Member of Lawrence gang was arrested by the Patiala police
June 19, 2023 - PatialaPolitics
Member of Lawrence gang was arrested by the Patiala police
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਅਪਰਾਧਕ ਅਨਸਰਾਂ/ਭਗੜੇ ਗੈਂਗਸਟਰਾਂ ਵਗੈਰਾ ਨੂੰ ਗ੍ਰਿਫਤਾਰ ਕਰਨ ਦੀ ਸਪੈਸਲ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਸਮੁੱਚੀ ਟੀਮ ਵੱਲੋਂ ਕਈ ਇਰਾਦਾ ਕਤਲ ਅਪਰਾਧਿਕ ਮਾਮਲਿਆਂ ਵਿੱਚ ਕਰੀਬ 3 ਸਾਲਾਂ ਤੋਂ ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ ਗੋਲਡੀ ਸੇਰਗਿੱਲ ਪੁੱਤਰ ਅਮਰੀਕ ਸਿੰਘ ਵਾਸੀ ਗਲੀ ਨੰਬਰ 09 ਵਾਰਡ ਨੰਬਰ 08 ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬਨੂੰੜ ਜਿਲਾ ਐਸ.ਏ.ਐਸ ਨਗਰ (ਮੋਹਾਲੀ) ਹਾਲ ਚੋਹਾਨ ਕਲੋਲੀ ਬੈਕ ਸਾਇਡ ਗਗਨ ਫੈਕਟਰੀ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 2 ਪਿਸਟਲ 32 ਸਮੇਤ 10 ਰੋਦ ਦੇ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।
ਗ੍ਰਿਫਤਾਰੀ ਅਤੇ ਬਰਾਮਦਗੀ : ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੇ ਦੇਵੀਗੜ੍ਹ ਪਟਿਆਲਾ ਮੇਨ ਰੋਡ ਗੁਪਤ ਸੂਚਨਾ ਦੇ ਅਧਾਰ ਪਰ ਗੁਰਵਿੰਦਰ ਸਿੰਘ ਉਰਫ ਗੋਲਡੀ ਸੇਰਗਿੱਲ ਮੁਕੱਦਮਾ ਨੰਬਰ 49 ਮਿਤੀ 18/06/2023 ਅ/ਧ 25 Sub section (7) & (8) Arms Act 1959 ਥਾਣਾ ਸਨੋਰ ਜਿਲ੍ਹਾ ਪਟਿਆਲਾ ਦਰਜ ਕੀਤਾ ਜਿਸ ਨੂੰ ਮਿਤੀ 19.06.2023 ਨੂੰ ਪਟਿਆਲਾ ਦੇਵੀਗੜ੍ਹ ਰੋਡ ਨੇੜੇ ਜੋੜੀਆਂ ਸੜਕਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਨੂੰ 2 ਪਿਸਟਲ .32 ਬੋਰ ਸਮੇਤ 10 ਰੋਦ ਬਰਾਮਦ ਹੋਏ ਹਨ।
ਅਪਰਾਧਿਕ ਪਿਛੋਕੜ : ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਵਿੰਦਰ ਸਿੰਘ ਉਰਫ ਗੋਲਡੀ ਸ਼ੇਰਗਿੱਲ ਉਕਤ ਦਾ ਅਧਿਕ ਪਿਛੋਕੜ ਹੈ ਜਿਸਦੇ ਖਿਲਾਫ ਇਰਾਦਾ ਕਤਲ,ਆਰਮਜ ਐਕਟ ਅਤੇ ਹੋਰ ਜੁਰਮਾਂ ਤਹਿਤ ਅੱਧੀ ਦਰਜਨ ਤੋਂ ਵੱਧ ਮੁਕੱਦਮੇ ਦਰਜ ਹਨ, ਇਸ ਦੇ ਖਿਲਾਫ ਸਾਲ 2015 ਤੋਂ ਲੈਕੇ ਹੁਣ ਤੱਕ 7 ਮੁਕੱਦਮੇਂ ਰਾਜਪੁਰਾ, ਬਨੂੰੜ ਚੋਪੜ, ਮੋਹਾਲੀ ਅਤੇ ਪੰਚਕੂਲਾ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਜਿੰਨ੍ਹਾ ਵਿੱਚ ਗ੍ਰਿਫਤਾਰ ਹੋਕਰ ਇਹ ਪਟਿਆਲਾ, ਰੋਪੜ ਅਤੇ ਅੰਬਾਲਾ ਜੇਲ ਵਿੱਚ ਬੰਦ ਰਿਹਾ ਹੈ, ਇਹ ਲੋਰੈਂਸ ਬਿਸਨੋਈ ਗੈਂਗ ਦੇ ਦੀਪਕ ਪੂੰਡੀਰ, ਦੀਪਕ ਟੀਨੂੰ ਅਤੇ ਸੰਪਤ ਨੇਹਰਾ ਦਾ ਕਰੀਬ ਸਾਥੀ ਰਿਹਾ ਹੈ ਅਤੇ ਇੰਨ੍ਹਾ ਦੇ ਐਟੀ ਦੇਵਿੰਦਰ ਬੰਬੀਹਾਂ ਗਰੁੱਪ ਦੇ ਭੁਪਿੰਦਰ ਸਿੰਘ ਉਰਫ ਭੂਪੀ ਰਾਣਾ ਦੇ ਪਿੰਡ ਜੋਧਪੁਰ ਥਾਣਾ ਹੰਡੇਸਰਾ, ਸਾਲ 2019 ਵਿੱਚ ਫਾਇਰਿੰਗ ਦੇ ਮਾਮਲੇ ਵਿੱਚ ਵੀ ਸ਼ਾਮਲ ਰਿਹਾ ਹੈ।ਗੁਰਵਿੰਦਰ ਸਿੰਘ ਗੋਲਡੀ ਸ਼ੇਰਗਿੱਲ ਸਤੰਬਰ 2020 ਵਿੱਚ ਜੇਲ ਵਿੱਚੋਂ ਬਾਹਰ ਆ ਜਾਣ ਤੋਂ ਬਾਅਦ ਸਾਰੇ ਕੇਸਾਂ ਵਿੱਚ ਅਦਾਲਤ ਵਿੱਚ ਗੈਰ ਹਾਜਰ ਚੱਲਿਆ ਆ ਰਿਹਾ ਸੀ ਤੇ ਇਸ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸਮੇਂ ਦੋਰਾਨ 7-8 ਮਹੀਨੇ ਇਹ ਦੁਬਈ ਸਰਬੀਆਂ ਵੀ ਚਲਾ ਗਿਆ ਸੀ ਪਰ ਪਾਸਪੋਰਟ ਦੀ ਕਿਸੇ ਦਿੱਕਤ ਕਰਕੇ ਫਿਰ ਵਾਪਸ ਭਾਰਤ ਆ ਗਿਆ ਸੀ । ਇਹ ਕਈ ਕੇਸਾਂ ਵਿੱਚ ਮਾਨਯੋਗ ਅਦਾਲਤਾਂ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।ਜਿਸ ਕਰਕੇ ਪਟਿਅਲਾ ਪੁਲਿਸ ਇਸ ਦੀ ਕਾਫੀ ਸਮੇਂ ਤੋਂ ਤਲਾਸ ਕਰ ਰਹੀ ਸੀ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਦੇਸੀ ਗੁਰਵਿੰਦਰ ਸਿੰਘ ਉਰਫ ਗੋਲਡੀ ਸ਼ੇਰਗਿੱਲ ਉਕਤ ਨੂੰ ਅੱਜ ਪੇਸ ਅਦਾਲਤ ਕਰਕੇ