Patiala: 3 arrested in firing at financer office case
June 27, 2023 - PatialaPolitics
Patiala: 3 arrested in firing at financer office case
ਪਟਿਆਲਾ ਪੁਲਿਸ ਵੱਲੋਂ ਫਾਇਨਾਂਸਰ ਦੇ ਦਫਤਰ ਤੇ ਹੋਈ ਫਾਇਰਿੰਗ ਦਾ ਮਾਮਲਾ ਟਰੇਸ
3 ਦੋਸੀ ਗ੍ਰਿਫਤਾਰ, ਦੋ ਪਿਸਟਲ (30 ਬੋਰ, 32 ਬੋਰ) ਅਤੇ ਮੋਟਰਸਾਇਕਲ ਬਰਾਮਦ
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ 06.06.2023 ਨੂੰ ਸਿੱਧੂ ਫਾਈਨਾਂਸ ਐਂਡ ਪ੍ਰਾਪਰਟੀ ਨੇੜੇ ਜਿਮੀਦਾਰਾਂ ਪੈਲੇਸ ਭਾਰਤ ਕਲੋਨੀ ਪੁਰਾਣੀ ਰਾਜਪੁਰਾ ਪਰ ਕੁਝ ਨਾ ਮਾਲੂਮ ਵਿਅਕਤੀ ਮੋਟਰਸਾਇਕਲ ਸਵਾਰ ਵੱਲੋਂ ਫਾਇਨੈਸਰ ਦੇ ਦਫਤਰ ਉਪਰ ਫਾਇਰਿੰਗ ਕੀਤੀ ਗਈ ਸੀ, ਜੋ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਗਠਨ ਕੀਤਾ ਗਿਆ ਸੀ ਜਿਹਨਾ ਵੱਲੋਂ ਇਸ ਵਾਰਦਾਤ ਨੂੰ ਟਰੇਸ ਕਰਕੇ ਇਸ ਵਿੱਚ ਸ਼ਾਮਲ ਦੋਸੀਆਨ ਰੋਹਿਤ ਕੁਮਾਰ ਪੁੱਤਰ ਬਲਵੀਰ ਚੰਦ ਵਾਸੀ ਪਿੰਡ ਨਲਾਸ ਖੁਰਦ ਥਾਣਾ ਸਿਟੀ ਰਾਜਪੁਰਾ, ਅਕਾਸ਼ਦੀਪ ਸਿੰਘ ਉਰਫ ਅਕਾਸ ਪੁੱਤਰ ਦਲਵੀਰ ਸਿੰਘ ਵਾਸੀ ਬਖਸੀਵਾਲਾ ਥਾਣਾ ਸਦਰ ਰਾਜਪੁਰਾ ਅਤੇ ਦਮਨਪ੍ਰੀਤ ਸਿੰਘ ਉਰਫ ਦਮੀ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਪਿਲਖਣੀ ਥਾਣਾ ਸਦਰ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਫਾਇਰਿੰਗ ਲਈ ਵਰਤੇ ਗਏ 2 ਪਿਸਟਲ ( 30 ਬੋਰ ਅਤੇ .32 ਬੋਰ) ਅਤੇ ਵਰਤਿਆ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ।
ਘਰਨਾ ਦਾ ਵੇਰਵਾ : – ਜਿੰਨ੍ਹਾ ਨੇ ਅੱਗੇ ਦੱਸਿਆ ਕਿ ਮੁਦਈ ਹਰਵਿੰਦਰ ਸਿੰਘ ਲਾਡੀ ਵਾਸੀ ਦੇਵ ਨਗਰ ਢਕਾਨਸੂ ਕਲਾ ਰਾਜਪੁਰਾ ਜੋ ਕਿ ਸਰਬਜੀਤ ਸਿੰਘ ਵਾਸੀ 826 ਬਾਬਾ ਦੀਪ ਸਿੰਘ ਕਲੋਨੀ ਰਾਜਪੁਰਾ ਦੇ ਦਫਤਰ ਸਿੱਧੂ ਫਾਈਨਾਂਸ ਐਂਡ ਪ੍ਰਾਪਰਟੀ ਨੇੜੇ ਜਿਮੀਦਾਰਾਂ ਪੈਲੇਸ ਭਾਰਤ ਕਲੋਨੀ ਪੁਰਾਣਾ ਰਾਜਪੁਰਾ ਵਿਖੇ ਨੋਕਰੀ ਕਰਦਾ ਹੈ ਜਿਸ ਪਰ ਮਿਤੀ 06.06.2023 ਵਕਤ 5-20 ਪੀਐਮ ਪਰ ਮੋਟਰਸਾਇਕਲ ਸਵਾਰ 3 ਨਾ-ਮਾਲਮ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਸਬੰਧੀ ਮੁਕੱਦਮਾ ਨੰਬਰ 150 ਮਿਤੀ 06.06.2023 ਅਧ 307 ਹਿੰ:ਦੰ: 25 ਅਸਲਾ ਐਕਟ ਥਾਣਾ ਸਿਟੀ ਰਾਜਪੁਰਾ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਸੀ।
ਗ੍ਰਿਫਤਾਰੀ ਅਤੇ ਬਰਾਮਦਗੀ : ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਤਫਤੀਸ ਕੀਤੀ ਗਈ ਤਾਂ ਇਸੇ ਦੌਰਾਨ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 26.06.2023 ਨੂੰ ਨਲਾਸ ਰੋਡ ਨੇਡੇ ਕਾਕਾ ਢਾਬਾਂ ਪਰ ਦੋਰਾਨੇ ਨਾਕਾਬੰਦੀ ਗੁਪਤ ਸੂਚਨਾ ਦੇ ਅਧਾਰ ਪਰ ਉਕਤ ਫਾਇਰਿੰਗ ਦੀ ਵਾਰਦਾਤ ਵਿੱਚ ਸ਼ਾਮਲ 1) ਰੋਹਿਤ ਕੁਮਾਰ ਪੁੱਤਰ ਬਲਵੀਰ ਚੰਦ ਵਾਸੀ ਪਿੰਡ ਨਲਾਸ ਖੁਰਦ ਥਾਣਾ ਸਿਟੀ ਰਾਜਪੁਰਾ, 2) ਅਕਾਸ਼ਦੀਪ ਸਿੰਘ ਉਰਫ ਅਕਾਸ ਪੁੱਤਰ ਦਲਵੀਰ ਸਿੰਘ ਵਾਸੀ ਬਖਸੀਵਾਲਾ ਥਾਣਾ ਸਦਰ ਰਾਜਪੁਰਾ 3) ਦਮਨਪ੍ਰੀਤ ਸਿੰਘ ਉਰਫ ਦਮੀ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਪਿਲਖਣੀ ਥਾਣਾ ਸਦਰ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਮੋਟਰਸਾਇਕਲ PB-23P-2063 ਪਰ ਗ੍ਰਿਫਤਾਰ ਕੀਤਾ ਗਿਆ ਹੈ ।ਰੋਹਿਤ ਕੁਮਾਰ ਪਾਸੋਂ ਇਕ ਪਿਸਟਲ .30 ਬੋਰ ਸਮੇਤ 5 ਰੋਦ ਅਤੇ ਅਕਾਸ਼ਦੀਪ ਸਿੰਘ ਅਕਾਸ਼ ਪਾਸੋਂ ਇਕ ਪਿਸਟਲ .32 ਬੋਰ ਸਮੇਤ 5 ਰੋਦ ਅਤੇ ਇਕ ਖੋਲ ਰੋਦ 32 ਬੋਰ ਬਰਾਮਦ ਕੀਤਾ ਗਿਆ ਹੈ।ਇਸ ਤੋਂ ਇਲਾਵਾ ਇਸ ਕੇਸ ਵਿੱਚ ਕੁਝ ਹੋਰ ਵਿਅਕਤੀਆਂ ਦੇ ਨਾਮ ਵੀ ਸਾਹਮਣੇ ਆਏ ਹਨ ਜਿੰਨ੍ਹਾ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਕੇਸ ਦੀ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ ਅਤੇ ਵਿਦੇਸ਼ ਵਿੱਚ ਬੈਠੇ ਇਹਨਾ ਦੇ ਸਾਥੀਆਂ ਦਾ ਰੋਲ ਵੀ ਸਾਹਮਣੇ ਆਇਆ ਹੈ।ਜਿੰਨ੍ਹਾ ਦੇ ਖਿਲਾਫ ਵੀ ਤਫਤੀਸ ਦੋਰਾਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਜ੍ਹਾ ਰੰਜਿਸ : ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਸਿੱਧੂ ਫਾਈਨਾਂਸ ਐਂਡ ਪ੍ਰਾਪਰਟੀ ਦੇ ਮਾਲਕ ਸਰਬਜੀਤ ਸਿੰਘ ਨਾਲ ਗੁਰਵਿੰਦਰ ਗੁਰੀ ਪੁੱਤਰ ਗੁਰਬਾਜ ਸਿੰਘ ਵਾਸੀ ਪਿਲਖਣੀ ਦੀ ਪੁਰਾਣੀ ਰੰਜਿਸ ਚਲਦੀ ਆ ਰਹੀ ਹੈ ਕਿਉਂਕਿ ਸਾਲ 2018 ਵਿੱਚ ਸਰਬਜੀਤ ਸਿੰਘ ਦੇ ਭਰਾ ਸੋਹਨ ਸਿੰਘ ਦਾ ਖਾਲਸਾ ਸਰਵਿਸ ਸਟੇਸ਼ਨ ਰਾਜਪੁਰਾ ਵਿਖੇ ਗੁਰਵਿੰਦਰ ਸਿੰਘ ਗੁਰੀ ਤੇ ਉਸਦੇ ਸਾਥੀਆਂ ਵੱਲੋਂ ਕਤਲ ਕਰ ਦਿੱਤਾ ਸੀ।ਇਸ ਕਤਲ ਕੇਸ ਦਾ ਟਰਾਇਲ ਅਦਾਲਤ ਵਿੱਚ ਚਲ ਰਿਹਾ ਹੈ ਜਿਸ ਵਿੱਚ ਗੁਰਵਿੰਦਰ ਸਿੰਘ ਗੁਰੀ ਗੈਰ ਹਜਾਰ ਹੈ ਹੁਣ ਗੁਰਵਿੰਦਰ ਸਿੰਘ ਗੁਰੀ ਨੇ ਦੋਸੀਆਨ ਨਾਲ ਸੰਪਰਕ ਕਰਕੇ ਫਾਇਰਿੰਗ ਕਰਵਾਈ ਹੈ।ਜੋ ਇਸ ਫਾਇਰਿੰਗ ਵਿੱਚ ਤਫਤੀਸ ਦੋਰਾਨ ਜੋ ਵੀ ਤੱਥ ਸਾਹਮਣੇ ਆਏ ਤਾਂ ਹੋਰ ਵਿਅਕਤੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਦੋਸੀਆਨ ਰੋਹਿਤ ਕੁਮਾਰ, ਅਕਾਸ਼ਦੀਪ ਸਿੰਘ ਉਰਫ ਅਕਾਸ ਅਤੇ ਦਮਨਦੀਪ ਸਿੰਘ ਉਰਫ ਦਮੀ ਉਕਤਾ ਨੂੰ ਅੱਜ ਪੇਸ ਅਦਾਲਤ ਕਰਕੇ ਜਿਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਦੋਸੀਆਨ ਬਾਰੇ ਜਾਣਕਾਰੀ
View this post on Instagram