Get ready for Rain Patiala on weekend

April 26, 2023 - PatialaPolitics

Get ready for Rain Patiala on weekend

#ਮੀਂਹ/ਹਨੇਰੀ ਅਲਰਟ?

ਕਣਕ ਦੀ ਵਾਡੀ ਤੋਂ ਬਾਅਦ ਮੈਂਦਾਨ ਮੀਂਹ/ ਹਨੇਰੀਆਂ ਲਈ ਤਿਆਰ, ਮੌਜੂਦਾ ਸਮੇਂ ਅਸੀਂ ਮੀਂਹ/ਹਨੇਰੀਆਂ ਦੇ ਦੌਰ ਵੱਲ ਵੱਧ ਰਹੇ ਹਾਂ, ਆਉਦੇ ਕਈ ਦਿਨ ਬੈਕ ਟੂ ਬੈਕ ਪੱਛਮੀ ਸਿਸਟਮ ਇੱਕ ਅੱਧਾ ਦਿਨ ਛੱਡ ਪੰਜਾਬ ‘ਚ ਮੀਂਹ ਹਨੇਰੀਆਂ ਨੂੰ ਸੱਦਾ ਦੇਣਗੇ, ਕੱਲ 27 ਤੋਂ 30 ਅਪ੍ਰੈਲ ਵਿਚਕਾਰ 2-3 ਵਾਰ ਕੁਝ ਖੇਤਰਾਂ ਚ’ ਗਰਜ -ਚਮਕ ਵਾਲੇ ਬੱਦਲ ਹਲਕੇ ਦਰਮਿਆਨੇ ਮੀਂਹ/ ਛਰਾਟੇ ਦੇਕੇ ਹਨੇਰੀ ਛੱਡਦੇ ਰਹਿਣਗੇ, ਹੋ ਸਕਦਾ ਇੱਕ ਅੱਧੀ ਵਾਰ ਹਿਮਾਚਲ ਵੱਲੋਂ ਵੀ ਠੰਡੀ ਹਨੇਰੀ ਪੰਜਾਬ ਚ’ ਦਾਖਲ ਹੋਵੇ। ਅੱਜ ਸ਼ਾਮ ਵੀ ਗੁਰਦਾਸਪੁਰ, ਪਠਾਨਕੋਟ ਅਤੇ ਦਸੂਹਾ ਖੇਤਰ ਗਰਜ-ਚਮਕ ਨਾਲ ਕਾਰਵਾਈ ਹੋਈ।

 

ਪਰ ਮਈ ਮਹੀਨੇ ਦੇ ਪਹਿਲੇ ਹਫਤੇ ਤਕੜੇ ਵੈਸਟਰਨ ਸਿਸਟਮ ਦੇ ਪ੍ਰਭਾਵ ਅਤੇ ਬੰਗਾਲ ਦੀ ਖਾੜੀ ਤੋਂ ਆਉਂਦੀਆਂ ਨਮ ਪੂਰਬੀ ਹਵਾਵਾਂ ਸਦਕਾ ਪੰਜਾਬ ਸਮੇਤ ਦੇਸ ਦੇ ਬਹੁਤੇ ਰਾਜਾਂ ਚ’ 2-3 ਵਾਰ ਦਰਮਿਆਨੇ ਤੋਂ ਭਾਰੀ ਮੀਂਹਾ ਦੀ ਉਮੀਦ ਰਹੇਗੀ, ਇਸ ਦੌਰਾਨ 1-2 ਵਾਰ ਵੱਡੇ ਪੱਧਰ ਤੇ 90-100kph ਰਫਤਾਰ ਨਾਲ ਤੇਜ ਝੱਖੜ ਚੱਲਣ ਦੀ ਸੰਭਾਵਣਾ ਹੈ। ਖਾਸਕਰ 2 ਤੋਂ 4 ਮਈ ਵਿਚਕਾਰ ਕਾਰਵਾਈ ਵਧੇਰੇ ਰਹਿ ਸਕਦੀ, ਸਮੁੱਚੀਆਂ ਬਰਸਾਤੀ ਕਾਰਵਾਈਆਂ ਨੂੰ ਵੇਖਦੇ ਹੋਏ ਮਈ ਦੇ ਪਹਿਲੇ ਅੱਧ ਤੱਕ ਕੋਈ ਖਾਸ ਲੂ ( ਲੋ ) ਦਾ ਦੌਰ ਪ੍ਰਭਾਵਿਤ ਨਹੀਂ ਕਰੇਗਾ।

ਜਿਕਰਯੋਗ ਹੈ ਕਿ ਬੀਤੀ ਕੱਲ ਤੋਂ ਨਮ ਪੁਰੇ ਦੀ ਵਾਪਸੀ ਹੋਣ ਕਾਰਨ ਸੂਬੇ ਚ’ ਦੁਪਿਹਰ ਬਾਅਦ ਪੂਰਬੀ ਹਵਾਵਾਂ ਦੀ ਚਾਲ ਮੱਠੀ ਪੈਂਦਿਆਂ ਹੀ ਹੁੰਮਸ ਵਾਲੀ ਗਰਮੀ ਦਾ ਅਹਿਸਾਸ ਹੋਣ ਲੱਗਿਆ ਹੈ।

 

©️ ਮੌਸਮ ਪੰਜਾਬ ਦਾ

26 ਅਪ੍ਰੈਲ 2023 8:42PM