾਲ ਮੀਂਹ ਹਨੇਰੀਆਂ ਦੇ ਦੌਰ ਵੱਧਦੇ ਵੇਖੇ ਜਾਣਗੇ, ਨਤੀਜੇ ਵਜੋਂ ਅਗੇਤੀ ਲੂ (ਲੋਅ) ਦੀ ਉਮੀਦ ਘੱਟਦੀ ਵਿਖਾਈ ਦੇ ਰਹੀ ਹੈ।