Patiala: Appointment letter given to Doctor for Duty in Aam Aadmi Clinic

June 13, 2023 - PatialaPolitics

Patiala: Appointment letter given to Doctor for Duty in Aam Aadmi Clinic

ਪਟਿਆਲਾ 13 ਜੂਨ ( ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤੇਂ ਜਿਲ੍ਹੇ ਵਿੱਚ ਖੋਲੇ ਗਏ ਆਮ ਆਦਮੀ ਕਲੀਨਿਕਾਂ ਵਿੱਚ ਇਮਪੈਨਲਡ ਕੀਤੇ ਡਕਾਟਰਾਂ ਨੂੰ ਸਿਵਲ ਸਰਜਨ ਡਾਕਟਰ ਰਮਿੰਦਰ ਕੋਰ ਨੇ ਨਿਉਕਤੀ ਪੱਤਰ ਦਿੱਤੇ ਗਏ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇਂ ਦੱਸਿਆ ਕਿ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਵੱਲੋਂ ਭੇਜੀ 35 ਡਾਕਟਰਾਂ ਦੀ ਸੂਚੀ ਵਿਚੋਂ 16 ਡਾਕਟਰਾਂ ਨੇ ਅੱਜ ਦਫਤਰ ਵਿੱਚ ਪੰਹੁਚ ਕੇ ਆਪਣੇ ਨਿਉਕਤੀ ਪੱਤਰ ਹਾਸਿਲ ਕਰ ਲਏ ਹਨ।ਡਾਕਟਰਾਂ ਨੂੰ ਨਿਉਕਤੀ ਪੱਤਰ ਜਾਰੀ ਕਰਦੇ ਸਿਵਲ ਸਰਜਾਨ ਡਾ. ਰਮਿੰਦਰ ਕੋਰ ਨੇਂ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਆਪਣੀ ਡਿਉਟੀ ਪੂਰੀ ਲਗਣ ਤੇਂ ਮਿਹਨਤ ਨਾਲ ਕਰਨ ਲਈ ਕਿਹਾ। ਉਹਨਾਂ ਸਮੁਹ ਡਾਕਟਰਾਂ ਨੂੰ ਕਿਹਾ ਕਿ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਵਰਤੀ ਜਾਵੇ ਅਤੇ ਜੇਕਰ ਕਿਸੇ ਹੋਰ ਸਿਖਲਾਈ ਦੀ ਜਰੂਰਤ ਹੈ ਤਾਂ ਸਬੰਧਤ ਸੀਨੀਅਰ ਮੈਡੀਕਲ ਅਫਸਰ ਨਾਲ ਤਾਲਮੇਲ ਕੀਤਾ ਜਾਵੇ। ਸਿਵਲ ਸਰਜਨ ਡਾ. ਰਮਿੰਦਰ ਕੋਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ 45 ਆਮ ਆਦਮੀ ਕਲੀਕਿਾਂ ਦੀ ਸਥਾਪਨਾ ਕੀਤੀ ਗਈ ਹੈ।ਜਿਸ ਵਿੱਚੋਂ 09 ਆਮ ਆਦਮੀ ਕਲ਼ੀਨਿਕਾਂ ਵਿੱਚ ਪਹਿਲਾ ਹੀ ਇੰਮਪੈਨਲਡ ਡਾਕਟਰ ਤੈਨਾਤ ਹਨ ਅਤੇ ਹੁਣ 16 ਹੋਰ ਡਾਕਟਰਾਂ ਨਿਯੁਕਤੀ ਹੋਣ ਨਾਲ ਜਿਲ੍ਹੇ ਵਿੱਚ ਕੁੱਲ 25 ਇੰਮਪੈਨਲਡ ਡਾਕਟਰਾਂ ਦੀ ਤੈਨਾਤੀ ਹੋ ਜਾਵੇਗੀ ਅਤੇ ਬਾਕੀ ਰਹਿੰਦੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਡਾਕਟਰਾਂ ਦੀ ਤੈਨਾਤੀ ਦੀ ਪ੍ਰੀਕਿਰਿਆ ਜਾਰੀ ਹੈ ਅਤੇ ੳੁੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨਸੁਾਰ ਜਲਦ ਹੀ ਇਹ ਪ੍ਰੀਕਿਰਿਆ ਪੂਰੀ ਕਰ ਲਈ ਜਾਵੇਗੀ।ਇਸ ਮੋਕੇ ਜਿਲ੍ਹਾ ਕੁਆਰਡੀਨੇਟਰ ਐਚ.ਆਈ.ਐਮ.ਐਸ. ਕਵਿੰਦਰ ਸਿੰਘ ਵੱਲੋਂ ਇਹਨਾਂ ਡਾਕਟਰਾਂ ਨੂੰ ਮਰੀਜਾਂ ਦੀ ਆਨ ਲਾਈਨ ਐਂਟਰੀ ਕਰਨ ਦੀ ਵੀ ਸਿਖਲਾਈ ਦਿੱਤੀ ਗਈ।ਇਸ ਮੋਕੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਰੀਤਿਕਾ ਗਰੋਵਰ, ਮਾਸ ਮੀਡਿਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਅਰਬਨ ਕੁਆਰਡੀਨੇਟਰ ਮੈਡਮ ਹਰਸ਼ ਵੀ ਹਜਰ ਸਨ।