44 Covid Cases reported in Patiala

April 21, 2023 - PatialaPolitics

44 Covid Cases reported in Patiala

 

ਪਟਿਆਲਾ 21 ਅਪਰੈਲ ( ) ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਜਿਲੇ ਵਿੱਚ ਕੋਵਿਡ ਸਬੰਧੀ ਜਾਣਕਾਰੀ ਦਿੰਂਦੇ ਹੋਏ ਦੱਸਿਆ ਕਿ ਅੱਜ 44 ਨਵੇਂ ਕੋਵਿਡ ਕੇਸ ਰਿਪੋਰਟ ਹੋਣ ਨਾਲ ਕੁੱਲ ਕੋਵਿਡ ਐਕਟਿਵ ਕੇਸਾਂ ਦੀ ਗਿਣਤੀ 155 ਹੋ ਗਈ ਹੈ। ਅੱਜ ਦੇ 44 ਕੋਵਿਡ ਕੇਸਾਂ ਵਿੱਚੋਂ 28 ਪਟਿਆਲਾ ਸ਼ਹਿਰ, 03 ਸਮਾਣਾ, 04 ਰਾਜਪੁਰਾ, 03 ਬਲਾਕ ਕੋਲੀ, 04 ਦੁੱਧਣਸਾਧਾਂ, 01 ਹਰਪਾਲਪੁਰ ਅਤੇ 01 ਸ਼ੁਤਰਾਣਾਂ ਨਾਲ ਸਬੰਧਤ ਹੈ। ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਐਕਟਿਵ ਕੇਸਾਂ ਦੀ ਗਿਣਤੀ 155 ਹੋ ਗਈ ਹੈ। ਡਾ. ਰਮਿੰਦਰ ਕੌਰ ਨੇ ਕਿਹਾ ਕਿ ਜਿਹਨਾਂ ਵਿਅਕਤੀਆਂ ਵਿੱਚ ਜੁਕਾਮ, ਬੁਖਾਰ, ਖਾਂਸੀ ਆਦਿ ਦੇ ਲੱਛਣ ਪਾਏ ਜਾ ਰਹੇ ਹਨ, ਉਹ ਆਪਣੀ ਕੋਵਿਡ ਜਾਂਚ ਯਕੀਨੀ ਬਣਾਉਣ ਜੋ ਕਿ ਸਿਹਤ ਕੇਂਦਰਾ ਵਿੱਚ ਮੁਫਤ ਉਪਲੱਬਧ ਹੈ ਅਤੇ ਜਿਸ ਵਿਅਕਤੀ ਵਿੱਚ ਅਜਿਹੇ ਲੱਛਣ ਪਾਏ ਜਾ ਰਹੇ ਹਨ ਉਹ ਮਾਸਕ ਦੀ ਵਰਤੋਂ ਜਰੂਰ ਕਰੇ ਤਾਂ ਜੋ ਫਲੂ ਜਿਹੇ ਰੋਗਾਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਇਹਨਾਂ ਫਲੂ ਅਤੇ ਕੋਵਿਡ ਦੋਨਾਂ ਤਰ੍ਹਾਂ ਦੇ ਰੋਗਾਂ ਤੋਂ ਬਚਾਅ ਲਈ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੌਣਾ, ਇੱਕ ਦੂਜੇ ਨਾਲ ਹੱਥ ਮਿਲਾਉਣ ਅਤੇ ਬੇਲੋੜੀ ਭੀੜ ਵਿੱਚ ਜਾਣ ਤੋਂ ਗੁਰੇਜ਼ ਕਰਨਾ ਜਰੂਰੀ ਹੈ।fੲਹਨਾਂ ਸਧਾਰਨ ਜਿਹੀਆਂ ਸਾਵਧਾਨੀਆਂ ਨਾਲ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਿਲੇ੍ਹ ਵਿੱਚ ਕੋਵਿਡ ਦੀ ਸਥਿਤੀ ਫਿਲਹਾਲ ਕਾਬੁੂ ਵਿੱਚ ਹੈ ਅਤੇ ਘਬਰਾਉਣ ਦੀ ਲੋੜ ਨਹੀਂ, ਬਲਕਿ ਇਸ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣ ਦੀ ਜਰੂਰਤ ਹੈ ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਜ਼ੀਨ ਸੀਕੁਐਨਸਿੰਗ ਦੀਆਂ ਰਿਪੋਰਟਾਂ ਅਨੁਸਾਰ ਮੌਜੂਦਾ ਕੋਵਿਡ ਕੇਸਾਂ ਵਿੱਚ ਵਾਧਾ ਨਵੇਂ ਕੋਵਿਡ ਵੇਰੀਐਂਟ XBB1.16 ਕਾਰਨ ਹੋ ਰਿਹਾ ਹੈ ਜ਼ੋ ਕਿ ਪੰਜਾਬ ਦੇ ਹੋਰ ਜਿਲਿਆਂ ਅਤੇ ਦੇਸ ਦੇ ਹੋਰ ਰਾਜਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜ਼ਰੂਰੀ ਹੈ ਕਿ ਜਿਸ ਵਿਅਕਤੀ ਵਿੱਚ ਵੀ ਲੱਛਣ ਆ ਰਹੇ ਹਨ ਉਹ ਖੁੱਦ ਜਾਂਚ ਕਰਵਾਵੇ ਅਤੇ ਮਾਸਕ ਦੀ ਵਰਤੋਂ ਕਰ ਹੋਰਾਂ ਨੂੰ ਫੈਲਾਉਣ ਤੋਂ ਗੁਰੇਜ਼ ਕਰੇ।