Chandigarh Boys and girls of Punjab won the Federation Gatka Cup

April 24, 2023 - PatialaPolitics

Chandigarh Boys and girls of Punjab won the Federation Gatka Cup

ਚੰਡੀਗੜ੍ਹ ਦੇ ਲੜਕੇ ਤੇ ਪੰਜਾਬ ਦੀਆਂ ਲੜਕੀਆਂ ਫੈਡਰੇਸ਼ਨ ਗੱਤਕਾ ਕੱਪ ਉਤੇ ਕਾਬਜ਼

 

ਮਹਾਰਾਸ਼ਟਰ ਦੀ ਟੀਮ ਨੇ ਜਿੱਤਿਆ ਫੇਅਰ ਪਲੇਅ ਐਵਾਰਡ

 

ਦੂਜਾ ਫੈਡਰੇਸ਼ਨ ਗੱਤਕਾ ਕੱਪ ਹੋਵੇਗਾ ਛੱਤੀਸਗੜ੍ਹ ‘ਚ : ਗਰੇਵਾਲ

 

ਚੈਂਪੀਅਨਜ਼ ਗੱਤਕਾ ਟਰਾਫੀ ਮੌਕੇ ਜੇਤੂਆਂ ਨੂੰ ਮਿਲਣਗੇ ਨਗਦ ਇਨਾਮ

 

ਚੰਡੀਗੜ੍ਹ 24 ਅਪ੍ਰੈਲ () ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਚੰਡੀਗੜ੍ਹ ਵਿਖੇ ਆਯੋਜਿਤ ਪਹਿਲੇ ਫੈਡਰੇਸ਼ਨ ਗੱਤਕਾ ਕੱਪ ਦੇ ਅੰਤਿਮ ਦਿਨ ਲੜਕਿਆਂ ਦੇ ਵਰਗ ਵਿੱਚੋਂ ਚੰਡੀਗੜ੍ਹ ਦੇ ਲੜਕੇ ਜੇਤੂ ਰਹੇ ਜਦਕਿ ਲੜਕੀਆਂ ਦੇ ਵਰਗ ਵਿਚ ਪੰਜਾਬ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ।

ਇਸ ਦੋ ਰੋਜਾ ਨੈਸ਼ਨਲ ਟੂਰਨਾਮੈਂਟ ਦੌਰਾਨ ਮਹਾਰਾਸ਼ਟਰ ਨੇ ਫੇਅਰ ਪਲੇਅ ਐਵਾਰਡ ਜਿੱਤਿਆ ਜਦ ਕਿ ਝਾਰਖੰਡ ਨੇ ਬੈਸਟ ਇੰਪਰੂਵਡ ਟੀਮ ਦਾ ਐਵਾਰਡ ਹਾਸਲ ਕੀਤਾ। ਹਰਿਆਣਾ ਦੀ ਅਰਜਮੀਤ ਕੌਰ ਨੇ ਬੈਸਟ ਮਹਿਲਾ ਪਲੇਅਰ ਐਵਾਰਡ ਹਾਸਿਲ ਕੀਤਾ ਜਦਕਿ ਚੰਡੀਗੜ੍ਹ ਦੇ ਯਸ਼ਪ੍ਰੀਤ ਸਿੰਘ ਨੇ ਬੈਸਟ ਪਲੇਅਰ ਐਵਾਰਡ ਹਾਸਲ ਕੀਤਾ।

ਅੱਜ ਦੇ ਫਾਈਨਲ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਡ ਨਿਰਦੇਸ਼ਕ ਡਾ. ਦਲਵਿੰਦਰ ਸਿੰਘ, ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਸੰਯੁਕਤ ਖੇਡ ਨਿਰਦੇਸ਼ਕ ਡਾ. ਸੁਨੀਲ ਰਾਇਤ, ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਰਨਲ ਸਕੱਤਰ ਐਨ.ਐਸ. ਠਾਕੁਰ ਅਤੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਨੇ ਸਾਂਝੇ ਤੌਰ ਤੇ ਕੀਤਾ।

ਇਸ ਮੌਕੇ ਖੇਡ ਨਿਰਦੇਸ਼ਕ ਡਾ. ਦਲਵਿੰਦਰ ਸਿੰਘ ਨੇ ਸਮੂਹ ਖਿਡਾਰੀਆਂ ਨੂੰ ਆਦਰਸ਼ਕ ਖੇਡ ਭਾਵਨਾ ਨਾਲ ਖੇਡਣ ਅਤੇ ਭਵਿੱਖ ਵਿਚ ਬਿਹਤਰ ਮੁਕਾਬਲਿਆਂ ਲਈ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਦੂਜਾ ਫੈਡਰੇਸ਼ਨ ਗੱਤਕਾ ਕੱਪ ਝਾਰਖੰਡ ਵਿਖੇ ਹੋਵੇਗਾ ਅਤੇ ਚੈਂਪੀਅਨਜ਼ ਗੱਤਕਾ ਟਰਾਫੀ ਲਈ ਹੋਣ ਵਾਲੇ ਨੈਸ਼ਨਲ ਟੂਰਨਾਮੈਂਟ ਵਿਚ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ।

ਇਹ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ ਅਤੇ ਵਿੱਤ ਸਕੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਦੋ ਰੋਜਾ ਨੈਸ਼ਨਲ ਟੂਰਨਾਮੈਂਟ ਵਿਚ 13 ਰਾਜਾਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਗੱਤਕਾ ਟੀਮਾਂ ਨੇ ਭਾਗ ਲਿਆ। ਉਨਾਂ ਦੱਸਿਆ ਕਿ ਲੜਕੀਆਂ ਦੇ ਗੱਤਕਾ ਸੋਟੀ (ਵਿਅਕਤੀਗਤ) ਫਾਈਨਲ ਮੁਕਾਬਲੇ ਵਿੱਚ ਹਰਿਆਣਾ ਦੀ ਪਰਮਜੀਤ ਕੌਰ ਨੇ ਸੋਨ ਤਗਮਾ, ਝਾਰਖੰਡ ਦੀ ਕਾਜਲ ਨੇ ਚਾਂਦੀ ਦਾ ਤਗਮਾ, ਪੰਜਾਬ ਦੀ ਕਿਰਨਦੀਪ ਕੌਰ ਤੇ ਮੱਧ ਪ੍ਰਦੇਸ ਦੀ ਮਹਿਕ ਨੇ ਸਾਂਝੇ ਤੌਰ ਤੇ ਕਾਂਸੇ ਦਾ ਤਗਮਾ ਹਾਸਲ ਕੀਤਾ। ਇਸੇ ਤਰਾਂ ਗੱਤਕਾ ਸੋਟੀ ਵਿਅਕਤੀਗਤ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਪੰਜਾਬ ਦੇ ਗੁਰਸਾਗਰ ਸਿੰਘ ਨੇ ਸੋਨ ਤਗਮਾ ਜਦਕਿ ਚੰਡੀਗੜ ਦੇ ਜੀਵਨਜੋਤ ਸਿੰਘ ਨੇ ਚਾਂਦੀ ਦਾ ਤਗਮਾ ਅਤੇ ਛੱਤੀਸਗੜ ਦੇ ਅਰਸ਼ਦੀਪ ਸਿੰਘ ਤੇ ਉੱਤਰਾਖੰਡ ਦੇ ਜੈਦੀਪ ਸਿੰਘ ਨੇ ਤੀਜੇ ਸਥਾਨ ਉਤੇ ਕਾਂਸੇ ਦਾ ਤਗਮਾ ਜਿੱਤਿਆ।

ਲੜਕੀਆਂ ਦੇ ਫੱਰੀ ਸੋਟੀ (ਟੀਮ) ਈਵੈਂਟ ਵਿੱਚ ਪੰਜਾਬ ਦੀ ਹਰਮੀਤ ਕੌਰ, ਜਸਪ੍ਰੀਤ ਕੌਰ ਅਤੇ ਸੁਮਨਦੀਪ ਕੌਰ ਨੇ ਸੋਨ ਤਮਗਾ ਜਿੱਤਿਆ। ਹਰਿਆਣਾ ਦੀ ਕੰਚਨਪ੍ਰੀਤ ਕੌਰ, ਤਮੰਨਾ ਅਤੇ ਹਿਮਾਂਸ਼ੀ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸੇ ਈਵੈਂਟ ਵਿੱਚ ਜੰਮੂ-ਕਸ਼ਮੀਰ ਦੀ ਸਿਮਰਨਜੀਤ ਕੌਰ, ਮਨਜੋਤ ਕੌਰ ਤੇ ਪਰਮਜੀਤ ਕੌਰ ਅਤੇ ਦਿੱਲੀ ਦੀ ਸੂਖਮ ਕੌਰ, ਹਰਪ੍ਰੀਤ ਕੌਰ ਅਤੇ

ਇਸ਼ਨੀਤ ਕੌਰ ਨੇ ਸਾਂਝੇ ਤੌਰ ‘ਤੇ ਕਾਂਸੀ ਦਾ ਤਗਮਾ ਜਿੱਤਿਆ।

ਲੜਕਿਆਂ ਦੇ ਫੱਰੀ ਸੋਟੀ (ਟੀਮ) ਈਵੈਂਟ ਵਿੱਚ ਚੰਡੀਗੜ੍ਹ ਦੇ ਸਰਬਜੀਤ ਸਿੰਘ, ਯਸ਼ਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਨੇ ਸੋਨ ਤਗਮੇ ਜਿੱਤੇ। ਬਿਹਾਰ ਦੇ ਰਿਸ਼ੂ ਰਾਜ, ਵਿਸ਼ਾਲ ਸਿੰਘ ਅਤੇ ਅੰਕੁਸ਼ ਕੁਮਾਰ ਨੇ ਚਾਂਦੀ ਦੇ ਤਗਮੇ ਜਿੱਤੇ ਜਦਕਿ ਪੰਜਾਬ ਤੋਂ ਵੀਰੂ ਸਿੰਘ, ਕਮਲਪ੍ਰੀਤ ਸਿੰਘ ਅਤੇ ਅਨਮੋਲਦੀਪ ਸਿੰਘ ਅਤੇ ਛੱਤੀਸਗੜ੍ਹ ਦੇ ਮਨਦੀਪ ਸਿੰਘ, ਰਾਜਵੀਰ ਸਿੰਘ ਅਤੇ ਦੀਪਾਂਸ਼ੂ ਯਾਦਵ ਨੇ ਸਾਂਝੇ ਤੌਰ ‘ਤੇ ਕਾਂਸੀ ਦੇ ਤਗਮੇ ਜਿੱਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਜੀ.ਏ.ਆਈ. ਦੇ ਮੀਤ ਪ੍ਰਧਾਨ ਸੁਖਚੈਨ ਸਿੰਘ, ਇੰਟਰਨੈਸ਼ਨਲ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਸਕੱਤਰ ਬਲਜੀਤ ਸਿੰਘ, ਚੰਡੀਗੜ ਕਿਸ਼ਤੀ ਚਾਲਨ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਰਾਜੀਵ ਸ਼ਰਮਾ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਸੰਯੁਕਤ ਸਕੱਤਰ ਵਰਿੰਦਰਪਾਲ ਸਿੰਘ ਨਾਰੰਗਵਾਲ, ਇੰਦਰਜੋਧ ਸਿੰਘ ਜ਼ੀਰਕਪੁਰ, ਜ਼ਿਲਾ ਗੱਤਕਾ ਐਸੋਸੀਏਸ਼ਨ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਆਦਿ ਹਾਜ਼ਰ ਸਨ।

 

ਫੋਟੋ ਕੈਪਸ਼ਨ : ਫੈਡਰੇਸ਼ਨ ਗੱਤਕਾ ਕੱਪ ਦਾ ਉਦਘਾਟਨ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੇਡ ਨਿਰਦੇਸ਼ਕ ਦਲਵਿੰਦਰ ਸਿੰਘ, ਚੰਡੀਗੜ੍ਹ ਦੇ ਸੰਯੁਕਤ ਖੇਡ ਨਿਰਦੇਸ਼ਕ ਡਾ. ਸੁਨੀਲ ਰਾਇਤ, ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਐਨ.ਐਸ. ਠਾਕੁਰ, ਹਰਦੀਪ ਸਿੰਘ ਬੁਟਰੇਲਾ ਤੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ।