30 Coronavirus case in Patiala 6 July 2020

July 6, 2020 - PatialaPolitics

ਜਿਲੇ ਵਿੱਚ 30 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 406

ਕੋਵਿਡ ਕੇਅਰ ਸੈਂਟਰ ਤੋਂ ਅੱਠ ਅਤੇ ਰਾਜਿੰਦਰਾ ਹਸਪਤਾਲ ਤੋਂ ਤਿੰਨ ਮਰੀਜਾਂ ਨੂੰ ਛੁੱਟੀ ਦੇਕੇ ਭੇਜਿਆ ਘਰ : ਡਾ. ਮਲਹੋਤਰਾ

ਪਟਿਆਲਾ 6 ਜੁਲਾਈ ( ) ਜਿਲੇ ਵਿਚ 30 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 925 ਰਿਪੋਰਟਾਂ ਵਿਚੋ 895 ਕੋਵਿਡ ਨੈਗੇਟਿਵ ਅਤੇ 30 ਕੋਵਿਡ ਪੋਜਟਿਵ ਪਾਏ ਗਏ ਹਨ। ਜਿਹਨਾਂ ਵਿਚੋ 15 ਪਟਿਆਲਾ ਸ਼ਹਿਰ, 6 ਰਾਜਪੁਰਾ, 3 ਨਾਭਾ ਅਤੇ ਛੇ ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪੋਜਟਿਵ ਕੇਸਾਂ ਵਿਚੋ ਤਿੰਨ ਬਾਹਰੀ ਰਾਜ ਤੋਂ ਆਉਣ, ਪੰਜ ਫੱਲੂ ਟਾਈਪ ਲੱਛਣਾਂ ਵਾਲੇ, ਦੱਸ ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ, ਤਿੰਨ ਗਰਭਵੱਤੀ ਅੋਰਤਾਂ ਅਤੇ 9 ਬਗੈਰ ਫੱਲੂ ਲੱਛਣਾਂ ਵਾਲੇ ਓ.ਪੀ.ਡੀ. ਵਿਚ ਆਏ ਮਰੀਜ ਹਨ।ਪਟਿਆਲਾ ਦੇ ਅਨੰਦ ਨਗਰ ਐਕਸਟੈਂਸ਼ਨ ਵਿਚ ਰਹਿਣ ਵਾਲੀ 4 ਸਾਲਾ ਲੜਕੀ, ਧੀਰੂ ਕੀ ਮਾਜਰੀ ਦੇ ਰਹਿਣ ਵਾਲੇ 34 ਸਾਲਾ,50 ਸਾਲਾ,28 ਸਾਲਾ ਅੋਰਤਾਂ ,12 ਸਾਲਾ ਲੜਕੀ, ਘਾਸ ਮੰਡੀ ਤਵਕੱਲੀ ਮੋੜ ਦਾ ਰਹਿਣ ਵਾਲਾ 25 ਸਾਲ ਯੁਵਕ,ਨਾਭਾ ਦੀ ਕਰਤਾਰ ਕਲੋਨੀ ਵਿੱਚ ਰਹਿਣ ਵਾਲੇ ਇਕੋ ਪਰਿਵਾਰ ਦੇ ਦੋ ਜੀਅ 17 ਸਾਲਾ ਲੜਕਾ ਅਤੇ 52 ਸਾਲਾ ਅੋਰਤ ਅਤੇ ਰਾਜਪੂਰਾ ਦੇ ਮਿਰਚ ਮੰਡੀ ਦੇ ਰਹਿਣ ਵਾਲੇ 50 ਸਾਲਾ ਵਿਅਕਤੀ ਅਤੇ 45 ਸਾਲਾ ਉਸ ਦੀ ਪੱਤਨੀ ਪਹਿਲਾ ਪੋਜਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪੋਜਟਿਵ ਪਾਏ ਗਏ ਹਨ।ਰਾਜਪੁਰਾ ਦੇ ਚੱਕ ਕਲਾਂ ਦੇ ਰਹਿਣ ਵਾਲੇ 35 ਸਾਲਾ ਅਤੇ 22 ਸਾਲਾ ਵਿਅਕਤੀ, ਪਟਿਆਲਾ ਦੇ ਬੱਚਿਤਰ ਨਗਰ ਦਾ ਰਹਿਣ ਵਾਲੀ 27 ਸਾਲਾ ਅੋਰਤ ਬਾਹਰੀ ਰਾਜ ਤੋਂ ਆਉਣ ਕਾਰਣ ਕੋਵਿਡ ਜਾਂਚ ਸਬੰਧੀ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਰਾਜਪੁਰਾ ਦੀ ਮਹਾਵੀਰ ਰੋਡ ਦੇ ਰਹਿਣ ਵਾਲੇ 51 ਸਾਲਾ ਅੋਰਤ,28 ਸਾਲਾ ਯੁਵਕ, ਪਿੰਡ ਲੁਹੰਡ ਦਾ ਰਹਿਣ ਵਾਲੀ 37 ਸਾਲਾ ਅੋਰਤ,ਪਿੰਡ ਸ਼ੰਕਰਪੁਰ ਦਾ ਰਹਿਣ ਵਾਲਾ 55 ਸਾਲਾ ਬਜੁਰਗ, ਪਟਿਆਲਾ ਦੇ ਦਰਸ਼ਨੀ ਗੇਟ ਦੇ ਰਹਿਣ ਵਾਲੇ 42 ਸਾਲਾ ਵਿਅਕਤੀ, ਧਾਮੋਮਾਜਰਾ ਦਾ ਰਹਿਣ ਵਾਲਾ 43 ਸਾਲਾ ਵਿਅਕਤੀ, ਭਗਤ ਸਿੰਘ ਕਲੋਨੀ ਵਿਚ ਰਹਿਣ ਵਾਲੀ 69 ਸਾਲਾ ਅੋਰਤ, ਪਿੰਡ ਅਲੀਪੂਰ ਦਾ 59 ਸਾਲਾ ਬਜੁਰਗ, ਪੰਜਾਬੀ ਯੂਨੀਵਰਸਿਟੀ ਦੇ ਨੇੜੇੇ ਰਹਿਣ ਵਾਲਾ 30 ਸਾਲ ਵਿਅਕਤੀ ਵੀ ਓ.ਪੀ.ਡੀ ਵਿਚ ਆਉਣ ਤੇਂ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਫੱਲੂ ਟਾਈਪ ਲੱਛਣ ਹੋਣ ਤੇਂਂ ਹਸਪਤਾਲ ਵਿਚ ਆਏ ਮਰੀਜ ਨਾਭਾ ਦੇ ਤ੍ਰਿਵੇਨੀ ਪੈਲੇਸ ਦਾ ਰਹਿਣ ਵਾਲਾ 68 ਸਾਲਾ ਬਜੁਰਗ, ਮਿਲਟਰੀ ਏਰੀਆ ਪਟਿਆਲਾ ਦਾ ਰਹਿਣ ਵਾਲਾ 29 ਸਾਲਾ ਵਿਅਕਤੀ,ਰਤਨ ਨਗਰ ਦਾ ਰਹਿਣ ਵਾਲਾ 29 ਸਾਲਾ ਵਿਅਕਤੀ ਅਤੇ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਕੰਮ ਕਰਦੀਆਂ ਦੋ ਸਟਾਫ ਨਰਸਾਂ ਉਮਰ 25 ਸਾਲ ਅਤੇ 36 ਸਾਲ ਵੀ ਕੋਵਿਡ ਜਾਂਚ ਵਿਚ ਪੋਜਟਿਵ ਪਾਏ ਗਏ ਹਨ।ਪਿੰਡ ਸੁਨਾਰਹੇੜੀ ਦੀ 26 ਸਾਲਾ, ਪਿੰਡ ਮਿਰਜਾਪੁਰ ਦੀ 27 ਸਾਲਾ ਅਤੇ ਪਟਿਆਲਾ ਦੇ ਦਸ਼ਮੇਸ਼ ਨਗਰ ਦੀ ਰਹਿਣ ਵਾਲੀ 29 ਸਾਲਾ ਗਰਭਵੱਤੀ ਅੋਰਤਾਂ ਵੀ ਹਸਪਤਾਲ ਵਿਚ ਆਪਣਾ ਚੈਕਅਪ ਕਰਵਾਉਣ ਆਉਣ ਤੇਂ ਕੋਵਿਡ ਸਬੰਧੀ ਲਏ ਸੈਂਪਲਾ ਵਿਚ ਕੋਵਿਡ ਪੋਜਟਿਵ ਪਾਈਆ ਗਈਆ ਹਨ। ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ ਅੱਠ ਅਤੇ ਰਾਜਿੰਦਰਾ ਹਸਪਤਾਲ ਤੋਂ 3 ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੰਜਾਬ ਵਿਚ ਕੋਵਿਡ 19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਸੁਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਪੰਜਾਬ ਸਰਕਾਰ ਵੱਲੋ ਨਵੀਂ ਐਡਵਾਈਜਰੀ ਜਾਰੀ ਕੀਤੀ ਗਈ ਹੈ। ਜਿਸ ਅਨੁਸਾਰ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਸਾਧਨ ਰਾਹੀ ਪੰਜਾਬ ਵਿਚ ਦਾਖਲ ਹੋ ਰਿਹਾ ਹੈ ਤਾਂ ਪੰਜਾਬ ਵਿਚ ਉਸ ਦੇ ਦਾਖਲੇ ਤੇਂ ਉਸ ਦੀ ਡਾਕਟਰੀ ਜਾਂਚ ਦੇ ਨਾਲ ਨਾਲ ਉਸ ਨੂੰ ਖੁਦ ਅਤੇ ਯਾਤਰਾ ਦੋਰਾਣ ਉਸ ਨਾਲ ਮੋਜੂਦ ਪਰਿਵਾਰਕ ਮੈਂਬਰਾ ਨੂੰ ਈ.ਰਜਿਸ਼ਟਰ ਕਰਨਾ ਹੋਵੇਗਾ ਅਤੇ ਆਪਣੇ ਮੋਬਾਇਲ ਫੋਨ ਤੇਂ ਕੋਵਾ ਐਪ ਡਾਉਨਲੋਡ ਕਰਨੀ ਹੋਵੇਗੀ।ਅਕਸਰ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਛੱਡ ਕੇ ਪੰਜਾਬ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਸੁਬੇ ਵਿਚ ਦਾਖਲ ਹੋਣ ਤੋਂ ਬਾਦ 14 ਦਿਨ ਦੇ ਏਕਾਂਤਵਾਸ ਵਿਚ ਰਹਿਣਾ ਪਵੇਗਾ ਅਤੇ ਕੋਵਾ ਐਪ ਤੇਂ ਆਪਣੀ ਸਿਹਤ ਦੀ ਸੀਥਤੀ ਬਾਰੇ ਰੋਜਾਨਾ ਅਪਡੇਟ ਕਰਨਾ ਹੋਵੇਗਾ ਜਾਂ 112 ਤੇਂ ਕਾਲ ਕਰਨੀ ਹੋਏਗੀ ਅਤੇ ਜੇਕਰ ਉਹਨਾਂ ਨੂੰ ਕੋਵਿਡ ਦੇ ਕੋਈ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਤੁਰੰਤ ਉਸ ਦੀ ਸੂਚਨਾ 104 ਨੰਬਰ ਤੇਂ ਕਾਲ ਕਰਕੇ ਕਰਨੀ ਹੋਵੇਗੀ ਤਾਂ ਜੋ ਸਿਹਤ ਵਿਭਾਗ ਵੱਲੋ ਉਹਨਾਂ ਦੀ ਤੁਰੰਤ ਸਿਹਤ ਜਾਂਚ ਕੀਤੀ ਜਾ ਸਕੇ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 529 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 25628 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 406 ਕੋਵਿਡ ਪੋਜਟਿਵ, 24589 ਨੈਗਟਿਵ ਅਤੇ 589 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 10 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 198 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 198 ਹੈ