Pulse Polio campaign in Patiala on May 28 to 30

May 26, 2023 - PatialaPolitics

Pulse Polio campaign in Patiala on May 28 to 30

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ
ਦਿਸ਼ਾ ਨਿਰਦੇਸ਼ਾ ਅਨੁਸਾਰ ਚਲਾਏ ਜਾ ਰਹੇ ਸਬ ਰਾਸ਼ਟਰੀ ਟੀਕਾਕਰਣ ਦਿਵਸ ਤਹਿਤ ਪਲਸ ਪੋਲੀਓ
ਮੁਹਿੰਮ 28 ਤੋਂ 30 ਮਈ ਦੇ ਸਬੰਧ ਵਿਚ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲਂੋ ਅੱਜ ਪਲਸ
ਪੋਲੀਓ ਮੁਹਿੰਮ ਦੇ ਪ੍ਰਚਾਰ ਲਈ ਦਫਤਰ ਸਿਵਲ ਸਰਜਨ ਤੋਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ
ਕੀਤਾ। ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਇਨ੍ਹਾਂ ਰਿਕਸ਼ਿਆ ਦਾ ਪ੍ਰਬੰਧ ਸਿਹਤ ਵਿਭਾਗ ਵੱਲਂੋ ਵੱਖ-
ਵੱਖ ਮੁਹੱਲਿਆਂ, ਸਲੱਮ ਏਰੀਆ, ਫੈਕਟਰੀ ਏਰੀਆ, ਕਲੋਨੀਆਂ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ
ਪੋਲੀਓ ਮੁਹਿੰਮ ਦਾ ਪ੍ਰਚਾਰ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 0-5
ਸਾਲ ਤੱਕ ਦੇ ਸਾਰੇ 1,82,295 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ
ਰੱਖਿਆ ਗਿਆ ਹੈ ਅਤੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 28 ਮਈ ਦਿਨ ਐਤਵਾਰ ਨੂੰ ਜਿਲੇ੍ਹ
ਵਿੱਚ ਜਗਾਂ ਜਗਾਂ ਬੱਚਿਆਂ ਨੂੰ ਦਵਾਈ ਪਿਲਾਉਣ ਲਈ 920 ਬੂਥ ਲਗਾਏ ਜਾਣਗੇ ਅਤੇ 32 ਟਰਾਂਜਿਟ
ਪੁਆਇੰਟ ਬਣਾਏ ਜਾਣਗੇ।ਇਸ ਤੋ ਇਲਾਵਾ 25 ਮੋਬਾਇਲ ਟੀਮਾਂ ਵੀ ਬਣਾਈਆਂ ਗਈਆਂ ਹਨ,
ਜਿਹੜੀਆਂ ਝੁੰਗੀ ਝੋਪੜੀਆਂ, ਮੈਰਿਜ ਪੈਲੇਸਾ, ਭੱਠਿਆਂ, ਪਥੇਰਾਂ, ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ
ਉਸਾਰੀ ਅਧੀਨ ਇਮਾਰਤਾਂ ਵਿਚ ਰਹਿੰਦੇ ਮਜਦੂਰਾਂ ਦੇ ਬੱਚਿਆ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ
ਪਿਲਾਉਣਗੀਆਂ। ਇਹਨਾਂ ਦੇ ਕੰਮ ਕਾਜ ਦੀ ਦੇਖਰੇਖ ਕਰਨ ਲਈ 193 ਸੁਪਰਵਾਈਜਰ ਲਗਾਏ ਗਏ
ਹਨ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜਗਪਾਲਇੰਦਰ ਸਿੰਘ ਨੇਂ ਅਪੀਲ ਕੀਤੀ ਕਿ ਉਹ ਮੁਹਿੰਮ
ਦੋਰਾਣ ਆਪਣੇ 0-5 ਸਾਲ ਤੱਕ ਦੇ ਬੱਚਿਆ ਨੂੰ ਪੋਲੀਓ ਦੀ ਨਾ-ਮੁਰਾਦ ਬਿਮਾਰੀ ਤਂੋ ਬਚਾਉਣ ਲਈ
ਪੋਲੀਓ ਵੈਕਸੀਨ ਜਰੂਰ ਪਿਲਾਉਣ। ਉਹਨਾਂ ਦੱਸਿਆ ਕਿ 28 ਮਈ ਦਿਨ ਐਤਵਾਰ ਨੂੰ ਹਰੇਕ
ਪਿੰਡ/ਸ਼ਹਿਰ, ਜਨਤਕ ਥਾਂਵਾ ਤੇਂ ਲੋੜ ਅਨੁਸਾਰ ਬੂਥ ਲਗਾਏ ਜਾਣਗੇ ਅਤੇ ਜ਼ੋ ਬੱਚੇ ਕਿਸੇ ਕਾਰਣ 28
ਮਈ ਦਿਨ ਐਤਵਾਰ ਨੂੰ ਇਹਨਾਂ ਬੂਥਾਂ ਤੇ ਬੂੰਦਾਂ ਪੀਣ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ 29 ਮਈ ਅਤੇ
30 ਮਈ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਪੋਲੀਓ ਰੋਕੂ ਵੈਕਸੀਨ ਦੀਆਂ ਬੂੰਦਾਂ

ਪਿਲਾਉਣਗੀਆਂ। ਇਸ ਮੋਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜਗਪਾਲਇੰਦਰ ਸਿੰਘ,ਸਹਾਇਕ ਸਿਵਲ
ਸਰਜਨ ਡਾ. ਰਚਨਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ ਸਿੰਘ, ਡਿਪਟੀ ਮੈਡੀਕਲ
ਕਮਿਸ਼ਨਰ ਡਾ. ਜਸਵਿੰਦਰ ਸਿੰਘ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ, ਜਿਲ੍ਹਾ ਮਾਸ ਮੀਡੀਆ
ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੌਰ, ਜਿਲ੍ਹਾ
ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ ਅਤੇ ਸਟਾਫ ਹਾਜਰ ਸੀ ।