Canada: Davinder Kaur stabbed to death in Brampton,Nav Nishan Singh arrested

May 24, 2023 - PatialaPolitics

Canada: Davinder Kaur stabbed to death in Brampton,Nav Nishan Singh arrested

 

ਬਰੈਂਪਟਨ: ਕੈਨੇਡਾ (Canada) ਵਿਖੇ ਬਰੈਂਪਟਨ (Brampton) ਸਿਟੀ ਵਿਚ ਬੀਤੇ ਦਿਨ ਇਕ ਪੰਜਾਬੀ ਵਿਅਕਤੀ ਨੂੰ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਨਵ ਨਿਸ਼ਾਨ ਸਿੰਘ ਨੇ ਸ਼ੁੱਕਰਵਾਰ ਨੂੰ ਦਵਿੰਦਰ ਕੌਰ (Davinder Kaur) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਬੀਤੇ ਦਿਨ ਸ਼ਾਮ ਦੇ ਲਗਭਗ 6:00 ਵਜੇ ਦੇ ਕਰੀਬ ਪੀਲ ਰੀਜਨਲ ਪੁਲਿਸ ਨੂੰ ਬਰੈਂਪਟਨ ਸਿਟੀ ਵਿਖੇ ਚੈਰੀ ਟ੍ਰੀ ਡਰਾਈਵ ਅਤੇ ਸਪੈਰੋਅ ਕੋਰਟ ਨੇੜੇ ਸਥਿਤ ਸਪੈਰੋਅ ਨਾਮੀਂ ਪਾਰਕ ਵਿਖੇ ਡਾਕਟਰੀ ਸਹਾਇਤਾ ਲਈ 9-1-1 ‘ਤੇ ਕਾਲ ਪ੍ਰਾਪਤ ਹੋਈ ਸੀ। ਪੀਲ ਪੁਲਿਸ ਅਤੇ ਬਰੈਂਪਟਨ ਫਾਇਰ ਅਤੇ ਪੀਲ ਪੈਰਾਮੈਡਿਕਸ ਵੱਲੋਂ ਘਟਨਾ ਸਥਾਨ ‘ਤੇ ਪਹੁੰਚ ਕੇ ਇਕ ਔਰਤ, ਜੋ ਹਮਲੇ ਦੀ ਸ਼ਿਕਾਰ ਸੀ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸ ਔਰਤ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਔਰਤ ਦੀ ਪਛਾਣ ਬਰੈਂਪਟਨ ਦੀ ਰਹਿਣ ਵਾਲੀ 43 ਸਾਲਾ ਦਵਿੰਦਰ ਕੌਰ ਵਜੋਂ ਹੋਈ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ‘ਤੇ ਹੀ ਇਕ 44 ਸਾਲਾ ਪੰਜਾਬੀ ਵਿਅਕਤੀ ਨਵਨਿਸ਼ਾਨ ਸਿੰਘ ਵਾਸੀ ਦਵਿੰਦਰ ਕੌਰ ਦੇ ਕਤਲ ਦੇ ਦੋਸ਼ ਵਿਚ ਲੱਭ ਕੇ ਗ੍ਰਿਫ਼ਤਾਰ ਕਰ ਲਿਆ।