Adhar Card at Patiala Post office

May 18, 2018 - PatialaPolitics

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ
ਡਾਕ ਵਿਭਾਗ ਵੱਲੋਂ ਆਧਾਰ ਕਾਰਡ ਸੋਧ ਅਤੇ ਨਵੇਂ ਆਧਾਰ ਦੀ ਸੁਵਿਧਾ ਡਾਕ ਘਰਾਂ ਵਿੱਚ ਸ਼ੁਰੂ
ਪਟਿਆਲਾ ਪੋਸਟਲ ਡਵੀਜ਼ਨ ਵਿੱਚ 38 ਕਾਊਂਟਰ ਖੋਲ੍ਹੇ ਗਏ
ਪਟਿਆਲਾ, 18 ਮਈ:
ਭਾਰਤੀ ਡਾਕ ਵਿਭਾਗ ਨੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਇੱਕ ਵੱਡਾ ਕਦਮ ਚੁੱਕਦੇ ਹੋਏ ਡਾਕ ਘਰਾਂ ਅੰਦਰ ਹੀ ਆਧਾਰ ਕਾਰਡ ਵਿੱਚ ਸੋਧ ਅਤੇ ਨਵੇਂ ਆਧਾਰ ਕਾਰਡ ਬਣਾਉਣ ਦੀ ਸੁਵਿਧਾ ਪ੍ਰਦਾਨ ਕੀਤੀ ਹੈ ਤਾਂ ਕਿ ਭਾਰਤੀ ਡਾਕ ਵਿਭਾਗ ਦੀ ਹਰ ਖੇਤਰ ਵਿੱਚ ਪਹੁੰਚ ਦਾ ਲਾਭ ਆਧਾਰ ਕਾਰਡ ਦੇ ਨਵੀਨੀਕਰਨ ਅਤੇ ਨਵੇਂ ਆਧਾਰ ਕਾਰਡ ਬਣਾਉਣ ਵਿੱਚ ਵੀ ਲਿਆ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਫ਼ਿਸ ਸ਼੍ਰੀ ਐਸ.ਪੀ. ਸ਼ੇਖ ਨੇ ਦੱਸਿਆਂ ਕਿ ਪਟਿਆਲਾ ਪੋਸਟਲ ਡਵੀਜ਼ਨ ਅੰਦਰ 38 ਕਾਊਂਟਰ ਖੋਲੇ ਗਏ ਹਨ। ਜਿਸ ਵਿੱਚ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਅੰਦਰ 9 ਕਾਊਂਟਰ ਅਤੇ ਪਟਿਆਲਾ ਵਿਖੇ 29 ਕਾਊਂਟਰ ਪਿੰਡਾ ਅਤੇ ਸ਼ਹਿਰਾਂ ਵਿੱਚ ਸਥਾਪਤ ਕੀਤੇ ਗਏ ਹਨ। ਇਸ ਤਹਿਤ ਪਟਿਆਲਾ ਅਤੇ ਰਾਜਪੁਰਾ ਦੇ ਹੈਡ ਆਫ਼ਿਸ ਤੋਂ ਇਲਾਵਾ ਇਹ ਸੁਵਿਧਾ ਭਾਦਸੋਂ, ਅਮਲੋਹ, ਮੰਡੀ ਗੋਬਿੰਦਗੜ੍ਹ, ਮੰਡੀ ਗੋਬਿੰਦਗੜ੍ਹ ਸਨਅਤੀ ਖੇਤਰ, ਸਰਹਿੰਦ, ਰਾਜਪੁਰਾ ਸ਼ਹਿਰ, ਕੌਲੀ, ਮਾਣਕਪੁਰ, ਬਨੂੜ, ਸਨੌਰ, ਬਰੀ, ਖਮਾਣੋਂ ਕਲਾਂ ਫ਼ਤਿਹਗੜ੍ਹ ਸਾਹਿਬ, ਬੱਸੀ, ਸ਼ੰਭੂ, ਸੰਘੋਲ, ਯੂਨੀਵਰਸਿਟੀ, ਸਮਾਣਾ, ਨਿਊ ਲਾਲ ਬਾਗ਼ ਕਾਲੋਨੀ, ਦੇਵੀਗੜ੍ਹ, ਪਾਤੜਾਂ, ਘੱਗਾ, ਨਾਭਾ, ਤ੍ਰਿਪੜੀ, ਜੁੜੀਆਂ ਪੱਟੀਆਂ, ਦੁਖਨਿਵਾਰਨ ਸਾਹਿਬ, ਪਟਿਆਲਾ ਸ਼ਹਿਰ, ਮਜੀਠੀਆ ਇਨਕਲੈਵ, ਬਹੇੜਾ ਰੋਡ, ਮੈਡੀਕਲ ਕਾਲਜ, ਡੀ.ਸੀ.ਡਬਲਿਊ, ਗੁਰਬਖ਼ਸ਼ ਕਾਲੋਨੀ, ਸਿਵਲ ਲਾਇਨ, ਸਰਕਾਰੀ ਪ੍ਰਿੰਟਿੰਗ ਪ੍ਰੈਸ, ਲਾਅ ਕੋਰਟ ਅਤੇ ਸ਼ੇਰਾਂ ਵਾਲਾ ਗੇਟ ਵਿਖੇ ਆਧਾਰ ਕਾਰਡ ਦੇ ਨਵੀਨੀਕਰਨ ਅਤੇ ਬਣਾਉਣ ਦਾ ਕੰਮ ਕੀਤਾ ਜਾਵੇਗਾ।
ਸ਼੍ਰੀ ਐਸ.ਪੀ. ਸ਼ੇਖ ਨੇ ਦੱਸਿਆਂ ਕਿ ਬਜ਼ੁਰਗਾਂ ਅਤੇ ਸਰੀਰਕ ਤੌਰ ‘ਤੇ ਅਪਾਹਜਾਂ ਵਿਅਕਤੀਆਂ ਦੀ ਸਹੂਲਤ ਲਈ ਮੋਬਾਈਲ ਆਧਾਰ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਜੋ ਸਿਰਫ਼ ਆਨ-ਲਾਇਨ ਸਮਾਂ ਲੈਣ ਸਮੇਂ ਮੈਡੀਕਲ ਸਰਟੀਫਿਕੇਟ ਦੇ ਨਾਲ ਦਿੱਤੀ ਜਾਵੇਗੀ।

India Post in collaboration with Unique Identification Authority of India has undertaken vital step to provide exclusive counter for updation and enrolment of Aadhar Identity, at its Post Offices. Patiala Postal Division has accordingly opened 38 number of outlets/counters both in rural & Urban areas. In Fatehgarh District 9 Counters have become operational while 29 number of dedicated counters have become functional in Patiala district. With the outreach of India Post at every nook & corner of the country. 100% coverage shall be given to uncovered populace. Apart from both Head Post Offices at Patiala & Rajpura, sub Post Offices namely Bhadson, Amloh, Mandigobindgarh, Mandigobindgarh Industrial town, Sirhind, Rajpura Townsip, Kauli, Manakpur, Banur, Sanour, Bhari, Khamano Kalan, Fatehgarh Sahib, Bassi, Shambu, Sanghol, University, Samana, New Lal Bagh colony, Devigarh, Patran, Ghagga, Nabha, Tripri, Jaurian Bhatian, Dukhniwaran sahib, Patiala City, Majithia Enclave, Bahera Road, Medical College, DCW, Gurbax Colony, Civil Lines, Govt. Printing press, Law Courts & Sheran wala gate are entrusted Aadhar work, where public can attend for enrollment & updation of Aadhar number.

To facilitate physically challenged/old aged persons the Mobile Aadhar Service has also been introduced for updation of Aadhar work at their door steps. To avail this facility one has to get an appointment online with a medical certificate.