5 held as Patiala police solve blind murder case

July 15, 2023 - PatialaPolitics

5 held as Patiala police solve blind murder case

 

ਪਟਿਆਲਾ ਪੁਲਿਸ ਵੱਲੋਂ ਪਿੰਡ ਪੱਬਰੀ ਵਿਖੇ ਹੋਏ ਨੋਜਵਾਨ ਦਾ ਅੰਨ੍ਹਾ ਕਤਲ ਟਰੇਸ ਕਰਕੇ 5 ਦੋਸੀ ਗ੍ਰਿਫਤਾਰ
ਸ੍ਰੀ ਵਰੁਣ ਸ਼ਰਮਾਂ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਬਲਵਿੰਦਰ ਸਿੰਘ ਵਾਸੀ ਪੱਥਰੀ ਨੇੜੇ ਰਾਜਪੁਰਾ ਦੇ ਅੰਨ੍ਹੇ ਕਤਲ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਸ੍ਰੀ ਰਘਵੀਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਘਨੋਰ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਐਸ.ਆਈ.ਸੁਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਦੀ ਟੀਮ ਦਾ ਗਠਨ ਕੀਤਾ ਗਿਆ ਸੀ।ਇਸ ਟੀਮ ਵੱਲੋਂ ਵੱਖ-ਵੱਖ ਐਂਗਲ ਤੋ ਤਫਤੀਸ ਕਰਦੇ ਹੋਏ ਬਲਵਿੰਦਰ ਸਿੰਘ ਦੇ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਦੋਸੀਆਨ 1) ਗੁਰਵਿੰਦਰ ਸਿੰਘ ਉਰਫ ਮੋਟੀ ਵਾਸੀ ਦਮਨਹੇੜੀ, 2) ਹਰਬੰਸ ਸਿੰਘ ਉਰਫ ਹੈਪੀ ਵਾਸੀ ਪੱਬਰੀ 3) ਜਸਵਿੰਦਰ ਸਿੰਘ ਉਰਫ ਕੱਛੂ ਵਾਸੀ ਦਮਨਹੇੜੀ 4) ਬਲਵਿੰਦਰ ਸਿੰਘ ਉਰਫ ਬੱਬੀ ਵਾਸੀ ਦਮਨਹੇੜੀ 5) ਰਜਨੀ ਬਾਲਾ ਪਤਨੀ ਮ੍ਰਿਤਕ ਬਲਵਿੰਦਰ ਸਿੰਘ ਵਾਸੀ ਪੱਥਰੀ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਘਟਨਾ ਦਾ ਵੇਰਵਾ :- ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮਿਤੀ 12.06.2023 ਨੂੰ ਜਸਵੀਰ ਸਿੰਘ ਵਾਸੀ ਪਿੰਡ ਪੱਬਰੀ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦਾ ਲੜਕਾ ਬਲਵਿੰਦਰ ਸਿੰਘ ਜੋ ਕਿ ਸਾਦੀਸ਼ੁਦਾ ਹੈ ਜੋ ਮਿਤੀ 11.06.2023 ਵਕਤ 07-30 PM ਪਰ ਦੁੱਧ ਪਾਉਣ ਲਈ ਰਾਜਪੁਰਾ ਗਿਆ ਸੀ ਜੋ ਵਾਪਸ ਨਹੀ ਆਇਆ ਹੈ ਤਲਾਸ਼ ਕਰਨ ਪਰ ਜਿਸਦਾ ਮੋਟਰਸਾਇਕਲ ਡੀਲੈਕਸ ਨੰਬਰੀ PB3912699 ਦਮਨਹੇੜੀ ਨੂੰ ਜਾਂਦੇ ਸਮੇਂ ਨੇੜੇ ਹੱਡਾ ਰੋੜੀ ਪਾਸੋ ਦੁੱਧ ਵਾਲੇ ਡਰੰਮਾਂ ਸਮੇਤ ਮਿਲਿਆ ਸੀ ਅਤੇ ਬਲਵਿੰਦਰ ਸਿੰਘ ਦੀ ਲਾਸ ਪੱਬਰੀ ਤੋਂ ਦਮਨਹੇੜੀ ਨੂੰ ਜਾਦਿਆਂ ਚੋਏ ਦੇ ਪਾਣੀ ਵਿੱਚੋਂ ਮਿਲੀ ਸੀ ਜੋ ਇਸ ਦੀ ਲਾਸ ਦੇ ਹੱਥ ਪੈਰ ਬੰਨੇ ਹੋਏ ਸਨ।ਮੁੱਢਲੇ ਤੌਰ ਤੇ ਇਹ ਅੰਨ੍ਹਾ ਕਤਲ ਸੀ ਅਤੇ ਮ੍ਰਿਤਕ ਦੀ ਲਾਸ ਦਾ ਡਾਕਟਰਾਂ ਦੇ ਬੋਰਡ ਸਿਵਲ ਹਸਪਤਾਲ ਰਾਜਪੁਰਾ ਤੋ ਪੋਸਟਮਾਰਟਮ ਕਰਾਇਆ ਗਿਆ ਸੀ ਇਸ ਸਬੰਧੀ ਮੁਕੱਦਮਾ ਨੰਬਰ 48 ਮਿਤੀ 12.06.2023 ਅ/ਧ 302, 201, 34 ਹਿੰ:ਦਿੰ: ਥਾਣਾ ਖੇੜੀ ਗੰਡਿਆ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਸੀ।
ਗ੍ਰਿਫਤਾਰੀ ਅਤੇ ਵਜ੍ਹਾ ਜਸ -ਐਸ.ਐਸ.ਪੀ.ਪਟਿਆਲਾ ਨੇ ਅੱਗੇ ਦੱਸਿਆ ਕਿ ਗਠਤ ਕੀਤੀ ਗਈ ਟੀਮ ਵੱਲੋਂ ਬਲਵਿੰਦਰ ਸਿੰਘ ਦੇ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਮਿਤੀ 15.06.2023 ਨੂੰ ਪਟਿਆਲਾ ਪੁਲਿਸ ਨੇ ਇਸ ਕਤਲ ਕੇਸ ਵਿੱਚ ਸਾਮਲ ਸਾਰੇ ਵਿਅਕਤੀਆਨ 1) ਗੁਰਵਿੰਦਰ ਸਿੰਘ ਉਰਫ ਮੋਟੀ ਵਾਸੀ ਦਮਨਹੇੜੀ, 2) ਹਰਬੰਸ ਸਿੰਘ ਉਰਫ ਹੈਪੀ ਵਾਸੀ ਪੱਬਰੀ 3) ਜਸਵਿੰਦਰ ਸਿੰਘ ਉਰਫ ਕੱਛੂ ਵਾਸੀ ਦਮਨਹੇੜੀ 4) ਬਲਵਿੰਦਰ ਸਿੰਘ ਉਰਫ ਬੱਬੀ ਵਾਸੀ ਦਮਨਹੇੜੀ 5) ਰਜਨੀ ਬਾਲਾ ਪਤਨੀ ਮ੍ਰਿਤਕ ਬਲਵਿੰਦਰ ਸਿੰਘ ਵਾਸੀ ਪੱਬਰੀ ਨੂੰ ਬੱਸ ਅੱਡਾ ਨੇੜੇ ਕੋਲੀ ਅਤੇ ਅਮਨਦੀਪ ਕਲੋਨੀ ਰਾਜਪੁਰਾ ਤੋ ਗ੍ਰਿਫਤਾਰ ਕਰ ਲਿਆ ਹੈ।ਤਫਤੀਸ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਵਾਲੇ ਦਿਨ ਮ੍ਰਿਤਕ ਬਲਵਿੰਦਰ ਸਿੰਘ ਨੂੰ ਰਾਜਪੁਰਾ ਦੁੱਧ ਪਾਉਣ ਤੋਂ ਵਾਪਸ ਆਉਂਦੇ ਸਮੇਂ ਦੇਸੀ ਹਰਬੰਸ ਸਿੰਘ ਹੈਪੀ ਨੇ ਬਹਾਨੇ ਨਾਲ ਸਾਜਿਸ ਅਧੀਨ ਦਮਨਹੇੜੀ ਤੇ ਪੱਬਰੀ ਰੋਡ ਨੇੜੇ ਹੱਡਾ ਰੋੜੀ ਨੇੜੇ ਚੋਆ ਪਾਸ ਬੁਲਾ ਲਿਆ ਸੀ ਜਿਥੇ ਇੰਨ੍ਹਾ ਵੱਲੋਂ ਮ੍ਰਿਤਕ ਦੀ ਬੁਰੀ ਤਰਾਂ ਕੁੱਟਮਾਰ ਕਰਕੇ ਉਸਦੇ ਹੱਥ ਅਤੇ ਪੈਰ ਬੰਨਕੇ ਕਤਲ ਕਰਕੇ ਨੇੜੇ ਚੋਏ ਦੇ ਪਾਣੀ ਵਿੱਚ ਸੁੱਟ ਦਿੱਤਾ ਸੀ ਅਤੇ ਮੋਟਰਸਾਇਕਲ ਨੂੰ ਨੇੜੇ ਹੱਡਾ ਰੋੜੀ ਦੇ ਕੰਧ ਪਾਸ ਲੁਕੋਕੇ ਖੜਾ ਕਰ ਦਿੱਤਾ ਸੀ।
ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦਾ ਵਿਆਹ ਰਜਨੀ ਬਾਲਾ ਪੁੱਤਰੀ ਕੇਸਰ ਸਿੰਘ ਵਾਸੀ ਪਿੰਡ ਰੁੜਕੀ ਥਾਣਾ ਲਾਲੜੂ ਜਿਲ੍ਹਾ ਮੋਹਾਲੀ ਨਾਲ ਸਾਲ 2018 ਵਿੱਚ ਹੋਇਆ ਸੀ ਜਿੰਨ੍ਹਾ ਦੇ ਵਿਆਹੁਤਾ ਜੀਵਨ ਵਿੱਚ ਸਬੰਧ ਠੀਕ ਨਹੀ ਸੀ।ਇਸ ਤੋ ਇਲਾਵਾ ਦੋਸਣ ਰਜਨੀ ਬਾਲਾ ਦੀ ਵੱਡੀ ਭੈਣ ਦੀ ਵਿਆਹ ਵੀ ਸਾਲ 2008 ਵਿੱਚ ਦੋਸੀ ਗੁਰਵਿੰਦਰ ਸਿੰਘ ਮੋਟੀ ਦੇ ਭਰਾ ਨਾਲ ਜੋ ਕਿ ਪਿੰਡ ਦਮਨਹੇੜੀ ਰਹਿੰਦਾ ਹੈ ਹੋਇਆ ਸੀ ਜਿਸ ਕਰਕੇ ਦੋਸੀ ਗੁਰਵਿੰਦਰ ਸਿੰਘ ਮੋਟੀ ਅਤੇ ਦੋਸਣ ਰਜਨੀ ਬਾਲਾ ਦੇ ਆਪਸੀ ਨਜਾਇਜ ਸਬੰਧ ਰਜਨੀ ਬਾਲਾ ਦੇ ਵਿਆਹ (2018) ਤੋ ਪਹਿਲਾ ਦੇ ਸਨ ਜੋ ਇਹ ਦੋਵੇ ਜਣੇ
ਵਿਆਹ ਵੀ ਕਰਨਾ ਚਾਹੁੰਦੇ ਸੀ। ਜੋ ਇਸੇ ਮਕਸਦ ਨੂੰ ਲੈਕੇ ਰਜਨੀ ਬਾਲਾ ਨੇ ਆਪਣੇ ਪਤੀ ਬਲਵਿੰਦਰ ਸਿੰਘ ਨੂੰ ਮਾਰਨ ਲਈ ਗੁਰਵਿੰਦਰ ਸਿੰਘ ਮੋਟੀ ਨੂੰ ਕਿਹਾ ਜਿਸ ਕਰਕੇ ਦੋਸੀ ਗੁਰਵਿੰਦਰ ਸਿੰਘ ਮੋਟੀ ਨੇ ਆਪਣੇ ਉਕਤ ਸਾਥੀਆਂ ਹਰਬੰਸ ਸਿੰਘ ਉਰਫ ਹੈਪੀ ਵਗੈਰਾ ਨਾਲ ਮਿਲਕੇ ਇਕ ਸਾਜਿਸ ਅਧੀਨ ਮ੍ਰਿਤਕ ਬਲਵਿੰਦਰ ਸਿੰਘ ਨੂੰ ਬਹਾਨੇ ਨਾਲ ਨੇੜੇ ਹੱਡਾ ਰੋੜੀ ਪਾਸ ਬੁਲਾਕੇ ਫਿਰ ਉਸਦਾ ਕਤਲ ਕਰਕੇ ਉਸ ਦੀ ਲਾਸ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਚੋਏ ਦੇ ਪਾਣੀ ਵਿੱਚ ਸੁੱਟਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੁਰਵਿੰਦਰ ਸਿੰਘ ਉਰਫ ਮੋਟੀ, ਹਰਬੰਸ ਸਿੰਘ ਉਰਫ ਹੈਪੀ, ਜਸਵਿੰਦਰ ਸਿੰਘ ਉਰਫ ਕੱਛ, ਬਲਵਿੰਦਰ ਸਿੰਘ ਉਰਫ ਬੱਬੀ ਅਤੇ ਰਜਨੀ ਬਾਲਾ ਪਤਨੀ ਮ੍ਰਿਤਕ ਬਲਵਿੰਦਰ ਸਿੰਘ ਨੂੰ ਪੇਸ ਅਦਾਲਤ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।