Get ready for more cold waves Patiala
May 4, 2023 - PatialaPolitics
Get ready for more cold waves Patiala
#ਤਾਜਾਮੌਸਮਜਾਣਕਾਰੀ
?ਮਈ ਦੇ ਪਹਿਲੇ ਤਿੰਨ ਦਿਨ ਹੁੰਦੀਆਂ ਟੁੱਟਵੀਆਂ ਬਰਸਾਤੀ ਕਾਰਵਾਈਆਂ ਤੇ ਵਗਦੇ ਖਾੜੀ ਬੰਗਾਲ ਦੇ ਤੇਜ਼ ਪੁਰੇ ਕਾਰਨ ਮੌਸਮ ਮਾਰਚ ਵਰਗਾ ਰਿਹਾ ਅੱਜ ਸਵੇਰ ਵੀ ਅਪ੍ਰੈਲ ਜਿਨ੍ਹੀ ਠੰਡੀ ਰਹੀ ਪਰ ਅੱਜ ਪੁਰਾ ਮੱਠਾ ਪੈ ਗਿਆ ਹੈ ਤੇ ਸਾਰੇ ਪੰਜਾਬ ਚ ਧੁੱਪ ਖਿੜੀ ਹੋਈ ਹੈ।
ਅੱਗੇ ਕੀ?
?ਅਜੇ ਮੀਂਹ ਹਨੇਰੀਆਂ ਦਾ ਦੌਰ ਮੁਕਿਆ ਨਹੀਂ, ਅੱਜ ਤੇ 5,6,7 ਤੇ 8 ਮਈ ਦੌਰਾਨ ਲਹਿੰਦੇ ਪੰਜਾਬ ਤੋੰ 1-2 ਵਾਰੀ ਵੱਡੇ ਲੈਵਲ ਦੀ ਹਨੇਰੀ/ਮੀਂਹ ਚੜ੍ਹਦੇ ਪੰਜਾਬ ਪੁੱਜੇਗਾ। ਇਸ ਦੌਰਾਨ ਪੰਜਾਬ ਦੇ ਬਹੁਤੇ ਹਿੱਸਿਆਂ (50-75%) ਚ ੧-੨ ਵਾਰੀ ਗਰਜ-ਲਿਸ਼ਕ ਤੇ ਠੰਡੀ ਹਨੇਰੀ ਨਾਲ ਹਲਕੇ/ਦਰਮਿਆਨੇ ਮੀਂਹ ਦੀ ਓੁਮੀਦ ਰਹੇਗੀ, ਖਾਸਕਰ 6/7 ਮਈ ਨੂੰ।
?ਅਗਲੇ 4-5 ਦਿਨ ਮੌਸਮ ਸੁਹਾਵਣਾ ਤੇ ਰਾਤਾਂ ਨੂੰ ਠੰਡਾ ਬਣਿਆ ਰਹੇਗਾ। ਘੱਟੋ-ਘੱਟ ਪਾਰਾ 15-20 °C ਤੇ ਵੱਧੋ ਵੱਧ ਪਾਰਾ 25-35 °C ਦਰਮਿਆਨ ਰਹੇਗਾ। 10-11ਮਈ ਨੂੰ ਪਾਰਾ 40 °C ਤੱਕ ਛੂਹ ਸਕਦਾ ਹੈ।
⏰ਭਾਵੇਂ ਪਿਛਲੇ ਤਿੰਨ ਦਿਨੀ ਪੰਜਾਬ ਚ ਕਾਰਵਾਈ ਟੁੱਟਵੀਂ ਰਹੀ ਪਰ ਹਰਿਆਣੇ, ਦਿੱਲੀ ਤੇ ਗੰਗਾਨਗਰ-ਹਨੂੰਮਾਗੜ੍ਹ ਖੇਤਰ ਚ ਗੜ੍ਹੇਮਾਰੀ ਤੇ ਭਾਰੀ ਬਾਰਿਸ਼ ਨੇ ਤਬਾਹੀ ਮਚਾਈ। ਦਿੱਲੀ ਖੇਤਰ ਮੌਸਮ ਸਿਆਲਾਂ ਵਰਗਾ ਰਿਹਾ ਤੇ ਅੱਜ ਦੀ ਸਵੇਰ ਦਿੱਲੀ ਰਾਇਜ਼ ਘੱਟੋ-ਘੱਟ ਪਾਰਾ 14.2°C ਦਰਜ਼ ਹੋਇਆ ਜੋਕਿ ਇੱਕ ਨਵਾਂ ਰਿਕਾਰਡ ਹੋ ਸਕਦਾ ਹੈ। ਪੰਜਾਬ ਚ ਵੀ ਕਈ ਥਾਂ ਘੱਟੋ-ਘੱਟ ਪਾਰਾ 15-16°C ਤੱਕ ਦਰਜ਼ ਹੋਇਆ