Patiala Rain: Appeal by DC Sakshi Sawhney
July 9, 2023 - PatialaPolitics
Patiala Rain: Appeal by DC Sakshi Sawhney
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਰਦੇ ਮੀਹ ਚ ਵੱਡੀ ਤੇ ਛੋਟੀ ਨਦੀ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਤੇ ਕੋਈ ਡਰ ਵਾਲੀ ਸਥਿਤੀ ਨਹੀਂ ਹੈ, ਜੋ ਵੀ ਲੋੜੀਂਦੇ ਕਦਮ ਉਠਾਏ ਕਦਮ ਜਾ ਰਹੇ ਹਨ ਉਹ ਅਹਿਤਿਆਦ ਵਜੋਂ ਹਨ, ਜਿਹੜੇ ਵੱਡੀ ਨਦੀ ਦੇ ਜ਼ਿਆਦਾ ਨੇੜੇ ਘਰ ਹਨ ਉਨ੍ਹਾਂ ਨੂੰ ਅਹਿਤਿਆਦ ਵਜੋਂ ਸੁਰੱਖਿਅਤ ਸਥਾਨਾਂ ਉਤੇ ਜਾਣ ਲਈ ਕਿਹਾ ਗਿਆ ਹੈ ਤੇ ਸੁਰੱਖਿਅਤ ਸਥਾਨ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾ ਹੀ ਪਹਿਚਾਣ ਕੀਤੀ ਹੋਈ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਚ ਪੈਂਦੇ ਨਦੀਆਂ/ਨਾਲਿਆ ਅਤੇ ਸਵੇਦਨਸ਼ੀਲ ਖੇਤਰਾਂ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਟੀਮ ਪਟਿਆਲਾ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਲਈ 24 ਘੰਟੇ ਤਾਇਨਾਤ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ *ਵੱਡਾ ਅਰਾਈ ਮਾਜਰਾ ਵਿਖੇ ਵੱਡੀ ਨਦੀ ਦੇ ਨੇੜੇ ਪੈਂਦੇ ਘਰਾਂ ਦੇ ਵਸਨੀਕਾਂ ਲਈ ਰਿਹਾਇਸ਼ ਦੇ ਬਦਲਵੇਂ ਪ੍ਰਬੰਧ ਵਜੋਂ ਦੇਵੀਗੜ੍ਹ ਰੋਡ ‘ਤੇ ਪ੍ਰੇਮ ਬਾਗ਼ ਪੈਲੇਸ* ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਹਿਣ-ਸਹਿਣ ਦੇ ਪ੍ਰਬੰਧ ਕੀਤੇ ਗਏ ਹਨ।