30 Sampling Centers Set Up for Suspected COVID Patients in Patiala

August 23, 2020 - PatialaPolitics

To conduct extensive sampling of suspected COVID Patients, District Administration and Health Department Patiala have set up around 30 sample collection centers for COVID tests in the district.

Divulging tye details, Deputy Commissioner said that out of these 23 are Government collection centers while 7 other are private centers. Similarly, to ensure smooth functioning of the COVID-19 related work,as many as 14 Nodal Officers have also been appointed who are overseeing all the arrangements and giving feedback to the higher authorities from time to time.

Giving details about the sampling centers, the Deputy Commissioner said that the centers in government health institutions at Patiala included Government Rajindra Hospital, Mata Kaushalya Hospital, CHC Tripuri, CHC Model Town, Military Hospital, D.M.W. Railway Hospital, Commando Hospital, Police Hospital Police Lines, Central Jail Nabha Road, Patiala including trunat testing facility at Rajindra and Mata Kaushalya Hoapitals. Similarly collection centers set up in private hospitals and laboratories include Columbia Asia Hospital, Vardhman Mahavir Hospital, Urban Estate Patiala, Amar Hospital, Prime Hospital Badungar, Lal Path Lab near Leela Bhawan.

Elaborating the functioning of various nodal officers deputed for COVID-19, he added that Dr. Jatinder Kansal has been appointed as the nodal officer for management and care of COVID corpses . Similarly, arrangements for ambulance service and transportation of testing teams have been assigned to Dr. Parveen Puri while responsibility of IEC, Administrative Coordination, Monitoring of Collected Samples and Identification of Containment Zones have been given to Nodal Officer Dr. Sumit Singh. Apart from that Dr. Nidhi Sharma is working as Nodal Officer for Home Isolation, Dr. MS Dhaliwal Nodal Officer for Private Covid Facility and Dr. Shally Jaitly has been assigned the task of Nodal Officer for Covid Care Center, Meritorious School. He further said that the task of nodal officer for rapid antigen has been entrusted to Dr. Poonam Singhal, Patient Tracking and Monitoring and Contact Tracing to Dr. Divjot Singh and liaison with other districts for Rajindra Hospital to Dr. Sukhminder Singh and RTPCR sampling to Dr. Swati .

Mr. Kumar Amit informed that the Medical Superintendent of Govt Rajindra Hospital Paras Pandov has been appointed as the nodal officer for any problem related to the isolation facility while Dr. Navdeep Bhatia, Dr. Vishal Chopra and Dr. Sachin Kaushal have been entrusted with the charge of Incharge Isolation.

The Deputy Commissioner said that to extend testing facility at the sub-divisional level, Sample collection centers at Civil Hospital Nabha and CHC Bhadson have also been set up. Similarly Civil Hospital Rajpura, CHC Kalomajra, PHC Koli, CSC Ghanour, PHC Harpalpur, CHC Dudhansadha have also sample collection facility. Besides it, Civil Hospital Samana, CHC Patran, PHC Shutrana, CHC Badshahpur have also provided with sampling facility. Amobgst the private hospitals/labs having collection centers, included Neelam Hospital Rajpura and Guru Nanak Lab, Rajpura. Apart from these six antigen testing centers have also been set up at Mata Kaushalya Hospital Patiala, Civil Hospital Nabha, Civil Hospital Samana, Civil Hospital Rajpura, CHC Model Town and CHC Tripari.

The Deputy Commissioner appealed to the residents of the district to follow the instructions given by the government for the prevention of COVID by ensuring wearing masks, maintaining social distancing, washing hands frequently and avoiding unnecessary travelling.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ
ਪਟਿਆਲਾ ਜ਼ਿਲ੍ਹੇ ‘ਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਲਈ 30 ਸੈਂਟਰ : ਡਿਪਟੀ ਕਮਿਸ਼ਨਰ
-ਜ਼ਿਲ੍ਹੇ ‘ਚ 23 ਸਰਕਾਰੀ ਤੇ 7 ਪ੍ਰਾਈਵੇਟ ਸੈਂਪਲਿੰਗ ਸੈਂਟਰ
– ਕੋਵਿਡ ਸਬੰਧੀ ਜ਼ਿਲ੍ਹੇ ‘ਚ ਲਗਾਏ ਨੋਡਲ ਅਫ਼ਸਰ ਪ੍ਰਬੰਧਾਂ ਦੀ ਕਰ ਰਹੇ ਹਨ ਦੇਖਰੇਖ
ਪਟਿਆਲਾ, 23 ਅਗਸਤ:
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹੇ ‘ਚ ਕੋਵਿਡ ਦੇ ਸ਼ੱਕੀ ਮਰੀਜ਼ਾਂ ਲਈ ਸੈਂਪਲ ਲੈਣ ਲਈ 30 ਸੈਂਟਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ‘ਚ 23 ਸਰਕਾਰੀ ਅਤੇ 7 ਪ੍ਰਾਈਵੇਟ ਸੈਂਟਰ ਹਨ। ਉਨ੍ਹਾਂ ਦੱਸਿਆ ਕਿ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 14 ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ ਜੋ ਸਾਰੇ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਹਨ ਅਤੇ ਸਮੇਂ-ਸਮੇਂ ‘ਤੇ ਉਚ ਅਧਿਕਾਰੀਆਂ ਨੂੰ ਫੀਡਬੈਕ ਦੇ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਸੈਂਪਲਿੰਗ ਸੈਂਟਰਾਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਵਿਖੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਸੈਂਪਲਿੰਗ ਸੈਂਟਰ ਸਰਕਾਰੀ ਰਾਜਿੰਦਰਾ ਹਸਪਤਾਲ ਸਮੇਤ ਮਾਤਾ ਕੌਸ਼ਲਿਆ ਹਸਪਤਾਲ, ਸੀ.ਐਚ.ਸੀ. ਤ੍ਰਿਪੜੀ, ਸੀ.ਐਚ.ਸੀ. ਮਾਡਲ ਟਾਊਨ, ਮਿਲਟਰੀ ਹਸਪਤਾਲ, ਡੀ.ਐਮ.ਡਬਲਯੂ. ਰੇਲਵੇ ਹਸਪਤਾਲ, ਕਮਾਂਡੋ ਹਸਪਤਾਲ, ਪੁਲਿਸ ਹਸਪਤਾਲ, ਪੁਲਿਸ ਲਾਈਨਜ਼, ਕੇਂਦਰੀ ਜੇਲ੍ਹ, ਨਾਭਾ ਰੋਡ, ਪਟਿਆਲਾ ਵਿਖੇ ਹਨ। ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲ ਅਤੇ ਲੈਬਾਰਟਰੀਆਂ ‘ਚ ਕੁਲੈਕਸ਼ਨ ਸੈਂਟਰ ਬਣਾਏ ਗਏ ਹਨ ਜਿਨ੍ਹਾਂ ‘ਚ ਕੋਲੰਬੀਆ ਏਸ਼ੀਆ ਹਸਪਤਾਲ, ਵਰਧਮਾਨ ਮਹਾਵੀਰ ਹਸਪਤਾਲ, ਅਰਬਨ ਅਸਟੇਟ ਪਟਿਆਲਾ, ਅਮਰ ਹਸਪਤਾਲ, ਪ੍ਰਾਇਮ ਹਸਪਤਾਲ, ਬਡੂੰਗਰ, ਲਾਲ ਪਾਥ ਲੈਬ, ਨੇੜੇ ਲੀਲਾ ਭਵਨ ਵਿਖੇ ਸੈਂਪਲਿੰਗ ਦੀ ਸੁਵਿਧਾ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ 6 ਸਥਾਨਾਂ ‘ਤੇ ਐਟੀਜਨ ਟੈਸਟ ਵੀ ਕੀਤੇ ਜਾਂਦੇ ਹਨ ਜਿਸ ਵਿੱਚ ਮਾਤਾ ਕੌਸ਼ਲਿਆ ਹਸਪਤਾਲ, ਸਿਵਲ ਹਸਪਤਾਲ ਨਾਭਾ, ਸਿਵਲ ਹਸਪਤਾਲ ਸਮਾਣਾ, ਸਿਵਲ ਹਸਪਤਾਲ ਰਾਜਪੁਰਾ, ਸੀ.ਐਚ.ਸੀ. ਮਾਡਲ ਟਾਊਨ ਅਤੇ ਸੀ.ਐਚ.ਸੀ. ਤ੍ਰਿਪੜੀ ਵਿਖੇ ਇਹ ਟੈਸਟ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਦੋ ਸਥਾਨਾਂ ‘ਤੇ ਟਰੂਨਾਟ ਟੈਸਟ ਕੀਤੇ ਜਾਂਦੇ ਹਨ ਜਿਸ ਵਿੱਚ ਮਾਤਾ ਕੌਸ਼ਲਿਆ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਵਿਖੇ ਇਹ ਟੈਸਟ ਲਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਕੋਵਿਡ ਸਬੰਧੀ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ ਜਿਸ ਤਹਿਤ ਕੋਵਿਡ ਮ੍ਰਿਤਕ ਦੇਹਾਂ ਦਾ ਪ੍ਰਬੰਧਨ ਤੇ ਸੰਭਾਲ ਦੇ ਨੋਡਲ ਅਫ਼ਸਰ ਡਾ. ਜਤਿੰਦਰ ਕਾਂਸਲ ਨੂੰ ਲਗਾਇਆ ਗਿਆ ਹੈ ਇਸੇ ਤਰ੍ਹਾਂ ਐਂਬੂਲੈਂਸ ਸਰਵਿਸ ਦੀ ਵਿਵਸਥਾ ਤੇ ਟੈਸਟਿੰਗ ਟੀਮਾਂ ਦੀ ਆਵਾਜਾਈ ਦਾ ਪ੍ਰਬੰਧ ਡਾ. ਪਰਵੀਨ ਪੁਰੀ ਅਤੇ ਇਕੱਤਰਤ ਕੇਸਾਂ ਦੀ ਨਿਗਰਾਨੀ ਤੇ ਕੰਟੇਨਮੈਂਟ ਜ਼ੋਨ ਬਣਾਉਣ ਸਬੰਧੀ, ਪ੍ਰਬੰਧਕੀ ਤਾਲਮੇਲ, ਆਈ.ਈ.ਸੀ ਦੇ ਨੋਡਲ ਅਫ਼ਸਰ ਡਾ. ਸੁਮੀਤ ਸਿੰਘ ਕਰ ਰਹੇ ਹਨ, ਘਰੇਲੂ ਇਕਾਂਤਵਾਸ ਦੇ ਨੋਡਲ ਅਫ਼ਸਰ ਡਾ. ਨਿਧੀ ਸ਼ਰਮਾ, ਨਿਜੀ ਕੋਵਿਡ ਸਹੂਲਤ ਦੇ ਨੋਡਲ ਅਫ਼ਸਰ ਡਾ. ਐਮ.ਐਸ ਧਾਲੀਵਾਲ ਅਤੇ ਕੋਵਿਡ ਕੇਅਰ ਸੈਂਟਰ, ਮੈਰੀਟੋਰੀਅਸ ਸਕੂਲ ਵਿਖੇ ਡਾ. ਸ਼ੈਲੀ ਜੇਤਲੀ ਨੋਡਲ ਅਫ਼ਸਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਰੈਪਿਡ ਐਂਟੀਜੇਨ ਦੇ ਨੋਡਲ ਅਫ਼ਸਰ ਡਾ. ਪੂਨਮ ਸਿੰਘਲ, ਮਰੀਜ਼ ਦੀ ਟਰੈਕਿੰਗ ਅਤੇ ਨਿਗਰਾਨੀ, ਸੰਪਰਕ ਟਰੈਕਿੰਗ ਦੇ ਨੋਡਲ ਅਫ਼ਸਰ ਦਿਵਜੋਤ ਸਿੰਘ, ਰਾਜਿੰਦਰਾ ਹਸਪਤਾਲ ਦਾ ਦੂਸਰੇ ਜ਼ਿਲ੍ਹਿਆਂ ਨਾਲ ਤਾਲਮੇਲ ਰੱਖਣ ਲਈ ਡਾ. ਸੁਖਮਿੰਦਰ ਸਿੰਘ ਅਤੇ ਆਰਟੀਪੀਸੀਆਰ ਸੈਂਪਲਿੰਗ ਦੇ ਨੋਡਲ ਅਫ਼ਸਰ ਸਵਾਤੀ ਨੂੰ ਲਗਾਇਆ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਆਈਸੋਲੇਸ਼ਨ ਸਹੂਲਤ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਲਈ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡੋਵ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਆਈਸੋਲੇਸ਼ਨ ਇੰਚਾਰਜ ਡਾ. ਨਵਦੀਪ ਭਾਟੀਆਂ, ਡਾ. ਵਿਸ਼ਾਲ ਚੋਪੜਾ ਅਤੇ ਡਾ. ਸਚਿਨ ਕੌਸ਼ਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ-ਡਵੀਜ਼ਨ ਪੱਧਰ ‘ਤੇ ਵੀ ਟੈਸਟਿੰਗ ਦੀ ਸੁਵਿਧਾ ਉਪਲਬਧ ਕੀਤੀ ਗਈ ਹੈ ਜਿਸ ਤਹਿਤ ਨਾਭਾ ਵਿਖੇ ਸਿਵਲ ਹਸਪਤਾਲ, ਨਾਭਾ ਅਤੇ ਭਾਦਸੋਂ ਵਿਖੇ ਸੀ.ਐਚ.ਸੀ. ਵੀ ਟੈਸਟ ਸੈਂਟਰ ਸਥਾਪਤ ਕੀਤੇ ਗਏ ਹਨ। ਇਸੇ ਤਰ੍ਹਾਂ ਸਿਵਲ ਹਸਪਤਾਲ ਰਾਜਪੁਰਾ, ਸੀ.ਐਚ.ਸੀ. ਕਾਲੋਮਾਜਰਾ, ਪੀ.ਐਚ.ਸੀ. ਕੌਲੀ, ਸੀ.ਐਚ.ਸੀ. ਘਨੌਰ, ਪੀ.ਐਚ.ਸੀ. ਹਰਪਾਲਪੁਰ, ਸੀ.ਐਚ.ਸੀ. ਦੁਧਨਸਾਧਾਂ ਵਿਖੇ ਟੈਸਟਿੰਗ ਦੀ ਸੁਵਿਧਾ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਸਮਾਣਾ, ਸੀ.ਐਚ.ਸੀ. ਪਾਤੜਾਂ, ਪੀ.ਐਚ.ਸੀ. ਸ਼ੁਤਰਾਣਾ, ਸੀ.ਐਚ.ਸੀ. ਬਾਦਸ਼ਾਹਪੁਰ ‘ਚ ਵੀ ਕੋਵਿਡ ਦਾ ਟੈਸਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ‘ਚ ਨੀਲਮ ਹਸਪਤਾਲ ਰਾਜਪੁਰਾ ਅਤੇ ਗੁਰੂ ਨਾਨਕ ਲੈਬ, ਰਾਜਪੁਰਾ ਵਿਖੇ ਵੀ ਸੈਂਪਲ ਲਏ ਜਾਂਦੇ ਹਨ ਅਤੇ ਕੰਟੈਨਮੈਂਟ ਜੋਨ ‘ਚ ਵੀ ਸੈਂਪਲ ਇਕੱਤਰ ਕੀਤੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਪਾਕੇ, ਸਾਬਣ ਜਾ ਸੈਨੇਟਾਈਜ਼ਰ ਨਾਲ ਹੱਥ ਧੋਕੇ, ਗੈਰ ਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰਕੇ ਪੰਜਾਬ ਸਰਕਾਰ ਵੱਲੋਂ ਕੋਵਿਡ ਖ਼ਿਲਾਫ਼ ਵਿੱਢੀ ਜੰਗ ਨੂੰ ਸਫਲ ਬਣਾਇਆ ਜਾਵੇ।